ਸੇਂਟ ਸੋਲਜਰ ਸਕੂਲ ਵਿੱਚ 4 ਰੋਜ਼ਾ 18ਵਾਂ ਸੀਬੀਐਸਈ ਕਲਸਟਰ ਟੇਬਲ ਟੈਨਿਸ ਟੂਰਨਾਮੈਂਟ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਇੱਥੋਂ ਦੇ ਸੇਂਟ ਸੋਲਜਰ ਕਾਨਵੇਂਟ ਸਕੂਲ ਫੇਜ਼-7 ਮੁਹਾਲੀ ਵਿੱਚ ਅੱਜ ਚਾਰ ਦਿਨਾਂ ਸੀਬੀਐਸਈ ਕਲਸਟਰ 18ਵਾਂ ਟੇਬਲ ਟੈਨਿਸ ਟੂਰਨਾਮੈਂਟ ਸ਼ੁਰੂ ਹੋ ਗਿਆ। ਟੂਰਨਾਮੈਂਟ ਦਾ ਉਦਘਾਟਨ ਬੀ ਬੀ ਐਸ ਈ ਦੇ ਜੁਆਂਇੰਟ ਡਾਇਰੈਕਟਰ ਸਪੋਰਟਸ ਪੁਸ਼ਕਰ ਵੋਹਰਾ ਨੇ ਕੀਤਾ। ਸਕੂਲ ਦੇ ਨੈਸ਼ਨਲ ਹਾਕੀ ਖਿਡਾਰੀ ਅਭੀਨੀਤ ਸਿੰਘ ਨੇ ਟੂਰਨਾਂਮੈਂਟ ਵਿਚ ਹਿਸਾ ਲੈਣ ਵਾਲੇ ਖਿਡਾਰੀਆਂ ਨੂੰ ਸਹੁੰ ਚੁਕਾਈ। ਇਸ ਉਪਰੰਤ ਸਕੂਲ ਦੇ ਬੱਚਿਆਂ ਵਲੋੱ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਕਰਨ ਬਰਾੜ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਟਰਾਈਸਿਟੀ ਦੇ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ ਦੇ 27 ਸਕੁਲਾਂ ਦੇ ਖਿਡਾਰੀ ਹਿਸਾ ਲੈ ਰਹੇ ਹਨ, ਜਿਹਨਾਂ ਨੂੰ ਵੱਖ ਵੱਖ ਉਮਰ ਵਰਗ ਵਿਚ ਵੰਡਿਆ ਗਿਆ ਹੈ। ਜੇਤੂ ਖਿਡਾਰੀਆਂ ਨੂੰ 9 ਸਤੰਬਰ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਕੁੂਲ ਦੇ ਪ੍ਰਿੰਸੀਪਲ ਵੀ ਟੀਵਾਣਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…