ਜ਼ਿਲ੍ਹਾ ਪੁਲੀਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ 5 ਸ਼ੂਟਰ ਗ੍ਰਿਫ਼ਤਾਰ

ਨਬਜ਼-ਏ-ਪੰਜਾਬ, ਮੁਹਾਲੀ, 22 ਅਪਰੈਲ:
ਥਾਣਾ ਡੇਰਾਬਸੀ ਦੀ ਟੀਮ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ 5 ਸ਼ੂਟਰਾਂ ਨੂੰ 6 ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਾਕਰੀ ਦਿੰਦਿਆਂ ਐਸਐਸਪੀ ਡਾ. ਸੰਦੀਪ ਗਰਗ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਜ਼ਿਲ੍ਹਾ ਪੁਲੀਸ ਮੁਹਾਲੀ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਅਤੇ ਏਐਸਪੀ ਵੈਭਬ ਚੌਧਰੀ ਦੀ ਅਗਵਾਈ ਹੇਠ ਥਾਣਾ ਡੇਰਾਬਸੀ ਦੇ ਮੁੱਖ ਅਫ਼ਸਰ ਅਜੀਤੇਸ਼ ਕੌਸਲ ਅਤੇ ਪੁਲੀਸ ਟੀਮ ਵੱਲੋਂ ਕਾਬੂ ਕੀਤਾ ਗਿਆ ਹੈ।
ਡਾ. ਗਰਗ ਨੇ ਦੱਸਿਆ ਕਿ ਥਾਣਾ ਡੇਰਾਬਸੀ ਦੇ ਮੁੱਖ ਅਫਸਰ ਅਜੀਤੇਸ਼ ਕੌਸਲ ਨੂੰ ਮੁਖਬਰ ਰਾਹੀਂ ਇਤਲਾਹ ਮਿਲੀ ਸੀ ਕਿ ਹਰਸ਼ਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ (ਜੋ ਚੋਰੀ ਦੇ ਮੋਟਰਸਾਈਕਲ ਤੇ ਜਾਅਲੀ ਨੰਬਰ ਲਗਾ ਕੇ ਨਾਜਾਇਜ ਅਸਲੇ ਸਮੇਤ ਥਾਣਾ ਡੇਰਾਬਸੀ ਇਲਾਕੇ ਵਿੱਚ ਵਾਰਦਾਤ ਕਰਨ ਦੀ ਫਿਰਾਕ ਵਿੱਚ ਹਨ। ਜਿਸ ’ਤੇ ਪੁਲੀਸ ਵੱਲੋਂ ਇਨ੍ਹਾਂ ਦੋਵਾਂ ਖ਼ਿਲਾਫ਼ ਧਾਰਾ 379, 411, 473 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕਰਕੇ ਇਨ੍ਹਾਂ ਦੋਵਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਰਸ਼ਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਤੋੱ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ-ਇੱਕ ਨਾਜਾਇਜ਼ ਪਿਸਤੌਲ (32 ਬੋਰ) ਵੀ ਬਰਾਮਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਵਾਂ ਨ ਦੱਸਿਆ ਕਿ ਉਨ੍ਹਾਂ ਨੇ ਆਪਣੇ ਇੱਕ ਸਾਥੀ ਕਾਰਤਿਕ ਉਰਫ ਆਸ਼ੂ ਨੂੰ ਆਪਣੇ ਨਾਲ ਵਾਰਦਾਤ ਵਿੱਚ ਅੰਜਾਮ ਦੇਣ ਲਈ ਡੇਰਾਬਸੀ ਬੱਸ ਸਟਾਪ ਤੋਂ ਨਾਲ ਲੈਣਾ ਸੀ। ਜਿਸ ਤੋਂ ਬਾਅਦ ਪੁਲੀਸ ਵੱਲੋਂ ਡੇਰਾਬੱਸੀ ਬੱਸ ਸਟਾਪ ਤੇ ਕਾਰਤਿਕ ਉਰਫ਼ ਆਸ਼ੂ ਨੂੰ ਗ੍ਰਿਫਤਾਰ ਕਰਕੇ ਉਸ ਤੋਂ 12 ਬੋਰ ਦੀ ਨਾਜਾਇਜ ਰਾਈਫਲ ਬਰਾਮਦ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕਾਬੂ ਕੀਤੇ ਵਿਅਕਤੀਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਇਹਨਾਂ ਦੇ ਸਾਥੀਆ ਰਮਨਦੀਪ ਸਿੰਘ ਅਤੇ ਜੈਦੀਪ ਰਾਜਸਥਾਨੀ ਨੂੰ ਵੀ ਕਾਬੂ ਕੀਤਾ ਗਿਆ ਹੈ। ਰਮਨਦੀਪ ਸਿੰਘ ਤੋਂ .32 ਬੋਰ ਦਾ ਨਾਜਾਇਜ਼ ਪਿਸਤੌਲ ਅਤੇ ਜੈਦੀਪ ਰਾਜਸਥਾਨੀ ਤੋਂ 30 ਬੋਰ ਦਾ 1 ਪਿਸਤੌਲ ਬਰਾਮਦ ਕੀਤਾ ਗਿਆ। ਜੈਦੀਪ ਰਾਜਸਥਾਨੀ ਤੋੱ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਇੱਕ ਹੋਰ ਨਜਾਇਜ ਪਿਸਤੌਲ .32 ਬੋਰ, 2 ਜਿੰਦਾ ਕਾਰਤੂਸ ਅਤੇ 3 ਮੈਗਜੀਨ ਵੀ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮੁਕਦਮੇ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜੈਦੀਪ ਰਾਜਸਥਾਨੀ ਕਾਫੀ ਸਮੇੱ ਤੇ ਭਿਵਾਨੀ ਜੇਲ ਵਿੱਚ ਬੰਦ ਗੈਂਗਸਟਰ ਮਿੰਟੂ ਮੋਦਸੀਆ ਦੇ ਸੰਪਰਕ ਵਿੱਚ ਸੀ ਅਤੇ ਮਿੰਟੂ ਮੋਦਸੀਆ (ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਹਿਣ ਅਨੁਸਾਰ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ) ਦੇ ਕਹਿਣ ਅਤੇ ਜੈਦੀਪ ਰਾਜਸਥਾਨੀ ਆਪਣੇ ਇਨ੍ਹਾਂ ਸਾਥੀਆ ਸਮੇਤ ਡੇਰਾਬੱਸੀ ਦੇ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਹਰਸਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਉਰਫ਼ ਭੀਮ ਵਾਸੀ ਪਿੰਡ ਜੱਟਵਾੜ, ਥਾਣਾ ਪੰਜੋਖਰਾ ਸਾਹਿਬ, ਜਿਲ੍ਹਾ ਅੰਬਾਲਾ ਦੇ ਵਸਨੀਕ ਹਨ। ਕਾਰਤੀਕ ਉਰਫ਼ ਆਸੂ ਐਸਬੀਪੀ ਹਾਊਸਿੰਗ ਪਾਰਕ, ਡੇਰਾਬੱਸੀ ਦਾ ਰਹਿਣ ਵਾਲਾ ਹੈ ਜਦੋਂਕਿ ਰਮਨਦੀਪ ਬਰਵਾਲਾ, ਥਾਣਾ ਚੰਡੀਮੰਦਰ, ਜ਼ਿਲ੍ਹਾ ਪੰਚਕੂਲਾ ਅਤੇ ਜੈਦੀਪ ਵਾਸੀ ਪਿੰਡ ਸਿੱਦਮੁੱਖ, ਜ਼ਿਲ੍ਹਾ ਚੁਰੂ ਦਾ ਵਸਨੀਕ ਹੈ।

Load More Related Articles
Load More By Nabaz-e-Punjab
Load More In General News

Check Also

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਹਰਜੀਤ ਗਰੇਵਾਲ ਸਕੱਤਰ ਤੇ ਹਰਸ਼ਰਨ …