Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ 5 ਲੱਖ ਪਰਿਵਾਰਾਂ ਨੂੰ 2 ਹਜ਼ਾਰ ਕਰੋੜ ਦੀ ਲਾਗਤ ਨਾਲ ਪੱਕੇ ਮਕਾਨ ਬਣਾ ਕੇ ਦਿੱਤੇ ਜਾਣਗੇ: ਸੁਖਬੀਰ ਬਾਦਲ ਅਗਲੇ 2 ਸਾਲਾਂ ’ਚ ਪੰਜਾਬ ਦੇ 12 ਹਜ਼ਾਰਾਂ ਪਿੰਡਾਂ ’ਚ ਸੀਵਰੇਜ਼, ਵਾਟਰ ਸਪਲਾਈ ਸਮੇਤ ਸਾਰੀ ਸ਼ਹਿਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਚੰਨੀ ਤੇ ਖਰੜ ਦੇ ਵਿਧਾਇਕ ਜਗਮੋਹਨ ਕੰਗ ਦੀ ਕੀਤੀ ਨੁਕਤਾਚੀਨੀ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਖਰੜ, 25 ਜਨਵਰੀ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਤੀਜੀ ਵਾਰ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸੂਬੇ ਵਿੱਚ 5 ਲੱਖ ਗਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾਣਗੇ ਅਤੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ 2 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਅੱਜ ਇੱਕੇ ਖਰੜ ਵਿਧਾਨ ਸਭਾ ਹਲਕਾ ਤੋਂ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਖਰੜ ਦੇ ਦੁਸਰਿਹਾ ਗਰਾਊਂਡ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਅਗਲੇ ਦੋ ਸਾਲਾਂ ਵਿੱਚ ਪੰਜਾਬ ਦੇ 12 ਹਜ਼ਾਰਾਂ ਪਿੰਡਾਂ ਵਿੱਚ ਸੀਵਰੇਜ਼, ਵਾਟਰ ਸਪਲਾਈ, ਸੋਲਰ ਸਟਰੀਟ ਲਾਈਟਾਂ, ਸੀਮਿੰਟ ਦੀਆਂ ਗਲੀਆਂ ਸਮੇਤ ਸਾਰੀਆਂ ਸ਼ਹਿਰਾਂ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ 10 ਸਾਲਾਂ ਵਿਚ ਸੂਬੇ ਦੇ ਸ਼ਹਿਰਾਂ ਵਿੱਚ ਵਾਟਰ ਸਪਲਾਈ, ਸੀਵਰੇਜ਼, ਸਟਰੀਟ ਲਾਈਟਾਂ, ਗਲੀਆਂ-ਨਾਲੀਆਂ, ਗੰਦੇ ਪਾਣੀ ਦਾ ਨਿਕਾਸ ਸਮੇਤ ਹੋਰ ਸੁਵਿਧਾਵਾਂ 100 ਫੀਸਦੀਆਂ ਪੂਰੀਆ ਕਰ ਦਿੱਤੀਆਂ ਗਈਆਂ ਹਨ ਅਤੇ ਜੋ ਕੰਮ ਚੱਲ ਰਹੇ ਹਨ ਉਹ ਜਲਦੀ ਪੂਰੇ ਹੋ ਜਾਣਗੇ। ਉਨ੍ਹਾਂ ਪੰਜਾਬ ਦੇ ਵਿਕਾਸ ਦੀ ਗੱਲ ਕਰਦੇ ਹੋਏ ਅੱਗੇ ਆਖਿਆਂ ਕਿ ਖਰੜ-ਚੰਡੀਗੜ੍ਹ ਰੋਡ ਜੋ 8 ਲਾਈਨਾਂ ਐਲੀਵੇਟਿਡ ਪੁੱਲ ਤੇ 1100 ਕਰੋੜ ਰੁਪਏ ਖਰਚ ਕੀਤਾ ਜਾ ਰਿਹਾ ਹੈ ਉਸ ਨਾਲ ਲੁਧਿਆਣਾ ਜਾਣ ਲਈ ਬਹੁਤ ਘੱਟ ਸਮਾਂ ਲੱਗੇਗਾ ਅਤੇ ਪੰਜਾਬ ਵਿੱਚ ਇੱਕ ਸਾਲ ਦੇ ਅੰਦਰ ਅੰਦਰ 4/6 ਲਾਈਨ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਕਾਂਗਰਸ ਤੇ ਤਿੱਖੇ ਹਮਲੇ ਕਰਦਿਆ ਕਿ ਪੰਜਾਬ ਵਿੱਚ ਕਾਂਗਰਸ ਨੇ 45 ਸਾਲ ਰਾਜ ਕੀਤਾ ਤੇ ਅਕਾਲੀ-ਭਾਜਪਾ ਨੇ 22-23ਸਾਲ ਕੀਤਾ ਤੁਸੀ ਪੰਜਾਬ ਵਿਚ ਕਿਤੇ ਵੀ ਚਲੇ ਜਾਓ ਕੋਈ ਵੀ ਚੀਜ਼ ਬਣੀ ਦੇਖੋ ਉਦੋ ਹੀ ਬਣਦੀ ਜਦੋਂ ਪੰਜਾਬ ਦੇ ਮੁੱਖ ਮੰੰਤਰੀ ਪਰਕਾਸ਼ ਸਿੰਘ ਬਾਦਲ ਸਨ। ਉਦੋਂ ਹੀ ਥੀਮ ਡੈਮ, ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ,ਪਠਾਨਕੋਟ, ਬਠਿੰਡਾ ਏਅਰਪੋਰਟ, ਮੁਹਾਲੀ ਇੰਟਰਨੈਸ਼ਨਲ ਏਅਰਪੋਰਟ ਬਣਾਇਆ ਅਤੇ ਹੁਣ ਆਦਮਪੁਰ ਏਅਰਪੋਰਟ ਦੀ ਮੰਨਜ਼ੂਰੀ ਲਿਆਂਦੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਮੇ ਅਕਾਲੀ-ਭਾਜਪਾ ਤੇ ਕਾਂਗਰਸ, ਆਮ ਆਦਮੀ ਪਾਰਟੀ ਚੋਣਾਂ ਲੜ ਰਹੀਆਂ ਹਨ ਅਤੇ ਤੁਸੀ ਦੇਖੋ ਕਿ ਪੰਜਾਬ ਦੇ ਹਿੱਤਾਂ ਲਈ ਕਿਹੜੀ ਪਾਰਟੀ ਕੰਮ ਕਰ ਰਹੀ ਹੈ ਜੇਕਰ ਪੰਜਾਬ ਵਿਚ ਕਾਂਗਰਸ, ਆਪ ਸੱਤਾ ਵਿਚ ਆਉਣਗੀਆਂ ਤਾਂ ਪੰਜਾਬ ਦਾ ਵੱਡੇ ਪੱਧਰ ਤੇ ਨੁਕਸਾਨ ਹੋਵੇਗਾ ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਲੋਂ ਸਾਰੇ ਧਰਮਾਂ ਦੀਆਂ ਯਾਦਗਾਰਾਂ ਬਣਾਈਆਂ ਅਤੇ ਕੁਰਬਾਨੀਆਂ ਕੀਤੀਆਂ ਤੇ ਪੰਜਾਬ ਦੇ ਵਿਰਸੇ ਨੂੰ ਸਾਂਭਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾ, ਵਪਾਰੀ, ਆੜ੍ਹਤੀਆਂ ਦੇ ਭਗਤ ਪੂਰਨ ਸਿੰਘ ਸਿਹਤ ਬੀਮਾ, ਗਰੀਬਾਂ ਲਈ ਆਟਾ, ਦਾਲ, ਸਗਨ ਸਕੀਮ, ਕਿਸਾਨਾਂ ਲਈ ਬਿਜਲੀ ਦੇ ਬਿਲ ਮੁਆਫ ਕਰਕੇ ਸਾਰੇ ਵਰਗ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ। ਸੁਖਬੀਰ ਸਿੰਘ ਬਾਦਲ ਨੇ ਅੱਗੇ ਆਖਿਆ ਕਿ ਪੰਜਾਬ ਵਿਚ ਵਿਕਾਸ ਤੇ ਅਕਾਲੀ-ਭਾਜਪਾ ਸਰਕਾਰ ਨੇ 40 ਹਜ਼ਾਰ ਕਰੋੜ ਰੁਪਏ ਖਰਚੇ ਕੀਤੇ ਹਨ ਅਤੇ ਸ਼ਹਿਰਾਂ, ਛੋਟੀਆਂ ਮੰਡੀਆਂ ਵਿੱਚ 100 ਫੀਸਦੀ ਸੀਵਰੇਜ਼, ਵਾਟਰ ਸਪਲਾਈ, ਪੱਕੀਆਂ ਸੜਕਾਂ ਦਾ ਕੰਮ ਕੀਤਾ। ਉਨ੍ਹਾਂ ਖਰੜ ਦੇ ਵਿਧਾਇਕ ਜਗਮੋਹਨ ਸਿੰਘ ਕੰਗ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਦੇ ਤਾਬੜਤੋੜ ਹਮਲੇ ਕਰਦਿਆ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸਮੇਂ ਦੇ ਕੋਈ ਪੰਜ ਕੰਮ ਵੀ ਗਿਣਾ ਦਿਓ ਤਾਂ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੈਪਟਨ ਸਰਕਾਰ ਸਮੇ ਸੜਕਾਂ ਤੇ ਪੈਚ ਵਰਕ ਲਗਾਏ ਹਨ। ਜੂਨੀਅਰ ਬਾਦਲ ਨੇ ਐਲਾਨ ਕੀਤਾ ਕਿ ਹੁਣ ਸਗਨ ਸਕੀਮ 15 ਹਜ਼ਾਰ ਤੋਂ 51000 ਰੁਪਏ, ਬੁਢਾਪਾ ਪੈਨਸ਼ਨ 500 ਤੋਂ ਵਧਾ ਕੇ 2000 ਰੁਪਏ, ਨੀਲੇ ਕਾਰਡ ਹੋਲਡਰਾਂ ਨੂੰ ਆਟਾ ਦਾਲ ਸਕੀਮ ਦੇ ਨਾਲ ਦੇਸੀ ਘਿਓ 25 ਰੁੂਪਏ, ਚੀਨੀ 10 ਰੁਪਏ ਕਿਲੋ ਹਿਸਾਬ ਨਾਲ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਕੇਦਰ ਸਰਕਾਰ ਵਲੋਂ ਜੋ ਫਸਲਾਂ ਦੇ ਭਾਅ ਨਿਰਧਾਰਿਤ ਕੀਤੇ ਜਾਂਦੇ ਹਨ ਉਸ ਤੇ ਸਰਕਾਰ ਵੱਲੋਂ ਫਸਲਾਂ ਤੇ 100 ਰੁਪਏ ਬੋਨਸ ਦੇਵੇਗੀ ਅਤੇ ਪਹਿਲੀ ਕੈਬਨਿਟ ਵਿਚ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣਗੇ ਤੇ 5 ਏਕੜ ਤੱਕ ਕੋਆਂ ਬੈਕਾਂ ਰਾਹੀਂ ਕਿਸਾਨਾਂ ਦੀਆਂ 2 ਲੱਖ ਤੱਕ ਲਿਮਟਾਂ ਬਣਗੀਆਂ ਅਤੇ ਸਮੇ ਸਿਰੇ ਵਾਪਸ ਤੇ ਕੋਈ ਵਿਆਜ਼ ਨਹੀਂ ਲੱਗੇਗਾ ਅਤੇ ਕਿਸਾਨਾਂ ਨੂੰ ਖੇਤੀਬਾੜੀ ਲਈ ਟਿਊਬਵੈਲ ਆਮ ਤੌਰ ਤੇ ਖੁੱਲੇ ਮਿਲਣਗੇ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਤੋਂ ਕੇਂਦਰ ਵਿਚ ਸਾਡੀ ਭਾਈਵਾਲ ਸਰਕਾਰ ਹੈ ਅਤੇ ਸਰਕਾਰ ਪਾਸੋ ਸੜਕਾਂ ਲਈ 35 ਹਜ਼ਾਰ ਕਰੋੜ ਰੁਪਏ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਾਡੀ ਸਰਕਾਰ ਵੱਲੋਂ 2.50 ਲੱਖ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਹੈ ਅਤੇ ਹੁਣ ਹੋਰ 1.50 ਲੱਖ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ ਅਤੇ ਪੰਜਾਬ ਵਿਚ ਕੇਂਦਰ ਸਰਕਾਰ ਦੇ ਸਹਿਯੋਗ ਨਾਲ 200 ਸਕਿੱਲ ਸੈਟਰ ਖੋਲੇ ਜਾਣਗੇ ਜਿਨ੍ਹਾਂ ਵਿਚ 30-40 ਹਜ਼ਾਰ ਨੌਜਵਾਨਾਂ ਨੂੰ ਆਪਣੇ ਪੈਰਾ ਤੇ ਖੜਾ ਹੋਣ ਲਈ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਮੇ ਪੰਜ ਲੱਖ ਪਰਿਵਾਰਾਂ ਦੇ ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ 2 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਸ੍ਰੀ ਬਾਦਲ ਨੇ ਕਿਹਾ ਕਿ ਰਣਜੀਤ ਗਿੱਲ ਮਿਹਨਤੀ, ਇਮਾਨਦਾਰ ਅਤੇ ਕੰਮ ਕਰਨ ਵਾਲੇ ਆਗੂ ਹਨ ਅਤੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਪੰਜਾਬ ਵਿਧਾਨ ਸਭਾ ਵਿੱਚ ਭੇਜੇ ਉਹ ਉਨ੍ਹਾਂ ਨੂੰ ਮੰਤਰੀ ਬਣਾ ਕੇ ਝੰਡੀ ਆਪ ਹੀ ਲਗਾ ਦੇਣਗੇ ਅਤੇ ਖਰੜ ਹਲਕੇ ਦਾ ਪੰਜਾਬ ਵਿਚ ਹੀ ਨਹੀਂ ਬਲਕਿ ਭਾਰਤ ਵਿਚ ਮਾਡਲ ਹਲਕੇ ਵਜੋਂ ਵਿਕਸਤ ਕੀਤਾ ਜਾਵੇਗਾ ਕਿਉੂਕਿ ਖਰੜ ਦੇ ਆਲੇ ਦੁਆਲੇ ਵੱਡੇ ਪੱਧਰ ਤੇ ਵਿਕਾਸ ਦੇ ਕੰਮ ਚੱਲ ਰਹੇ ਹਨ। ਇਸ ਮੌਕੇ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ, ਸਾਬਕਾ ਮੰਤਰੀ ਹਰਨੇਕ ਸਿੰਘ ਘੜੂੰਆਂ, ਮਨਮੋਹਨ ਸਿੰਘ ਬਾਜਵਾ, ਐਸਜੀਪੀਸੀ ਦੇ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਤੇ ਅਜਮੇਰ ਸਿੰਘ ਖੇੜਾ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ, ਕੈਨੇਡਾ ਦੀ ਸਾਬਕਾ ਮੈਂਬਰ ਪਾਰਲੀਮੈਟ ਰੂਬੀ ਡੱਲਾ, ਮਨਜੀਤ ਸਿੰਘ ਮੁੰਧੂੋ ਸੰਗਤੀਆਂ, ਅਰਜਨ ਸਿੰਘ ਕਾਂਸਲ, ਜਰਨੈਲ ਸਿੰਘ ਬਾਜਵਾ, ਹਰਭਾਗ ਸਿੰਘ ਸੈਣੀ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਘੜੂੰਆਂ, ਸਤਵੀਰ ਕੌਰ ਮਨਹੇੜਾ, ਹਰਜਿੰਦਰ ਸਿੰਘ ਮੁੰਧੋਂ, ਨਗਰ ਕੌਸਲ ਖਰੜ ਦੀ ਪ੍ਰਧਾਨ ਅੰਜੂ ਚੰਦਰ, ਕੁਰਾਲੀ ਦੀ ਕ੍ਰਿਸ਼ਨਾ ਦੇਵੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸੀਲ ਰਾਣਾ, ਖਰੜ ਦੇ ਨਰਿੰਦਰ ਸਿੰਘ ਰਾਣਾ, ਦਵਿੰਦਰ ਸਿੰਘ ਬਾਜਵਾ, ਪ੍ਰੀਤਕੰਵਲ ਸਿੰਘ, ਕਮਲ ਕਿਸ਼ੋਰ ਸ਼ਰਮਾ, ਮਾਨ ਸਿੰਘ ਸੈਣੀ, ਗੁਰਧਿਆਨ ਸਿੰਘ ਨਵਾਂ ਗਰਾਓਂ, ਪਾਲਇੰਦਰ ਸਿੰਘ ਬਾਠ, ਸਰਬਜੀਤ ਸਿੰਘ ਕਾਦੀਮਾਜਰਾ, ਸੁਖਵਿੰਦਰ ਸਿੰਘ ਛਿੰਦੀ, ਦਿਲਬਾਗ ਸਿੰਘ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ, ਸਤਵਿੰਦਰ ਕੌਰ ਸਰਾਓ, ਨਗਰ ਕੌਂਸਲ ਕੁਰਾਲੀ ਦੇ ਸਾਬਕਾ ਪ੍ਰਧਾਨ ਹਰਮੇਸ਼ ਕੁਮਾਰ ਰਾਣਾ, ਪੰਡਿਤ ਓਮ ਪ੍ਰਕਾਸ਼, ਤਿਲਕ ਰਾਜ ਚੱਡਾ, ਜਸਪਾਲ ਸਿੰਘ ਬੱਸੀ, ਪਿੰ੍ਰਸੀਪਲ ਜਸਵੀਰ ਚੰਦਰ, ਦਵਿੰਦਰ ਸਿੰਘ ਬਰਮੀ, ਨਵਜੀਤ ਕੌਰ ਗਿੱਲ, ਅਮਨਦੀਪ ਸਿੰਘ ਗਿੱਲ, ਜਮਾਲ ਮਸੀਹ, ਬਲਵਿੰਦਰ ਕਾਕਾ, ਗੁਰਬਚਨ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ, ਮਨਮੋਹਨ ਸਿੰਘ, ਹਰਿੰਦਰ ਸਿੰਘ ਪਾਲ, ਦਲਜੀਤ ਸਿੰਘ ਸੈਣੀ ਸਮੇਤ ਭਾਰੀ ਗਿਣਤੀ ਵਿੱਚ ਅਕਾਲੀ-ਭਾਜਪਾ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ