Share on Facebook Share on Twitter Share on Google+ Share on Pinterest Share on Linkedin ਪਿੰਡ ਮਟੌਰ ਤੋਂ ਲਾਪਤਾ 4 ਨਾਬਾਲਗ ਕੁੜੀਆਂ 2 ਮੁੰਡਿਆਂ ਸਮੇਤ ਲੁਧਿਆਣਾ ਤੋਂ ਬਰਾਮਦ ਮੁਹਾਲੀ ਅਦਾਲਤ ਨੇ ਲੜਕੀਆਂ ਘਰਦਿਆਂ ਦੇ ਹਵਾਲੇ ਕੀਤੀਆਂ, ਦੋਵੇਂ ਮੁਡਿਆਂ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜਿਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਫਰਵਰੀ: ਕੁਝ ਦਿਨ ਪਹਿਲਾਂ ਪਿੰਡ ਮਟੌਰ ਤੋਂ ਲਾਪਤਾ ਹੋਈਆਂ 4 ਨਾਬਾਲਗ ਕੁੜੀਆਂ ਨੂੰ ਦੋ ਮੁੰਡਿਆਂ ਸਮੇਤ ਲੁਧਿਆਣਾ ਤੋਂ ਪੁਲੀਸ ਨੇ ਬਰਾਮਦ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਬ ਇੰਸਪੈਕਟਰ ਨੇਹਾ ਸੂਦ ਅਤੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਮਟੌਰ ਪਿੰਡ ਦੀਆਂ ਚਾਰ ਨਾਬਾਲਗ ਕੁੜੀਆਂ ਕੁਝ ਦਿਨ ਪਹਿਲਾਂ ਲਾਪਤਾ ਹੋ ਗਈਆਂ ਸਨ, ਇਹਨਾਂ ਕੁੜੀਆਂ ਨੂੰ ਦੋ ਮੁੰਡੇ ਵਰਗਲਾ ਕੇ ਲੈ ਗਏ ਸਨ। ਜਿਹਨਾਂ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਮਨੂੰ ਵਾਸੀ ਪਿੰਡ ਮੀਆਂਪੁਰ ਜਿਲ੍ਹਾ ਤਰਨਤਾਰਨ ਹਾਲ ਵਾਸੀ ਸੈਕਟਰ-71 ਅਤੇ ਰਵੀ ਕੁਮਾਰ ਵਾਸੀ ਯੂ ਪੀ ਹਾਲ ਵਾਸੀ ਫੇਜ਼-11 ਮੁਹਾਲੀ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਇਹ ਮੁੰਡੇ ਇਹਨਾਂ ਕੁੜੀਆਂ ਨੂੰ ਦਿੱਲੀ ਲੈ ਗਏ ਪਰ ਉਥੇ ਇਹਨਾਂ ਦੇ ਰਹਿਣ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਇਹ ਮੁੰਡੇ ਚਾਰੇ ਨਾਬਾਲਗ ਕੁੜੀਆਂ ਨੂੰ ਲਿੁਧਆਣਾ ਵਿਖੇ ਲੈ ਆਏ। ਲੁਧਿਆਣਾ ਦੇ ਭਗਤ ਸਿੰਘ ਨਗਰ ਦੁੱਗਰੀ ਵਿੱਚ ਕਲ ਹੀ ਇਹਨਾਂ ਨੇ ਇਕ ਕਮਰਾ ਕਿਰਾਏ ਉੱਪਰ ਲਿਆ ਸੀ। ਇਸ ਦੌਰਾਨ ਇਹਨਾਂ ਨੇ ਕੰਬਲ ਤੇ ਹੋਰ ਸਮਾਨ ਵੀ ਇੱਕਠਾ ਕਰ ਲਿਆ ਸੀ। ਇਹਨਾਂ ਚਾਰੇ ਕੁੜੀਆਂ ਵਿਚੋੱ ਇਕ ਕੁੜੀ ਦਾ ਮੋਬਾਇਲ ਚਲਦਾ ਸੀ, ਜਿਸ ਦੀ ਲੋਕੇਸਨ ਪੁਲੀਸ ਨੇ ਟਰੇਸ ਕਰਕੇ ਇਹਨਾਂ ਦਾ ਕਮਰੇ ਦਾ ਪਤਾ ਲਾ ਲਿਆ ਅਤੇ ਛਾਪਾ ਮਾਰ ਕੇ ਇਹਨਾਂ ਨੂੰ ਬਰਾਮਦ ਕਰ ਲਿਆ। ਪੁਲੀਸ ਨੇ ਅੱਜ ਇਹਨਾਂ ਦਾ ਮੈਡੀਕਲ ਕਰਵਾ ਕੇ ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਇਹਨਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਪੁਲੀਸ ਅਨੁਸਾਰ ਕੁੜੀਆਂ ਨੇ ਅਦਾਲਤ ਵਿੱਚ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਹੈ ਕਿ ਉਹ ਉਕਤ ਨੌਜਵਾਨਾਂ ਨੂੰ ਪਿਆਰ ਕਰਦੀਆਂ ਹਨ ਅਤੇ ਕਾਫੀ ਸਮੇਂ ਉਹ ਇੱਕ ਦੂਜੇ ਨਾਲ ਮਿਲਦੇ ਜੁਲਦੇ ਆ ਰਹੇ ਸਨ। ਕੁੜੀਆਂ ਨੇ ਉਹ ਆਪਣੀ ਮਰਜ਼ੀ ਨਾਲ ਗਈਆਂ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ