nabaz-e-punjab.com

ਸਿੱਖਿਆ ਬੋਰਡ ਦੇ ਸੈਲਰੀ ਘੁਟਾਲੇ ਵਿੱਚ ਦੋਸ਼ੀ ਪਾਏ ਜਾਣ ਮਗਰੋਂ 5 ਕਰਮਚਾਰੀ ਨੌਕਰੀ ਤੋਂ ਬਰਖ਼ਾਸਤ

4 ਕਰਮਚਾਰੀਆਂ ਨੂੰ ਰਿਵਰਟ ਕਰਕੇ ਨੌਕਰੀ ਵਿੱਚ ਹਾਜ਼ਰ ਹੋਣ ਵਾਲੇ ਦੀ ਤਨਖ਼ਾਹ ਕੀਤੀ ਫਿਕਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ 2 ਕੋਰੜ ਸੈਲਰੀ ਘੂਟਾਲੇ ਵਿੱਚ ਦੋਸ਼ੀ ਪਾਏ ਕਰਮਚਾਰੀਆਂ ਦਾ ਫੈਸਲਾ ਕਰਦੇ ਹੋਏ ਮੁੱਖ ਦੋੇੇਸ਼ੀ ਤਰੁਣ ਭਗੀਰਥ ਅਤੇ ਉਸ ਦੀ ਪਤਨੀ ਸਵਿੰਦਰ ਕੌਰ ਸਮੇਤ 6 ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ। ਤਿੰਨ ਕਰਮਚਾਰੀਆਂ ਨੂੰ ਰਿਵਰਟ ਕਰਕੇ ਉਨ੍ਹਾਂ ਨੂੰ ਅਸਾਮੀ ਦੀ ਮੁੱਢਲੀ ਤਨਖਾਹ ਅਤੇ ਸੱਭ ਤੋਂ ਆਖੀਰ ਸਿਨਾਅਰਟੀ ’ਚ ਫਿਕਸ, ਇੱਕ ਅਧਿਕਾਰੀ ਦੀ ਪੈਨਸ਼ਨ ’ਚ ਕਟੌਤੀ ਕਰਕੇ ਮੁੱਖ ਦੋਸ਼ੀਆਂ ਤੋਂ ਰਾਸ਼ੀ ਦੀ ਵਸੂਲੀ ਉਨ੍ਹਾਂ ਦੇ ਬੈਂਕ ਖਾਤੇ ਤੇ ਚੱਲ ਅਚੱਲ ਜਾਇਦਾਦ ਨੂੰ ਅਟੈਚ ਕਰਨ ਲਈ ਲੀਗਲ ਸੈਲ ਵੱਲੋਂ ਕਾਨੂੰਨੀ ਕਾਰਵਾੲਂੀ ਕੀਤੀ ਜਾਵੇਗੀ।
ਸਕੂਲ ਬੋਰਡ ਵੱਲੋਂ ਮੀਮੋ ਨੰਬਰ 104 ਮਿਤੀ 9 ਜਨਵਰੀ 2018 ਨੂੰ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਲਿਖਿਆ ਗਿਆ ਹੈ ਕਿ ਪੜਤਾਲ ਰਿਪੋਰਟ ਅਤੇ ਪੜਤਾਲ ਦੌਰਾਨ ਪੇਸ਼ ਹੋਏ ਰਿਕਾਰਡ ਅਨੂਸਾਰ ਤਰੁਣ ਕੁਮਾਰ ਸੀਨੀਅਰ ਸਹਾਇਕ, ਮਿਹਰ ਸਿੰਘ ਸੀਨੀਅਰ ਸਹਾਇਕ ਸੇਵਾ ਨਿਵਰਤ ਅਤੇ ਕਲਰਕ ਸ਼ੁਭ ਕਰਨ ਵੱਲੋਂ ਬੋਰਡ ਦੇ ਹੋਰ ਅਧਿਕਾਰੀਆਂ/ ਕਰਮਚਾਰੀਆਂ ਨਾਲ ਮਿਲਕੇ 1,98,14,294 ਰੁਪਏ ਦੀ ਰਾਸ਼ੀ ਦਾ ਗਬਨ ਕੀਤਾ ਗਿਆ। ਜਿਸ ਵਿੱਚ ਤਰੁਨ ਕੁਮਾਰ ਦੇ ਖਾਤੇ ਵਿੱਚ 1,11,80,432, ਉਸ ਦੀ ਪਤਨੀ ਸਵਿੰਦਰ ਕੌਰ ਦੇ ਖਾਤੇ ਵਿੱਚ 7,11,730 ਰੁਪਏ, ਗੁਰਮਿੰਦਰ ਸਿੰਘ ਸਹਾਇਕ ਪ੍ਰਕਾਸ਼ਨ ਅਫਸਰ ਦੇ ਖਾਤੇ ’ਚ 2,65,761 ਰੁਪਏ, ਸੁਭ ਕਰਨ ਦੇ ਖਾਤੇ ’ਚ 97,937 ਰੁਪਏ, ਮੋਹਨ ਸਿੰਘ ਸੀਨੀਅਰ ਸਹਾਇਕ ਦੇ ਖਾਤੇ’ਚ 5,00,814, ਮਿਹਰ ਸਿੰਘ ਦੇ ਖਾਤੇ ’ਚ 11,39,575 ਰੁਪਏ, ਮਹਾਰਾਜ ਦੀਨ ਹੈਲਪਰ 5,11,479 ਰੁਪਏ, ਚਰਨਜੀਤ ਸਿੰਘ ਚਾਵਲਾ ਦੇ ਖਾਤੇ ’ਚ 5,62,186 ਰੁਪਏ, ਦੇਵ ਰਾਜ ਜੂਨੀਅਰ ਸਹਾਇਕ, ਦੇ ਖਾਤੇ ’ਚ 4,79,954, ਜੋਗਿੰਦਰ ਕੁਮਾਰ ਦਫਤਰੀ ਦੇ ਖਾਤੇ ’ਚ 11,66,795 ਰੂਪਏ, ਹਜ਼ਾਰੀ ਲਾਲ ਦਫਤਰੀ ਦੇ ਖਾਤੇ ’ਚ 65,506 ਰੁਪਏ, ਰਾਮ ਸਿੰਘ ਹੈਲਪਰ ਦੇ ਖਾਤੇ ’ਚ 18,02,288 ਰੁਪਏ, ਕੁਲਤਾਰ ਸਿੰਘ ਦੇ ਖਾਤੇ ’ਚ 2,07,187 ਰੁਪਏ, ਬਲਬੀਰ ਸਿੰਘ ਸੀਨੀਅਰ ਸਹਾਇਕ ਦੇ ਖਾਤੇ ’ਚ 92,369 ਰੁਪਏ, ਸੁਭਾਸ ਚੰਦ ਡਰਾਇਵਰ ਦੇ ਖਾਤੇ ’ਚ 2,81,822 ਰੁਪਏ, ਸਤੀਸ਼ ਕੁਮਾਰ ਸੁਪਰਡੈਂਟ ਦੇ ਖਾਤੇ ’ਚ 38,781 ਰੁਪਏ, ਮੰਗਲ ਸਿੰਘ ਸੁਪਰਡੈਂਟ ਦੇ ਖਾਤੇ ’ਚ 30,864 ਰੁਪਏ ਅਤੇ ਮਨਜੀਤ ਸਿੰਘ ਸੁਪਰਡੈਂਟ ਦੇ ਖਾਤੇ ’ਚ 6,78,777 ਰੁਪਏ ਜਮ੍ਹਾਂ ਕਰਵਾਏ ਗਏ ਸਨ।
ਸਿੱਖਿਆ ਵੱਲੋਂ ਕਰਵਾਈ ਗਈ ਪੜਤਾਲ ਦੀ ਰਿਪੋਟ ਅਤੇ ਕਰਮਚਾਰੀਆਂ ਨੂੰ ਨਿਯਮਾਂ ਅਨੂਸਾਰ ਅਪਣੀ ਸਫਾਈ ’ਚ ਪੂਰਾ ਮੌਕਾ ਦੇਣ ਤੋਂ ਬਾਅਦ ਸਿੱਖਿਆ ਬੋਰਡ ਕਰਮਚਾਰੀ ਆਚਰਣ ਨਿਯਮ-5 (ੳ) (ਅ),(ੲ) ਅਤੇ ਨਿਯਮ-8 ਦੀ ਉਲੰਘਣ ਦੇ ਅਧੀਨ ਦੋਸ਼ੀ ਪਾਕੇ, ਤਰੁਨ ਕੁਮਾਰ ਨੂੰ ਡਿਸਮਿਸ ਕੀਤਾ ਗਿਆ। ਇਸ ਤਰਾਂ ਹੀ ਤਰੁਨ ਕੁਮਾਰ ਦੀ ਪਤਨੀ ਸਵਿੰਦਰ ਕੌਰ ਸੀਨੀਅਰ ਸਹਾਇਕ ਨੂੰ ਡਿਸਮਿਸ, ਸੁਭ ਕਰਨ ਕਲਰਕ ਨੂੰ ਹੈਲਪਰ ਰਿਵਰਟ ਕਰਕੇ ਬੋਰਡ ਦੀ ਸਰਵਿਸ ਜੁਆਇਨ ਕਰਨ ਵੇਲੇ ਲੈ ਰਹੇ ਪੇ ਸਕੇਲ ਅਤੇ ਬਾਅਦ ’ਚ ਰੀਵਾਈਜ਼ਡ ਪੇ ਸਕੇਲ ’ਚ ਫਿਕਸ ਕਰਕੇ ਉਸ ਦੀ ਸੀਨੀਆਰਤਾ ਹੈਲਪਰ ਕਾਡਰ ’ਚ ਸਭ ਤੋਂ ਅਖੀਰ ’ਚ ਫਿਕਸ ਕੀਤੀ ਗਈ ਹੈ। ਬਲਬੀਰ ਸਿੰਘ ਸੀਨੀਅਰ ਸਹਾਇਕ ਨੂੰ ਰਿਵਰਟ ਕਰਕੇ ਬਤੌਰ ਕਲਰਕ ਬੋਰਡ ਦੀ ਸਰਵਿਸ ਜਿਸ ਵੇਲੇ ਜੁਆਇਨ ਕੀਤੀ ਸੀ ਵੇਲੇ ਲੈ ਰਹੇ ਪੇ ਸਕੇਲ ਤੇ ਫਿਕਸ ਕਰਕੇ ਉਸ ਦੀ ਸੀਨੀਆਰਤਾ ਕਲਰਕ ਕੇਡਰ ਵਿੱਚ ਸੱਭ ਤੋਂ ਪਿਛੇ ਫਿਕਸ ਕੀਤੀ ਗਈ ਹੈ। ਸੁਭਾਸ ਚੰਦ ਡਰਾਇਵਰ ਨੂੰ ਰਿਵਰਟ ਕਰਕੇ ਬੱਸ ਹੈਲਪਰ ਕਰਕੇ ਉਸ ਦੀ ਤਨਖਾਹ ਬੋਰਡ ਦੀ ਸਰਵਿਸ ਜੁਆਇਨ ਕਰਨ ਵੇਲੇ ਪੇ ਸਕੇਲ ’ਚ ਫਿਕਸ ਕਰਕੇ ਸੀਨੀਅਰਾਤਾ ਬੱਸ ਹਲਪਰ ਦੇ ਕਾਡਰ ਦੇ ਆਖੀਰ ’ਫਿਕਸ ਕੀਤੀ ਗਈ ਹੈ।
ਜੋਗਿੰਦਰ ਕੁਮਾਰ ਦਫਤਰੀ ਨੂੰ ਤੁਰੰਤ ਸਿੱਖਿਆ ਬੋਰਡ ਦੀ ਸੇਵਾ ਤੋਂ ਡਿਸਮਿਸ ਕੀਤਾ ਗਿਆ। ਹਜ਼ਾਰੀ ਲਾਲ ਦਫਤਰੀ, ਸੇਵਾ ਨਿਵਰਤ ਨੂੰ ਬੋਰਡ ਦੀ ਸਰਵਿਸ ਵਿੱਚ ਜੁਆਇਨ ਕਰਨ ਵੇਲੇ ਦੇ ਪੇ ਸਕੇਲ ’ਚ ਫਿਕਸ ਕਰਕੇ ਸੇਵਾ ਨਿਵਰਤ ਕੀਤਾ ਗਿਆ। ਰਾਮ ਸਿੰਘ ਹੈਲਪਰ ਨੂੰ ਦੋਸ਼ੀ ਕਰਾਰ ਦੇਕੇ ਬੋਰਡ ਦੀ ਸੇਵਾ ਤੋਂ ਤੁਰੰਤ ਡਿਸਮਿਸ ਕੀਤਾ ਗਿਆ। ਮੋਹਨ ਸਿੰਘ ਸੀਨੀਅਰ ਸਹਾਇਕ ਜੋ 31 ਜਨਵਰੀ 2017 ਨੂੰ ਸੇਵਾ ਨਿਵਰਤ ਹੋ ਚੁੱਕੇ ਹਨ ਨੂੰ ਦੋਸ਼ੀ ਕਰਾਰ ਦੇਕੇ 31 ਜਨਵਰੀ 2017 ਤੋਂ ਡਿਸਮਿਸ ਕੀਤਾ ਗਿਆ ਹੈ। ਸਤੀਸ਼ ਕੁਮਾਰ ਸੁਪਰਡੰਟ ਸੇਵਾ ਨਿਵਰਤ ਨੂੰ ਦੋਸ਼ੀ ਕਰਾਰ ਦੇਕੇ ਉਸ ਦੀ ਪੈਨਸ਼ਨ ਵਿਚੋਂ 20 ਫੀਸਦੀ ਕਟੌਤੀ 5 ਸਾਲ ਲਈ ਕੀਤੀ ਗਈ ਹੈ। ਮੰਗਲ ਸਿੰਘ ਸੁਪਰਡੰਟ ਨੂੰ ਦੋਸੀ ਕਰਾਰ ਦੇ ਸੈਨਸ਼ਿਓਰ ਕੀਤਾ ਗਿਆ ਹੈ। ਇਹ ਵੀ ਆਦੇਸ਼ ਕੀਤੇ ਗਏ ਹਨ ਜਿਹੜੇ ਕਰਮਚਾਰੀ ਡਿਸਮਿਸ ਕੀਤੇ ਗਏ ਹਨ। ਉਨ੍ਹਾਂ ਵੱਲੋਂ ਲਏ ਕਰਜੇ ਦੀ ਬਕਾਇਆ ਰਾਸ਼ੀ ਉਨ੍ਹਾਂ ਦੇ ਗਰੰਟਰਾਂ ਕੋਲੋਂ ਵਸੂਲੀ ਜਾਵੇਗੀ। ਜਿਹੜੇ ਕਰਮਚਾਰੀਆਂ ਨੂੰ ਡਿਸਮਿਸ ਕੀਤਾ ਗਿਆ ਹੈ ਉਨ੍ਹਾਂ ਨੂੰ ਕੋਈ ਵੀ ਰਿਟਾਇਲ ਬੈਨੀਫਿਟਸ ਜਾਰੀ ਨਹੀਂ ਕੀਤੇ ਜਾਣਗੇ।
ਇਹ ਵੀ ਆਦੇਸ਼ ਕੀਤੇ ਗਏ ਹਨ ਕਿ ਤਰੁਨ ਕੁਮਾਰ, ਉਸ ਦੀ ਪਤਨੀ ਸ਼ਵਿੰਦਰ ਕੌਰ, ਜੋਗਿੰਦਰ ਕੌਰ ਦਫਤਰੀ, ਰਾਮ ਸਿੰਘ ਹੈਲਪਰ, ਮੋਹਨ ਸਿੰਘ ਸੀਨੀਅਰ ਸਹਾਇਕ ਦੇ ਬੈਂਕ ਸੈਲਰੀ ਖਾਤਿਆਂ ਵਿੱਚ ਅਣ-ਅਧਿਕਾਰਤ ਤੇ ਜਮਾਂ ਰਾਸ਼ੀ ਵਸੂਲਣ ਲਈ ਉਨ੍ਹਾਂ ਦੇ ਬੈਂਕ ਖਾਤੇ ਅਤੇ ਚੱਲ-ਅਚੱਲ ਜਾਇਦਾਦ ਨੂੰ ਅਟੈਚ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤਰੁਣ ਕੁਮਾਰ ਦੀ ਭੈਣ ਪੂਜਾ ਕੋਲੋ ਰਾਸ਼ੀ ਵਸੂਲਣ ਲਈ ਉਸ ਦੀ ਚੱਲ ਅਚੱਲ ਜਾਇਦਾਦ ਅਟੈਚ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਵੀ ਫੈਸਲਾ ਕੀਤਾ ਗਿਆ ਕਿ ਤਰੁਨ ਕੁਮਾਰ ਵਿਰੁਧ ਦਰਜ ਐਫ.ਆਈ.ਆਰ 113 ਮਿਤੀ 19 ਜੁਲਾਈ 2014 ਅਧੀਨ ਵਿੱਚ ਦੂਜੇ ਦੋਸ਼ੀ ਮਿਹਰ ਸਿੰਘ ਅਤੇ ਸ਼ੁਭ ਕਰਨ ਨੂੰ ਸ਼ਾਮਲ ਕਰਨ ਲਈ ਪੁਲਿਸ ਵਿਭਾਗ ਤੋਂ ਕਾਰਵਾਈ ਮੁਕੰਮਲ ਕਰਵਾਉਣ ਪੁਲੀਸ ਵਿਭਾਗ ਨੂੰ ਰਿਪੋਰਟ ਭੇਜੀ ਜਾਵੇਗੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…