ਵਿਸ਼ਵਕਰਮਾ ਭਵਨ ਕੁਰਾਲੀ ਵਿੱਚ 40 ਵਿਅਕਤੀਆਂ ਵੱਲੋਂ ਖੂਨਦਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 14 ਨਵੰਬਰ:
ਸਥਾਨਕ ਸ਼ਹਿਰ ਦੇ ਰੋਪੜ ਰੋਡ ਸਥਿਤ ਸ੍ਰੀ ਵਿਸ਼ਵਕਰਮਾ ਭਵਨ ਕੁਰਾਲੀ ਵਿਖੇ ਨਹਿਰੂ ਯੂਵਾ ਕੇਂਦਰ ਮਹਾਲੀ ਵਲੋਂ ਯੂਥ ਆਫ ਪੰਜਾਬ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਨਹਿਰੂ ਯੂਵਾ ਕੇਂਦਰ ਦੇ ਸਥਾਪਨਾ ਦਿਵਸ ਮੌਕੇ ਲਗਾਏ ਗਏ ਇਸ ਖੂਨਦਾਨ ਕੈਂਪ ਦੌਰਾਨ ਡਾ. ਮਨਦੀਪ ਸਿੰਘ ਅੌਲਖ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਫੇਜ਼ 6 ਮੋਹਾਲੀ ਬਲੱਡ ਬੈਂਕ ਤੋਂ ਆਈ ਡਾਕਟਰਾਂ ਦੀ ਟੀਮ ਵਲੋਂ 40 ਯੂਨਿਟ ਖੂਨ ਇਕੱਤਰ ਕੀਤਾ ਗਿਆ। ਨਹਿਰੂ ਯੁਵਾ ਕੇਂਦਰ ਦੇ ਕੋਆਰਡੀਨੇਟਰ ਪਰਮਜੀਤ ਸਿੰਘ ਵਲੋਂ ਖੂਨਦਾਨੀਆਂ ਨੂੰ ਬੈਜ਼ ਲਗਾ ਕੇ ਸਨਮਾਨਿਤ ਕੀਤਾ ਗਿਆ । ਇਸ ਦੌਰਾਨ ਯੂਥ ਆਫ ਪੰਜਾਬ ਦੇ ਜਨਰਲ ਸਕੱਤਰ ਲਖਵੀਰ ਸਿੰਘ ਲੱਕੀ ਕਲਸੀ ਨੇ ਆਏ ਖੂਨਦਾਨੀਆ ਦਾ ਧੰਨਵਾਦ ਕੀਤਾ। ਇਸ ਮੌਕੇ ਨਹਿਰੂ ਯੂਵਾ ਕੇਂਦਰ ਤੋਂ ਵਲੰਟੀਅਰ ਅਰਚਚਨਾ , ਰਜਨੀ, ਜੁਗਨੂੰ , ਕੈਸ਼ੀਅਰ ਜਸਵੀਰ ਸਿੰਘ , ਏ ਐਸ ਆਈ ਮੋਹਨ ਸਿੰਘ, ਗੁਰਿੰਦਰ ਸਿੰਘ ਲੱਕੀ , ਗੁਰਵਿੰਦਰ ਸਿੰਘ ਵਿੱਕੀ, ਸਤਨਾਮ ਧੀਮਾਨ, ਵਨੀਤ ਕਾਲੀਆ, ਦਵਿੰਦਰ ਠਾਕੁਰ, ਲਖਵੀਰ ਲੱਕੀ, ਹਨੀ ਕਲਸੀ, ਸਰਪੰਚ ਗੁਰਦੀਪ ਸਿੰਘ, ਸਰਪੰਚ ਕੁਲਦੀਪ ਸਿੰਘ, ਰਜਤ ਮੰਦਵਾੜਾ, ਬਿੱਲਾ ਪੰਜੋਲਾ, ਰਿੰਕੂ ਕੁਰਾਲੀ, ਫੌਜ਼ੀ ਕੁਰਾਲੀ, ਠਾਕੁਰ ਸਿੰਘ, ਅਤੇ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…