nabaz-e-punjab.com

ਬਿਹਾਰ ਵਿੱਚ ਹੜ੍ਹ ਕਾਰਨ 418 ਦੀ ਮੌਤ, 19 ਜ਼ਿਲ੍ਹਿਆਂ ਦੀ 1.67 ਕਰੋੜ ਆਬਾਦੀ ਪ੍ਰਭਾਵਿਤ

ਨਬਜ਼-ਏ-ਪੰਜਾਬ ਬਿਊਰੋ, ਪਟਨਾ, 26 ਅਗਸਤ:
ਬਿਹਾਰ ਵਿੱਚ ਹੜ੍ਹ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਬੀਤੇ ਦਿਨੀਂ ਹੜ੍ਹ ਦੇ ਚਲਦੇ ਮਰਨ ਵਾਲਿਆਂ ਦਾ ਅੰਕੜਾ 418 ’ਤੇ ਪਹੁੰਚ ਗਿਆ। 19 ਜ਼ਿਲ੍ਹਿਆਂ ਵਿੱਚ ਲਗਭਗ 1.67 ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਕੁਝ ਥਾਂਵਾਂ ਤੇ ਹੜ੍ਹ ਦਾ ਪਾਣੀ ਘਟਿਆ ਹੈ, ਜਿਸ ਨਾਲ ਲੋਕ ਆਪਣੇ ਘਰ ਵਾਪਸ ਆ ਰਹੇ ਹਨ, ਇਨ੍ਹਾਂ ਥਾਂਵਾਂ ਤੇ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਬਿਹਾਰ ਵਿੱਚ ਰਾਹਤ ਕੈਂਪਾਂ ਵਿੱਚ ਕਮੀ ਆ ਗਈ ਹੈ। ਪਹਿਲਾਂ 624 ਕੈਂਪ ਬਣਾਏ ਗਏ ਸੀ, ਜੋ ਹੁਣ ਘਟ ਕੇ 368 ਹੋ ਗਏ ਹਨ। ਇਨ੍ਹਾਂ ਵਿੱਚ ਲਗਭਗ 1.59 ਲੱਖ ਲੋਕ ਸ਼ਰਨ ਲੈ ਰਹੇ ਹਨ। ਇਹ ਜਾਣਕਾਰੀ ਆਫ਼ਤ ਪ੍ਰਬੰਧਨ ਵਿਭਾਗ ਨੇ ਦਿੱਤੀ ਹੈ। ਇਕੱਲੇ ਆਰਾ ਜ਼ਿਲੇ ਵਿੱਚ ਹੀ ਹੜ੍ਹ ਦੇ ਚਲਦੇ 87 ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਦੇ ਇਲਾਵਾ ਸੀਤਾਮੜ੍ਹੀ ਵਿੱਚ 43 ਕਟਿਹਾਰ ਵਿੱਚ 40, ਪੱਛਮੀ ਚੰਪਾਰਨ ਵਿੱਚ 36, ਪੂਰਬੀ ਚੰਪਾਰਨ ਵਿੱਚ 32, ਮਧੁਬਨੀ ਵਿੱਚ 28, ਦਰਭੰਗਾ ਵਿੱਚ 26, ਕਿਸ਼ਨਗੰਜ ਵਿੱਚ 24, ਮਧੇਪੁਰਾ ਵਿੱਚ 22, ਗੋਪਾਲਗੰਜ ਵਿੱਚ 20, ਸੁਪੌਲ ਵਿੱਚ 16 ਅਤੇ ਪੁਣੀਆ ਵਿੱਚ 9 ਵਿਅਕਤੀਆਂ ਦੀ ਮੌਤ ਹੋਈ ਹੈ।
ਸਹਰਸਾ ਅਤੇ ਮੁਜੱਫਰਪੁਰ ਦੇ ਇਲਾਵਾ ਹੋਰ ਜ਼ਿਲਿਆਂ ਵਿੱਚ ਵੀ ਲੋਕਾਂ ਦੀ ਮੌਤ ਦੀ ਖਬਰ ਹੈ। ਨਿਵਾਨ ਜ਼ਿਲੇ ਤੋੱ ਹੜ੍ਹ ਦੇ ਚਲਦੇ ਕਿਸੇ ਦੀ ਮੌਤ ਦੀ ਸੂਚਨਾ ਨਹੀਂ ਹੈ। ਵਿਭਾਗ ਦੀ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਕੁੱਲ 1403 ਸਮੂਹਿਕ ਰਸੋਈਆਂ ਵਿੱਚ 3.54 ਲੱਖ ਲੋਕਾਂ ਨੂੰ ਭੋਜਨ ਉਪਲੱਬਧ ਕਰਵਾਇਆ ਜਾ ਰਿਹਾ ਹੈ। ਹੜ੍ਹ ਤੋੱ ਰਾਹਤ ਬਚਾਅ ਦੇ ਕੰਮ ਵਿੱਚ ਐਨ.ਡੀ.ਆਰ.ਐਫ. ਦੀਆਂ 28 ਟੀਮਾਂ ਨੂੰ ਲਗਾਇਆ ਗਿਆ ਹੈ। ਇਸ ਦੇ ਇਲਾਵਾ ਐਸ.ਡੀ.ਆਰ.ਐਫ. ਦੀਆਂ 16 ਟੀਮਾਂ ਵੀ ਰਾਹਤ ਬਚਾਅ ਦੇ ਕੰਮ ਵਿੱਚ ਲੱਗੀਆਂ ਹਨ। ਫੌਜ ਦੇ 630 ਜਵਾਨ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …