Share on Facebook Share on Twitter Share on Google+ Share on Pinterest Share on Linkedin ਵੱਖ-ਵੱਖ ਟਰੇਡਾਂ ਦੇ ਲਗਭਗ 450 ਵਿਦਿਆਰਥੀਆਂ ਨੂੰ ਕੀਤਾ ਸ਼ਾਟ ਲਿਸਟ ਐੱਨ.ਐੱਸ.ਕਿਊ.ਐੱਫ. ਨੌਕਰੀ ਮੇਲੇ ਲਈ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਸਰਕਾਰ ਤੇ ਸਿੱਖਿਆ ਵਿਭਾਗ ਦੀ ਸ਼ਲਾਘਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ: ਪੰਜਾਬ ਸਰਕਾਰ ਵੱਲੋਂ ਸਕੂਲੀ ਸਿਖਿਆ ਪੂਰੀ ਕਰਨ ਉਪਰੰਤ ਪਰਿਵਾਰ ਦਾ ਵਿੱਤੀ ਰੂਪ ਵਿੱਚ ਸਹਿਯੋਗ ਦੇਣ ਦੇ ਯੋਗ ਹੋਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਿਖਿਆ ਮੰਤਰੀ ਓ.ਪੀ ਸੋਨੀ ਦੀ ਅਗਵਾਈ ਵਿੱਚ ਸਮਗਰ ਸਿਖਿਆ ਅਭਿਆਨ ਪੰਜਾਬ ਤਹਿਤ ਸਰਕਾਰੀ ਸਕੂਲਾਂ ਤੋਂ ਨੈਸ਼ਨਲ ਸਕਿਲ ਕੁਆਲੀਫਿਕੇਸ਼ਨਜ਼ ਫਰੇਮਵਰਕ ਵਿਸ਼ਾ ਪੜ੍ਹ ਕੇ ਪਾਸ ਹੋਏ ਵੱਖ-ਵੱਖ ਟਰੇਡਾਂ ਦੇ ਲਗਭਗ 450 ਦੇ ਕਰੀਬ ਵਿਦਿਆਰਥੀਆਂ ਨੂੰ ‘ਹੁਨਰ ਹੈ, ਤਾਂ ਕਦਰ ਹੈ’ ਦੀ ਗੱਲ ਨੂੰ ਸੰਪੂਰਨ ਕਰਦਿਆਂ ਨੌਕਰੀ ਮੇਲੇ ਦੌਰਾਨ ਕੰਮ ਲਈ ਪਲੇਸਮੈਂਟ ਸਬੰਧੀ ਸ਼ਾਰਟ ਲਿਸਟ ਕੀਤਾ ਗਿਆ। ਇਸ ਸਬੰਧੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਸ਼ਾਂਤ ਗੋਇਲ ਨੇ ਦੱਸਿਆ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸੈਂਕੰਡਰੀ ਸਕੂਲ ਵਿਖੇ 35 ਦੇ ਕਰੀਬ ਕੰਪਨੀਆਂ ਨੇ ਐੱਨ.ਐੱਸ.ਕਿਊ.ਐੱਫ. ਵਿਸ਼ਾ ਪੜ੍ਹ ਕੇ ਪਾਸ ਕਰਨ ਵਾਲਿਆਂ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਪੱਤਰ ਰਾਹੀਂ ਸੂਚਿਤ ਕਰ ਦਿੱਤਾ ਜਾਵੇਗਾ ਅਤੇ ਬਾਅਦ ‘ਚ ਰਾਜ ਸਰਕਾਰ ਵੱਲੋੱ ਇੱਕ ਪ੍ਰੋਗਰਾਮ ਦੌਰਾਨ ਵੱਖ-ਵੱਖ ਕੰਪਨੀਆਂ ਵਿੱਚ ਹਾਜ਼ਰ ਹੋਣ ਦੇ ਨਿਯੁਕਤੀ ਪੱਤਰ ਵੀ ਦਿੱਤੇ ਜਾਣਗੇ। ਇਸ ਮੌਕੇ ਪ੍ਰੋਗਰਾਮ ਦੇ ਕੋਆਰਡੀਨੇਟਰ ਡਿਪਟੀ ਐੱਸਪੀਡੀ ਸੁਭਾਸ਼ ਮਹਾਜਨ, ਸ਼ਰਨਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਸੈਂਕੰਡਰੀ ਸਿੱਖਿਆ, ਚਿਰੰਜੀਵ ਗੂਹਾ ਐਨਾਲਿਸਟ ਨੈਂਸ਼ਨਲ ਸਕਿਲ ਡਿਵੈਂਲਪਮੈਂਟ ਕੌਂਸਲ (ਐਨ.ਐੱਸ.ਡੀ.ਸੀ.) ਦਿੱਲੀ, ਨੇਹਾ ਪੰਜਾਬ ਕੋਆਰਡੀਨੇਟਰ, ਏਐੱਸਪੀਡੀ ਸੰਜਮ, ਏਐਸਪੀਡੀ ਪਰਵਿੰਦਰ ਕੌਰ, ਇੰਦਰਜੀਤ ਸਿੰਘ, 11 ਜ਼ਿਲਿ਼ਆਂ ਤੋੱ ਵੋਕੇਸ਼ਨਲ ਟਰੇਨਰ, ਵਿਦਿਆਰਥੀਆਂ ਦੇ ਮਾਪੇ ਅਤੇ ਸਰਪ੍ਰਸਤ ਹਾਜ਼ਰ ਸਨ। ਵਿਦਿਆਰਥੀਆਂ ਨੇ ਇਸ ਪ੍ਰਕਿਰਿਆ ਦਾ ਜਿੱਥੇ ਪਲੇਠਾ ਤਜ਼ੁਰਬਾ ਕੀਤਾ ਉੱਥੇ ਹੀ ਇਹਨਾਂ ਦੇ ਨਾਲ ਮਾਪਿਆਂ ਜਾਂ ਸਰਪ੍ਰਸਤਾਂ ਨੇ ਇਸ ਪ੍ਰਕਿਰਿਆ ਨੂੰ ਲਾਭਕਾਰੀ ਵੀ ਦੱਸਿਆ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ