ਆਨਲਾਈਨ ਕੈਬ ਬੁੱਕ ਕਰ ਕੇ ਲੁੱਟਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ

ਮੁਲਜ਼ਮਾਂ ਕੋਲੋਂ ਇਕ ਕਾਰ, ਦੋ ਦੇਸੀ ਪਿਸਤੌਲ ਤੇ 6 ਜਿੰਦਾ ਕਾਰਤੂਸ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਜ਼ਿਲ੍ਹਾ ਪੁਲੀਸ ਵੱਲੋਂਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਆਨਲਾਈਨ ਕੈਬ ਬੁੱਕ ਕਰਕੇ ਲੁੱਟਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਹਾਲੀ ਦੇ ਐਸਪੀ (ਦਿਹਾਤੀ) ਨਵਰੀਤ ਸਿੰਘ ਵਿਰਕ ਨੇ ਪੱਤਰਕਾਰ ਸੰਮੇਲਨ ਦੌਰਾਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਖੁਲਾਸਾ ਕੀਤਾ। ਮੁਲਜ਼ਮਾਂ ਕੋਲੋਂ ਇੱਕ ਕਾਰ, ਦੋ ਦੇਸੀ ਪਿਸਤੌਲ ਅਤੇ 6 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਐਸਪੀ ਵਿਰਕ ਨੇ ਦੱਸਿਆ ਕਿ ਦਸਰਥ ਵਾਸੀ ਸੈਕਟਰ-15 (ਪੰਚਕੂਲਾ) ਜੋ ਪਿੱਛੋਂ ਪਿੰਡ ਗਰਖਰੀ ਥਾਣਾ ਬਾਲਾਮੋ (ਯੂਪੀ) ਦਾ ਵਸਨੀਕ ਹੈ ਨੂੰ ਉਬਰ ਕੰਪਨੀ ਨੇ ਆਨਲਾਈਨ ਬੁਕਿੰਗ ਤਹਿਤ ਸਵਾਰੀ ਚੁੱਕਣ ਦਾ ਸੁਨੇਹਾ ਲਾਇਆ ਗਿਆ। ਜਿਵੇਂ ਹੀ ਕੈਬ ਚਾਲਕ ਆਨਲਾਈਨ ਬੁਕਿੰਗ ਮੁਤਾਬਕ ਲੋਕੇਸਨ ਨੇੜੇ ਏਟੀਐਸ ਵੈਲੀ ਸਕੂਲ ਡੇਰਾਬੱਸੀ ਪੁੱਜਾ ਤਾਂ ਉੱਥੇ ਉਸ ਨੂੰ 4 ਨੌਜਵਾਨ ਮਿਲੇ। ਕੈਬ ਚਾਲਕ ਨੇ ਆਪਣੀ ਕਾਰ ਦਾ ਸੀਸਾ ਥੱਲੇ ਕਰਕੇ ਗੱਲ ਕੀਤੀ ਅਤੇ ਨੌਜਵਾਨਾਂ ਕੋਲੋਂ ਓਟੀਪੀ ਮੰਗਿਆ। ਜਿਸ ’ਤੇ ਪਤਾ ਲੱਗਾ ਕਿ ਉਕਤ ਨੌਜਵਾਨਾਂ ਨੇ ਹੀ ਕੈਬ ਬੁੱਕ ਕੀਤੀ ਸੀ।
ਇਸ ਮਗਰੋਂ ਕੈਬ ਚਾਲਕ ਨੇ ਜਦੋਂ ਉਕਤ ਚਾਰੋਂ ਨੌਜਵਾਨਾਂ ਨੂੰ ਕਾਰ ਵਿੱਚ ਬਿਠਾ ਲਿਆ ਤਾਂ ਨੌਜਵਾਨਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਘਰ ਤੋਂ ਚਾਬੀ ਲੈ ਕੇ ਆਉਣੀ ਹੈ ਉੱਥੋਂ ਉਨ੍ਹਾਂ ਨੇ ਪੁਰਾਣਾ ਪੰਚਕੂਲਾ ਜਾਣਾ ਹੈ, ਜੋ ਉਸ ਨੂੰ ਰਸਤਾ ਦੱਸਣ ਲੱਗ ਪਏ ਤਾਂ ਦਸਰਥ ਨੇ ਆਪਣੀ ਕਾਰ ਏਟੀਐਸ ਤੋਂ ਸੈਦਪੁਰਾ ਲਿੰਕ ਸੜਕ ਵੱਲ ਮੋੜ ਲਈ। ਰਸਤੇ ਵਿੱਚ ਡਰਾਈਵਰ ਦੇ ਨਾਲ ਵਾਲੀ ਅਗਲੀ ਸੀਟ ’ਤੇ ਬੈਠੇ ਇੱਕ ਨੌਜਵਾਨ ਨੇ ਪਿਸਤੌਲ ਚਾਲਕ ਦੀ ਖੱਬੀ ਪੁੜਪੁੜੀ ’ਤੇ ਰੱਖ ਦਿੱਤੀ ਅਤੇ ਕਾਰ ਰੋਕਣ ਲਈ ਕਿਹਾ। ਐਨੇ ਵਿੱਚ ਪਿਛਲੀ ਸੀਟ ’ਤੇ ਬੈਠੇ ਨੌਜਵਾਨ ਨੇ ਚਾਲਕ ਸਿਰ ਦੇ ਪਿਛਲੇ ਪਾਸੇ ਬੰਦੁਕ ਤਾਣ ਲਈ ਅਤੇ ਧੱਕਾ ਮਾਰ ਕੇ ਥੱਲੇ ਉਤਾਰ ਦਿੱਤਾ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇਸ ਸਬੰਧੀ ਧਾਰਾ 379ਬੀ,506 ਅਤੇ ਅਸਲਾ ਐਕਟ ਤਹਿਤ ਡੇਰਾਬੱਸੀ ਥਾਣੇ ਵਿੱਚ 4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਪੁਲੀਸ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਏਐਸਪੀ ਡੇਰਾਬੱਸੀ ਡਾ. ਦਰਪਣ ਆਹਲੋਵਾਲੀਆ ਦੀ ਨਿਗਰਾਨੀ ਹੇਠ ਡੇਰਾਬੱਸੀ ਥਾਣਾ ਦੇ ਐਸਐਚਓ ਸਬ ਇੰਸਪੈਕਟਰ ਜਸਕੰਵਲ ਸਿੰਘ ਸੇਖੋ ਦੀ ਅਗਵਾਈ ਵਾਲੀ ਟੀਮ ਨੇ ਉਕਤ ਕੈਬ ਲੁੱਟਣ ਵਾਲੇ ਚਾਰੋਂ ਨੌਜਵਾਨਾਂ ਆਮੀਨ ਵਾਸੀ ਸੈਣੀ ਮੁਹੱਲਾ, ਡੇਰਾਬੱਸੀ ਸਮੇਤ ਬਬਲੂ ਦਿਸਵਾ ਵਾਸੀ ਪਿੰਡ ਥੁਕਾ (ਬਿਹਾਰ), ਬਿਰੇਂਦਰ ਮੁਖੀਆ ਵਾਸੀ ਪਿੰਡ ਕੁਪਹੀ (ਨੇਪਾਲ), ਸਮੀਰ ਖਾਨ ਵਾਸੀ ਪਿੰਡ ਕਿਰਤਪੁਰ (ਯੂਪੀ) ਨੂੰ ਗ੍ਰਿਫ਼ਤਾਰ ਕਰ ਲਿਆ। ਆਮੀਨ ਨੂੰ ਛੱਡ ਕੇ ਬਾਕੀ ਤਿੰਨ ਮੁਲਜ਼ਮ ਮੌਜੂਦਾ ਸਮੇਂ ਵਿੱਚ ਪਿੰਡ ਸੈਦਪੁਰਾ (ਡੇਰਾਬੱਸੀ) ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …