ਬਾਬਾ ਨੱਥਣ ਸ਼ਾਹ ਦੀ ਦਰਗਾਹ ’ਤੇ ਕਰਵਾਇਆ 44ਵਾਂ ਸਾਲਾਨਾ ਮੇਲਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 16 ਅਪਰੈਲ:
ਬਾਬਾ ਨੱਥਣ ਸ਼ਾਹ ਦੀ ਦਰਗਾਹ ਤੇ ਪਿੰਡ ਮਾਜਰੀ ਵਿਖੇ 44ਵਾਂ ਸਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ ਵਿਚ ਓਮਿੰਦਰ ਓਮਾ ਐਂਡ ਪਾਰਟੀ ਨੇ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੇਲੇ ਵਿਚ ਮੁਖ ਮਹਿਮਾਨ ਵੱਜੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਵਿਸ਼ੇਸ ਮਹਿਮਾਨ ਵੱਜੋਂ ਜਥੇਦਾਰ ਅਜਮੇਰ ਸਿੰਘ ਖੇੜਾ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਜੈ ਸਿੰਘ ਚੱਕਲਾਂ, ਅਤੇ ਚੇਅਰਮੈਨ ਬਲਕਾਰ ਸਿੰਘ ਭੰਗੂ ਨੇ ਹਾਜ਼ਰੀ ਲਗਵਾਉਂਦੇ ਹੋਏ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਦੌਰਾਨ ਸਭਿਆਚਾਰਕ ਮੇਲੇ ਦੀ ਸ਼ੁਰੂਆਤ ਰਣਜੀਤ ਸਿੰਘ ਗਿੱਲ ਨੇ ਰੀਬਨ ਕੱਟਕੇ ਕਰਵਾਈ ਉਪਰੰਤ ਓਮਿੰਦਰ ਓਮਾ, ਗੁਰਪ੍ਰੀਤ ਸੋਨੀ, ਜਸ਼ਮੇਰ ਮੀਆਂਪੁਰੀ, ਰਵਿੰਦਰ ਬਿੱਲਾ, ਵਰਿੰਦਰ ਵਿੱਕੀ, ਰਾਹੀਂ ਮਾਣਕਪੁਰ, ਰਮਨ ਕੁਮਾਰ ਟੋਨੀ, ਬਾਈ ਰਤਨ ਨੇ ਲੋਕਾਂ ਦਾ ਮਨੋਰੰਜਨ ਕੀਤਾ ਅਤੇ ਤਰਿੰਦਰ ਤਾਰਾ, ਸਲੀਮ ਸਾਬਰੀ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਫਕੀਰ ਮੁਹੰਮਦ ਦੀ ਸਗਵੀ ਵਿਚ ਪ੍ਰਬੰਧਕਾਂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਨਮਾਨ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਕਾਦੀਮਾਜਰਾ, ਕੁਲਵੰਤ ਸਿੰਘ ਪੰਮਾ ਸਰਕਲ ਪ੍ਰਧਾਨ, ਸਰਪੰਚ ਹਰਜਿੰਦਰ ਸਿੰਘ ਮੁੰਧੋਂ, ਹਰਦੀਪ ਸਿੰਘ ਸਰਪੰਚ ਖਿਜਰਾਬਾਦ, ਕੁਲਵਿੰਦਰ ਸਿੰਘ ਸਰਪੰਚ ਰਕੌਲੀ, ਰਣਧੀਰ ਸਿੰਘ ਧੀਰਾ, ਜੈਮਲ ਮਾਜਰੀ, ਗੁਲਜ਼ਾਰ ਸਿੰਘ ਸਰਪੰਚ ਖੇੜਾ, ਡਾਇਰੈਕਟਰ ਹਰਨੇਕ ਸਿੰਘ ਨੇਕੀ, ਜਮੀਰ ਖ਼ਾਨ ਪ੍ਰਧਾਨ, ਗੁਰਮੀਤ ਸਿੰਘ ਸਾਂਟੂ, ਸੰਜੇ ਫ਼ਤਿਹਪੁਰ, ਡਿੰਪਲ ਮਾਜਰੀ, ਮਨਜੀਤ ਸਿੰਘ, ਖਵਾਜਾ ਖ਼ਾਨ, ਰਣਧੀਰ ਸਿੰਘ ਧੀਰਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …