nabaz-e-punjab.com

457 ਤੋਂ ਵੱਧ ਬਹੁ-ਕੌਮੀ ਕੰਪਨੀਆਂ ਵੱਲੋਂ ਸੀਜੀਸੀ ਲਾਂਡਰਾਂ ਦੇ 4964 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

ਉੱਤਰੀ ਭਾਰਤ ਵਿੱਚ ਸਭ ਤੋਂ ਵੱਧ 26.97 ਲੱਖ ਤੱਕ ਦੇ ਸਾਲਾਨਾ ਤਨਖਾਹ ਪੈਕੇਜ ਦੀ ਪੇਸ਼ਕਸ਼

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦਾ ਕੈਂਪਸ ਪਲੇਸਮੈਂਟ ਸੈਸ਼ਨ 2016-17 ਬੇਮਿਸਾਲ ਪ੍ਰਾਪਤੀਆਂ ਦੇ ਵਰ੍ਹੇ ਵਜੋਂ ਯਾਦ ਕੀਤਾ ਜਾਵੇਗਾ। ਸੀ. ਜੀ.ਸੀ ਲਾਂਡਰਾਂ ਨੇ ਸਾਲ 2016-17 ਵਿੱਚ ਕੈਂਪਸ ਪਲੇਸਮੈਂਟ ਲਈ ਪੁੱਜਣ ਵਾਲੀਆਂ ਬਹੁ-ਕੌਮੀ ਕੰਪਨੀਆਂ ਵਿੱਚ 60 ਫ਼ੀਸਦੀ ਅਤੇ ਵਿਦਿਆਰਥੀਆਂ ਦੀ ਰੁਜ਼ਗਾਰ ਪ੍ਰਾਪਤੀ ਦਰ ਵਿਚ 30 ਫ਼ੀਸਦੀ ਤੋਂ ਉੱਪਰ ਦਾ ਰਿਕਾਰਡ ਵਾਧਾ ਦਰਜ ਕੀਤਾ ਹੈ, ਜੋ ਉੱਤਰੀ ਭਾਰਤ ਦੀ ਹੋਰ ਕਿਸੇ ਵੀ ਵਿੱਦਿਅਕ ਸੰਸਥਾ ਵੱਲੋਂ ਕੀਤੇ ਜਾ ਰਹੇ ਪਲੇਸਮੈਂਟ ਦਾਅਵਿਆਂ ਨਾਲੋਂ ਕਿਤੇ ਵੱਧ ਹੈ। ਆਈ. ਆਈ. ਟੀਜ਼. ਤੇ ਐੱਨ. ਆਈ. ਟੀਜ਼ ਜਿਹੀਆਂ ਵਕਾਰੀ ਸੰਸਥਾਵਾਂ ‘ਚ ਕੈਂਪਸ ਪਲੇਸਮੈਂਟ ਕਰਨ ਵਾਲੀਆਂ ਗੂਗਲ, ਮਾਈਕਰੋਸਾਫਟ, ਐਮਾਜ਼ੋਨ, ਆਈ. ਬੀ. ਐੱਮ., ਹੈਵਲੈੱਟ ਪੈਕਰਡ (ਐੱਚ.ਪੀ.) ਅਤੇ ਸੈਪ ਲੈਬਜ਼ ਜਿਹੀਆਂ 457 ਦਿੱਗਜ ਬਹੁ-ਕੌਮੀ ਕੰਪਨੀਆਂ ਨੇ 4964 ਵਿਦਿਆਰਥੀਆਂ ਨੂੰ ਨੌਕਰੀਆਂ ਲਈ ਚੁਣ ਕੇ ਉੱਤਰੀ ਭਾਰਤ ਵਿਚ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਾਫ਼ਟਵੇਅਰ ਡਿਵੈਲਪਮੈਂਟ ਦੀ ਪ੍ਰਸਿੱਧ ਕੰਪਨੀ ਡਾਈਰੈਕਟ ਆਈ ਵੱਲੋਂ ਸੀ. ਜੀ. ਸੀ ਲਾਂਡਰਾਂ ਦੇ ਇੰਜੀਨਿਅਰਿੰਗ ਵਿਦਿਆਰਥੀਆਂ ਨੂੰ 26.97 ਲੱਖ ਸਾਲਾਨਾ ਅਤੇ ਮਾਈਂਡਟਰੀ ਵੱਲੋਂ ਐੱਮ. ਬੀ. ਏ. ਵਿਦਿਆਰਥੀਆਂ ਨੂੰ 14 ਲੱਖ ਸਾਲਾਨਾ ਦੇ ਆਕਰਸ਼ਕ ਤਨਖਾਹ ਪੈਕੇਜ ਦੀ ਪੇਸ਼ਕਸ਼ ਨਾਲ ਉੱਤਰੀ ਭਾਰਤ ਦੀਆਂ ਵਿੱਦਿਅਕ ਸੰਸਥਾਵਾਂ ‘ਚੋਂ ਸਭ ਤੋਂ ਉੱਚੇ ਪਲੇਸਮੈਂਟ ਪੈਕੇਜ ਦਾ ਵੀ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।
ਸੀਜੀਸੀ ਲਾਂਡਰਾਂ ਦੇ ਪਲੇਸਮੈਂਟ ਅਧਿਕਾਰੀ ਨਵਨੀਤ ਸਿੰਘ ਨੇ ਸਾਲ 2016 ਦੀਆਂ ਪ੍ਰਾਪਤੀਆਂ ਦਾ ਮੁਲਾਂਕਣ ਕਰਦੀਆਂ ਦੱਸਿਆ ਕਿ ਸਾਲ 2016 ਵਿਪਰੋ ਦੁਆਰਾ 573, ਕਾਗਨੀਜੈਂਟ ਵੱਲੋਂ 400, ਟੈਕ ਮਾਹਿੰਦਰਾ ਵੱਲੋਂ 169, ਮਾਈਂਡਟਰੀ ਵੱਲੋਂ 112 ਅਤੇ ਕੈਪਜੇਮਿਨੀ ਵੱਲੋਂ 93 ਵਿਦਿਆਰਥੀਆਂ ਦੀ ਚੋਣ ਕਰਨ ਵਾਲੀਆਂ ਵੱਡੀਆਂ ਭਰਤੀ ਮੁਹਿੰਮਾਂ ਕਾਰਨ ਵੀ ਵਿਸ਼ੇਸ਼ ਰੂਪ ਵਿੱਚ ਯਾਦ ਕੀਤਾ ਜਾਵੇਗਾ। ਸ਼੍ਰੀ ਸਿੰਘ ਨੇ ਮਾਣ ਨਾਲ ਦੱਸਿਆ ਕਿ 2016 ਬੈਚ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਮਾਈਕਰੋਸਾਫ਼ਟ, ਗੂਗਲ, ਆਈ. ਬੀ. ਐੱਮ., ਸੈਮਸੰਗ, ਸੈਪ ਲੈਬਜ਼, ਐਮਰਸਨ, ਮਾਈਂਡ ਟਰੀ, ਆਈ. ਟੀ. ਸੀ. ਇਨਫੋਟੈੱਕ,ਐੱਚ. ਸੀ. ਐੱਲ. ਟੈਕਨਾਲੌਜੀਜ਼, ਵੌਲਵੋ ਆਇਸ਼ਰ, ਭਾਰਤੀ ਏਅਰਟੈੱਲ, ਲਾਵਾ ਇੰਟਰਨੈਸ਼ਨਲ, ਮਾਈਕਰੋਮੈਕਸ, ਟੈਫੇ, ਜੇ. ਐੱਸ. ਡਬਲਯੂ ਸਟੀਲ, ਗੋਦਰੇਜ਼ ਅਤੇ ਏ. ਟੇ. ਸੀ. ਇਨਫ੍ਰਾਸਟ੍ਰਕਚਰ ਜਿਹੀਆਂ 186 ਵਿਸ਼ਵ ਪ੍ਰਮੁੱਖ ਬਹੁ-ਕੌਮੀ ਕੰਪਨੀਆਂ ਨੇ ਕੈਂਪਸ ਪਲੇਸਮੈਂਟ ਦੌਰਾਨ ਚੋਣ ਕੀਤੀ ਜਦਕਿ ਬਿਜ਼ਨਸ ਮੈਨੇਜਮੈਂਟ ਦੇ ਵਿਦਿਆਰਥੀਆਂ ਦੀ ਚੋਣ ਕਰਨ ਲਈ ਫੈਡਰਲ ਬੈਂਕ, ਕੈਨਰਾ ਬੈਂਕ, ਐਕਸਿਸ ਬੈਂਕ, ਗ੍ਰੇਲ ਰਿਸਰਚ, ਰੌਇਲ ਬੈਂਕ ਆਫ਼ ਸਕਾਟਲੈਂਡ, ਐਚ.ਡੀ.ਐਫ. ਸੀ. , ਆਈ. ਸੀ. ਆਈ. ਸੀ. ਆਈ., ਨੌਕਰੀ ਡਾਟ ਕੌਮ, ਜਸਟ ਡਾਇਲ ਅਤੇ ਐਕਸਟਰਾ ਮਾਰਕਸ ਜਿਹੀਆਂ 200 ਦਿੱਗਜ ਕੰਪਨੀਆਂ ਸੀ. ਜੀ. ਲਾਂਡਰਾਂ ਕੈਂਪਸ ਵਿਖੇ ਪੁੱਜੀਆਂ। ਉਨ੍ਹਾਂ ਦੱਸਿਆ ਕਿ ਹੋਟਲ ਮੈਨੇਜਮੈਂਟ ਤੇ ਏਅਰਲਾਈਨ ਟੂਰਿਜ਼ਮ ਦੇ ਵਿਦਿਆਰਥੀਆਂ ਦੀ ਚੋਣ ਕਰਨ ਲਈ ਪੁੱਜੇ ਓਬਰਾਏ ਸਿਸਿਲ, ਦੀ ਗਰੈਂਡ, ਜੇ. ਡਬਲਯੂ. ਮੈਰੀਓਟ, ਪਾਰਕ ਪਲਾਜ਼ਾ, ਹੋਟਲ ਤਾਜ ਅਤੇ ਹੈਯਾਤ ਰੀਜੈਂਸੀ ਜਿਹੇ ਪੰਜ ਤਾਰਾ ਹੋਟਲਾਂ ਦੀ ਆਮਦ ਨੇ 2016 ਦੇ ਵਰ੍ਹੇ ਨੂੰ ਸੀ. ਜੀ. ਸੀ ਲਾਂਡਰਾਂ ਲਈ ਹਮੇਸ਼ਾਂ ਵਾਸਤੇ ਯਾਦਗਾਰੀ ਬਣਾ ਦਿੱਤਾ ਹੈ ਅਤੇ ਇਸ ਵਰ੍ਹੇ ਹੀ ਇੰਜੀਨੀਅਰਿੰਗ ਵਿਦਿਆਰਥੀਆਂ ਦਾ ਅੌਸਤਨ ਤਨਖਾਹ ਪੈਕੇਜ 5 ਲੱਖ ਅਤੇ ਐੱਮ.ਬੀ.ਏ. ਵਿਦਿਆਰਥੀਆਂ ਦਾ 4.5 ਲੱਖ ਰੁਪਏ ਸਾਲਾਨਾ ਰਿਹਾ।
ਸੀ.ਜੀ.ਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਪਲੇਸਮੈਂਟ ਦੌਰਾਨ ਮਿਲੀ ਅਪਾਰ ਸਫ਼ਲਤਾ ਨੂੰ ਲਾਂਡਰਾਂ ਕਾਲਜ ਦੀ ਫੈਕਲਟੀ ਅਤੇ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਆਖਦੇ ਹੋਏ ਕਿਹਾ ਕਿ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੀ ਪਲੇਸਮੈਂਟ ਟਰੇਨਿੰਗ ਪ੍ਰੋਗਰਾਮ ਨੂੰ ਇੰਡਸਟਰੀ ਦੀ ਮੌਜੂਦਾ ਲੋੜ ਮੁਤਾਬਕ ਤਿਆਰ ਕੀਤਾ ਗਿਆ ਹੈ। ਜਿਸ ਕਾਰਨ ਕੈਂਪਸ ਪਲੇਸਮੈਂਟ ਦੌਰਾਨ ਬਹੁ- ਕੌਮੀ ਕੰਪਨੀਆਂ ਵੱਲੋਂ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਚੋਣ ਸੰਭਵ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਸੀਜੀਸੀ ਲਾਂਡਰਾਂ ਨੇ ਆਪਣੀ ਵਿੱਦਿਅਕ ਪ੍ਰਣਾਲੀ ਨੂੰ ਕਾਰਪੋਰੇਟ ਜਗਤ ਦੇ ਹਿਸਾਬ ਨਾਲ ਢਾਲਿਆ ਹੈ। ਜਿਸ ਵਿੱਚ ਵਿਦਿਆਰਥੀਆਂ ਨੂੰ ਐਮਰਜਿੰਗ ਖੇਤਰ ਦੇ ਵਿੱਚ ਵਿਸ਼ੇਸ਼ ਪ੍ਰੈਕਟੀਕਲ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…