nabaz-e-punjab.com

ਮੁਹਾਲੀ ਪੁਲੀਸ ਵੱਲੋਂ ਲੁੱਟ ਖੋਹ ਕਰਨ ਵਾਲੇ ਗਰੋਹ ਦੇ 5 ਵਿਅਕਤੀ ਕਾਬੂ, ਹਥਿਆਰ ਤੇ ਦੋ ਕਾਰਾਂ ਬਰਾਮਦ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
ਮੁਹਾਲੀ ਪੁਲੀਸ ਨੇ ਕੁਝ ਦਿਨ ਪਹਿਲਾਂ ਫੇਜ਼-7 ਵਿੱਚ ਇੱਕ ਜਵੈਲਰ ਦੀ ਦੁਕਾਨ ਦੇ ਸਿਕਿਓਰਟੀ ਗਾਰਡ ਤੋੱ ਉਸਦੀ ਰਾਈਫਲ ਖੋਹਣ ਵਾਲੇ ਚਾਰ ਮੁਲਜਮਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਚੋਰੀ ਦੀ ਕਾਰ ਵੀ ਬਰਾਮਦ ਕੀਤੀ ਹੈ। ਅੱਜ ਇਕ ਪੱਤਰਕਾਰ ਸੰਮੇਲਨ ਵਿੱਚ ਮੁਹਾਲੀ ਦੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਥਾਣਾ ਮਟੋਰ ਦੇ ਮੁਖੀ ਇੰਸਪੈਕਟਰ ਤਰਲੋਚਨ ਸਿੰਘ ਦੀ ਅਗਵਾਈ ਵਿਚ ਪੁਲੀਸ ਪਾਰਟੀ ਨੇ ਫੇਜ਼ 3ਏ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਕਿ ਪੁਲੀਸ ਪਾਰਟੀ ਨੇ ਚੰਡੀਗੜ੍ਹ ਵਾਲੇ ਪਾਸੇ ਤੋਂ ਆ ਰਹੀ ਕਰੈਟਾ ਗੱਡੀ ਵਿਚ ਸਵਾਰ ਹਰਮਨਜੋਤ ਸਿੰਘ ਵਸਨੀਕ ਮੋਗਾ, ਬਲਜਿੰਦਰ ਸਿੰਘ ਵਸਨੀਕ ਪਿੰਡ ਭੱਬਾ ਲੰਡਾ ਜਿਲਾ ਫਿਰੋਜ਼ਪੁਰ, ਅਜੈ ਠਾਕੁਰ ਵਸਨੀਕ ਪਿੰਡ ਫਤਹਿਗੜ੍ਹ ਜਿਲਾ ਹੁਸ਼ਿਆਰਪੁਰ, ਅਨੁਜ ਜੱਗਾ ਵਸਨੀਕ ਪਾਣੀਪਤ ਹਰਿਆਣਾ ਨੂੰ ਕਾਬੂ ਕੀਤਾ। ਇਹਨਾਂ ਕੋਲੋਂ ਬਰਾਮਦ ਕਰੈਟਾ ਗੱਡੀ ਨੰਬਰ ਐਚ ਆਰ 03-ਯੂ-0413 ਬਰਾਮਦ ਕੀਤੀ ਗਈ।
ਜਾਂਚ ਦੌਰਾਨ ਇਹ ਗਲ ਸਾਹਮਣੇ ਆਈ ਕਿ ਇਸ ਗੱਡੀ ਉਪਰ ਇਹ ਨੰਬਰ ਜਾਅਲੀ ਲਗਾਇਆ ਹੋਇਆ ਸੀ ਜਦੋੱ ਕਿ ਇਸ ਗੱਡੀ ਦਾ ਅਸਲੀ ਨੰਬਰ ਪੀ ਬੀ 10-ਐਫ ਐਕਸ 9997 ਹੈ। ਇਹ ਗੱਡੀ ਇਹਨਾਂ ਵਿਅਕਤੀਆਂ ਨੇ ਪਿੰਡ ਲੰਡੇ ਕੇ ਦੇ ਲਾਲ ਹੰਸ ਰਾਜ ਮੈਮੋਰੀਅਲ ਸਕੂਲ ਦੇ ਸਾਹਮਣੇ ਡਾ. ਰਮਿੰਦਰ ਸ਼ਰਮਾ ਤੋਂ ਉਸਦੇ ਸਿਰ ਵਿਚ ਸੱਟਾਂ ਮਾਰ ਕੇ ਖੋਹੀ ਸੀ। ਡਾ. ਰਮਿੰਦਰ ਸ਼ਰਮਾ ਇਸ ਸਮੇਂ ਡੀਐਮਸੀ ਲੁਧਿਆਣਾ ਵਿੱਚ ਦਾਖਲ ਹੈ। ਇਨ੍ਹਾਂ ਹੀ ਵਿਅਕਤੀਆਂ ਨੇ ਮੁਲਜ਼ਮ ਕਰਨ ਵਸਨੀਕ ਮੋਗਾ (ਜਿਸ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ) ਨਾਲ ਮਿਲ ਕੇ18 ਜੂਨ ਨੂੰ ਸਥਾਨਕ ਫੇਜ਼ 3ਬੀ2 ਦੇ ਸਾਹਮਣੇ ਰਾਤ ਸਮੇਂ ਇਕ ਵਰਨਾ ਕਾਰ ਨੰਬਰ ਪੀਬੀ 29 ਵਾਈ 1001 ਰੰਗ ਚਿੱਟਾ ਉਪਰ ਸਵਾਰ ਹੋ ਕੇ ਸਿਕਿਓਰਟੀ ਗਾਰਡ ਦੇ ਸਿਰ ਵਿਚ ਡੰਡੇ ਮਾਰ ਕੇ ਉਸ ਦੀ ਸਿੰਗਲ ਬੋਰ ਰਾਇਫਲ ਖੋਹ ਕੇ ਲੈ ਗਏ ਸਨ। ਜਿਸ ਸਬੰਧੀ ਥਾਣਾ ਮਟੋਰ ਵਿਖੇ ਆਈ ਪੀ ਸੀ ਦੀ ਧਾਰਾ 307,392,34 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
ਉਹਨਾਂ ਦਸਿਆ ਕਿ ਮੁਲਜਮ ਹਰਮਨਜੋਤ ਸਿੰਘ ਪਾਸੋਂ ਖੋਹੀ ਹੋਈ ਸਿੰਗਲ ਬੋਰ ਰਾਇਫਲ ਸਮੇਤ 7 ਰੋਂਦ ਜਿੰਦਾ ਬਰਾਮਦ ਹੋਏ। ਇਸੇ ਤਰ੍ਹਾਂ ਮੁਲਜ਼ਮ ਬਲਵਿੰਦਰ ਸਿੰਘ ਤੋਂ 12 ਬੋਰ ਪਿਸਟਲ ਸਮੇਤ 6 ਰੌਂਦ ਅਤੇ 32 ੋਰ ਪਿਸਟਲ ਦੇ 3 ਰੋੱਦ ਬਰਾਮਦ ਕੀਤੇ ਗਏ। ਮੁਲਜ਼ਮ ਕਰਨਵੀਰ, ਅਨੁਜ ਜੱਗਾ, ਅਜੇ ਠਾਕੁਰ ਕੋਲੋਂ 6 ਰੋਂਦ 12 ਬੋਰ ਦੇ ਬਰਾਮਦ ਹੋਏ। ਇਸੇ ਤਰ੍ਹਾਂ ਇਹਨਾਂ ਕੋਲੋਂ ਵਰਨਾ ਅਤੇ ਕਰੈਟਾ ਕੰਪਨੀਆਂ ਦੀਆਂ ਦੋ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਮੁਲਜ਼ਮ ਹਰਮਨਜੋਤ ਸਿੰਘ ਆਪਣੇ ਦੁਸ਼ਮਣ ਗਗਨਦੀਪ ਸਿੰਘ ਵਾਸੀ ਮੋਗਾ ਨੂੰ ਕਤਲ ਕਰਨਾ ਚਾਹੁੰਦਾ ਸੀ ਕਿਉੱਕਿ ਗਗਰਨਦੀਪ ਨੇ ਉਸ ਨਾਲ ਲੜਾਈ ਕਰਕੇ ਉਸ ਦੇ ਸੱਟਾਂ ਮਾਰੀਆਂ ਸਨ ਤੇ ਉਸਦੇ ਕਪੜੇ ਪਾੜ ਦਿੱਤੇ ਸਨ। ਇਸੇ ਤਰਾਂ ਮੁਲਜ਼ਮ ਬਲਵਿੰਦਰ ਸਿੰਘ ਵੀ ਆਪਣੇ ਹੀ ਪਿੰਡ ਦੇ ਗੁਰਪ੍ਰੀਤ ਸਿੰਘ ਸਰਪੰਚ ਦਾ ਕਤਲ ਕਰਨਾ ਚਾਹੁੰਦਾ ਸੀ ਕਿਉਂਕਿ ਗੁਰਪ੍ਰੀਤ ਸਿੰਘ ਨੇ ਉਸ ਦੀ ਕਈ ਵਾਰ ਕੁਟਮਾਰ ਕੀਤੀ ਸੀ ਤੇ ਉਸ ਉਪਰ ਕਈ ਮੁਕਦਮੇ ਦਰਜ ਕਰਵਾਏ ਸਨ। ਇਹ ਮੁਲਜ਼ਮ ਦੋਵੇਂ ਖੋਹੀਆਂ ਹੋਈਆਂ ਕਾਰਾਂ ਵੇਚਣ ਦੀ ਫਿਰਾਕ ਵਿਚ ਸਨ ਅਤੇ ਇਹ ਮੁਲਜ਼ਮ ਹਰ ਵਾਰਦਾਤ ਕਰਨ ਸਮੇਂ ਸਿਰ ਵਿਚ ਡੰਡੇ ਦੇ ਵਾਰ ਕਰਕੇ ਲੁੱੱਟ ਖੋਹ ਕਰਦੇ ਸਨ। ਉਹਨਾਂ ਦੱਸਿਆ ਕਿ ਮੁਲਜ਼ਮ ਬਲਜਿੰਦਰ ਸਿੰਘ ਅਤੇ ਹਰਮਨਜੋਤ ਸਿੰਘ ਖ਼ਿਲਾਫ਼ ਪਹਿਲਾਂ ਵੀ ਕਈ ਮੁਕਦਮੇ ਫਿਰੋਜ਼ਪੁਰ ਅਤੇ ਮੋਗਾ ਵਿੱਚ ਦਰਜ ਹਨ। ਉਹਨਾਂ ਕਿਹਾ ਕਿ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਇਹਨਾਂ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਕਾਂਸਟੇਬਲ ਨਿਰਪਜੀਤ ਸਿੰਘ ਦਾ ਅਹਿਮ ਰੋਲ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜਮਾਂ ਨੇ ਜਿਸ ਦਿਨ ਸਿਕਿਓਰਟੀ ਗਾਰਡ ਤੋਂ ਰਾਈਫਲ ਖੋਹੀ ਸੀ, ਉਸ ਤੇ ਕੁਝ ਸਮਾਂ ਪਹਿਲਾਂ ਇਹ ਸਾਰੇ ਮੁਲਾਜ਼ਮ ਉਥੇ ਰੇਕੀ ਕਰ ਰਹੇ ਸਨ। ਉਸ ਸਮੇਂ ਕਾਂਸਟੇਬਲ ਨਿਰਪਜੀਤ ਸਿੰਘ ਉੱਥੇ ਗਸਤ ਤੇ ਸੀ। ਨਿਰਪਜੀਤ ਸਿੰਘ ਨੇ ਜਦੋਂ ਇਹਨਾਂ ਮੁਲਜਮਾਂ ਨੂੰ ਕਾਰ ਵਿੱਚ ਤਿੰਨ ਚਾਰ ਵਾਰ ਉਥੇ ਗੇੜੇ ਮਾਰਦਿਆਂ ਵੇਖਿਆ ਤਾਂ ਉਸਨੇ ਇਹਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਤਾਂ ਇਹ ਮੁਲਜਮ ਉਸ ਤੋੱ ਮਾਫੀ ਮੰਗ ਕੇ ਉੱਥੋਂ ਚਲੇ ਗਏ ਕਾਂਸਟੇਬਲ ਨਿਰਪਜੀਤ ਸਿੰਘ ਨੇ ਇਹਨਾਂ ਦੀ ਕਾਰ ਦਾ ਨੰਬਰ ਨੋਟ ਕਰ ਲਿਆ। ਵਾਰਦਾਤ ਹੋਣ ਤੋਂ ਬਾਅਦ ਉਸ ਨੰਬਰ ਨੂੰ ਟਰੇਸ ਕਰਨ ਕਰਕੇ ਹੀ ਮੁਲਜ਼ਮਾਂ ਦੀ ਪਹਿਚਾਣ ਹੋ ਸਕੀ ਤੇ ਇਹ ਪੁਲੀਸ ਦੇ ਕਾਬੂ ਆ ਗਏ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …