ਪਿੰਡ ਮੰਦਵਾੜਾ ਵਿੱਚ ਗੁੱਗਾ ਜ਼ਹਾਰ ਪੀਰ ਦੇ ਸਾਲਾਨਾ ਮੇਲੇ ’ਤੇ 46ਵਾਂ ਖੇਡ ਮੇਲਾ ਕਰਵਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਸਤੰਬਰ:
ਇੱਥੋਂ ਦੇ ਨੇੜਲੇ ਪਿੰਡ ਮੰਦਵਾੜਾ ਵਿਖੇ ਗੁੱਗਾ ਜਾਹਰ ਪੀਰ ਦੇ ਸਾਲਾਨਾ ਮੇਲੇ ਤੇ ਪਿੰਡ ਦੀ ਨਗਰ ਪੰਚਾਇਤ ਦੇ ਸਹਿਯੋਗ ਨਾਲ 46ਵਾਂ ਖੇਡ ਮੇਲਾ ਕਰਵਾਇਆ ਗਿਆ। ਜਿਸ ਵਿਚ ਕਬੱਡੀ ਅਤੇ ਵਾਲੀਬਾਲ ਦੇ ਮੁਕਾਬਲੇ ਹੋਏ। ਇਸ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵੱਜੋਂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਕੱਤਰ ਪੰਜਾਬ ਕਾਂਗਰਸ ਅਤੇ ਦਵਿੰਦਰ ਸਿੰਘ ਬਾਜਵਾ ਪ੍ਰਧਾਨ ਕਬੱਡੀ ਐਸੋਸੀਏਸ਼ਨ ਜਿਲ੍ਹਾ ਰੋਪੜ ਨੇ ਹਾਜ਼ਰੀ ਭਰਦਿਆਂ ਨੌਜੁਆਨ ਵਰਗ ਨੂੰ ਨਸ਼ਿਆਂ ਜਿਹੀਆਂ ਭੈੜੀਆਂ ਅਲਾਮਤਾਂ ਤੋਂ ਬਚਕੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ।
ਇਸ ਮੌਕੇ ਪ੍ਰਧਾਨ ਸਿਆਮ ਦਾਸ ਅਤੇ ਮਾਤੂ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਬੱਡੀ ਦੇ ਮੁਕਾਬਲਿਆਂ ਦੌਰਾਨ 32 ਕਿੱਲੋ ਭਾਰ ਵਰਗ ਵਿੱਚ ਕਕਰਾਲੀ ਨੇ ਪਹਿਲਾ ਤੇ ਬੂਰਮਾਜਰਾ ਨੇ ਦੂਸਰਾ ਸਥਾਨ, 37 ਕਿਲੋ ਭਾਰ ਵਰਗ ਵਿੱਚ ਕਕਰਾਲੀ ਨੇ ਪਹਿਲਾ ਤੇ ਮੰਦਵਾੜਾ ਨੇ ਦੂਸਰਾ, 45 ਕਿਲੋ ਭਾਰ ਵਰਗ ਵਿਚ ਮੰਦਵਾੜਾ ਏ ਨੇ ਪਹਿਲਾ ਤੇ ਮੰਦਵਾੜਾ ਬੀ ਨੇ ਦੂਸਰਾ, 52 ਕਿਲੋ ਭਾਰਵਰਗ ਵਿਚ ਖੀਰਨੀਆ ਨੇ ਪਹਿਲਾ ਤੇ ਪਪਰਾਲੀ ਨੇ ਦੂਸਰਾ, 62 ਕਿਲੋ ਭਾਰ ਵਰਗ ਵਿਚ ਬੰਗਲੀ ਕਲਾਂ ਨੇ ਪਹਿਲਾ ਨਰੜ ਹਰਿਆਣਾ ਨੇ ਦੂਸਰਾ ਅਤੇ ਓਪਨ ਕਬੱਡੀ ਮੁਕਾਬਲਿਆਂ ਵਿੱਚ ਮਨਾਣਾ ਨੇ ਬਡਵਾਲੀ ਨੂੰ ਹਰਾਕੇ ਪਹਿਲਾ ਸਥਾਨ ਮੱਲਿਆ। ਇਸੇ ਤਰ੍ਹਾਂ ਵਾਲੀਬਾਲ ਵਿਚ ਲੁਹਾਰਮਾਜਰਾ ਨੇ ਪਹਿਲਾ ਅਤੇ ਰੋੜੀ ਨੇ ਦੂਸਰਾ ਸਥਾਨ ਮੱਲਿਆ।
ਇਸ ਮੌਕੇ ਜੈ ਸਿੰਘ ਚੱਕਲਾਂ, ਬਲਵਿੰਦਰ ਸਿੰਘ ਸਰਪੰਚ ਚੱਕਲਾਂ, ਜਸਵੰਤ ਸਿੰਘ ਬਾਵਾ, ਅਵਤਾਰ ਸਿੰਘ ਸਰਪੰਚ ਚੈੜੀਆਂ, ਸਰਬਜੀਤ ਸਿੰਘ ਚੈੜੀਆਂ, ਚਰਨਜੀਤ ਸਿੰਘ ਸਰਪੰਚ ਡੇਕਵਾਲ, ਸਰਪੰਚ ਅਵਤਾਰ ਸਿੰਘ ਸਲੇਮਪੁਰ, ਲੱਕੀ ਕਲਸੀ, ਜੱਸਾ ਚੱਕਲ, ਕਾਕਾ ਸਿੰਘ ਬਰਾਲੀ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਮੰਦਵਾੜਾ, ਬਲਵਿੰਦਰ ਸਿੰਘ ਸਰਪੰਚ ਰੋਡਮਾਜਰਾ, ਪਵਨ ਕੁਮਾਰ ਪੰਚ, ਬਾਲਕ ਰਾਮ, ਰਣਜੀਤ ਸਿੰਘ ਕਾਕਾ, ਬਲਵਿੰਦਰ ਸਿੰਘ, ਜਸ਼ਮੇਰ ਰਾਣਾ, ਵਿਨੋਦ ਕੁਮਾਰ ਸ਼ਰਮਾ, ਜਸਵਿੰਦਰ ਸਿੰਘ, ਗਿਆਨ ਸਿੰਘ, ਗੁਰਮੀਤ ਸਿੰਘ, ਮੋਨੂੰ, ਰਾਣਾ, ਮੇਘ ਨਾਥ, ਸੁੱਚਾ ਸਿੰਘ ਪੰਚ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…