ਸ਼ਹਿਰ ਦੇ 4 ਕੌਂਸਲਰਾਂ ਵੱਲੋਂ ਦੁਸਹਿਰਾ ਮਨਾਉਣ ਬਾਰੇ ਐਨਓਸੀ ਲੈਣ ਸਬੰਧੀ ਫੀਸ ਮੁਆਫ਼ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ:
ਮੁਹਾਲੀ ਨਗਰ ਨਿਗਮ ਦੇ ਚਾਰ ਕੌਂਸਲਰਾਂ ਅਤੇ ਪੇਂਡੂ ਸੰਘਰਸ਼ ਕਮੇਟੀ ਨੇ ਮੁਹਾਲੀ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸਰਬਜੀਤ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦੁਸਹਿਰਾ ਮਨਾਉਣ ਬਾਰੇ ਐਨਓਸੀ ਲੈਣ ਸਬੰਧੀ ਲਗਾਈ ਫੀਸ ਮੁਆਫ ਕੀਤੀ ਜਾਵੇ। ਆਪਣੇ ਪੱਤਰ ਵਿੱਚ ਕੌਂਸਲਰ ਛਿੰਦਰਪਾਲ ਸਿੰਘ ਬੌਬੀ ਕੰਬੋਜ, ਗੁਰਮੁੱਖ ਸਿੰਘ ਸੋਹਲ, ਅਰੁਣ ਸ਼ਰਮਾ, ਅਸ਼ੋਕ ਝਾਅ ਅਤੇ ਪੇਂਡੂ ਸੰਘਰਸ਼ ਕਮੇਟੀ ਮੁਹਾਲੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਨੇ ਲਿਖਿਆ ਹੈ ਕਿ ਦੁਸਹਿਰੇ ਦਾ ਤਿਉਹਾਰ ਮੁਹਾਲੀ ਵਿੱਚ ਵੱਖ-ਵੱਖ ਥਾਵਾਂ ਉੱਪਰ ਮਨਾਇਆ ਜਾ ਰਿਹਾ ਹੈ। ਹੁਣ ਪ੍ਰਸ਼ਾਸਨ ਨੇ ਵੱਖ-ਵੱਖ ਵਿਭਾਗਾਂ ਤੋਂ ਇਸ ਤਿਉਹਾਰ ਨੂੰ ਮਨਾਉਣ ਸਬੰਧੀ ਐਨਓਸੀ ਲੈਣ ਸਬੰਧੀ ਫੀਸ ਲਗਾ ਦਿੱਤੀ ਹੈ। ਉਹਨਾਂ ਲਿਖਿਆ ਹੈ ਕਿ ਇਸ ਤੋੱ ਪਹਿਲਾਂ ਐਨ ਓ ਸੀ ਲੈਣ ਲਈ ਕਦੇ ਵੀ ਅਜਿਹੀ ਫੀਸ ਦੀ ਮੰਗ ਨਹੀਂ ਕੀਤੀ ਗਈ,ਸਿਰਫ ਇਸ ਵਾਰ ਹੀ ਐਨਓਸੀ ਲੈਣ ਲਈ ਫੀਸ ਜਮਾ ਕਰਵਾਉਣ ਨੂੰ ਕਿਹਾ ਜਾ ਰਿਹਾ ਹੈ। ਪੱਤਰ ਦੇ ਅਖੀਰ ਵਿਚ ਉਹਨਾਂ ਮੰਗ ਕੀਤੀ ਕਿ ਦੁਸਹਿਰਾ ਦੇ ਤਿਉਹਾਰ ਬਾਰੇ ਐਨ ਓ ਸੀ ਲੈਣ ਸੰਬੰਧੀ ਲਗਾਈ ਫੀਸ ਮੁਆਫ਼ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…