
ਸ੍ਰੀ ਵਿਸ਼ਕਰਮਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਟੇਡੀਅਮ ਵਿੱਚ 50 ਪੌਦੇ ਲਗਾਏ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਅਕਤੂਬਰ:
ਸ਼੍ਰੀ ਵਿਸ਼ਕਰਮਾ ਮੰਦਰ ਸਭਾ ਕੁਰਾਲੀ ਅਤੇ ਸਾਂਝ ਕੇਂਦਰ ਕੁਰਾਲੀ ਦੇ ਸਹਿਯੋਗ ਨਾਲ ਵਾਤਾਵਰਨ ਨੂੰ ਸੰਭਾਲਣ ਲਈ ਸ਼੍ਰੀ ਵਿਸ਼ਕਰਮਾ ਜੀ ਦੇ ਜਨਮ ਦਿਹਾੜੇ ਉਤੇ ਕੁਰਾਲੀ ਸਟੇਡੀਅਮ ਦੇ ਵਿਚ ਵੱਖ ਵੱਖ ਕਿਸਮ ਦੇ ਪੰਜਾਹ ਪੌਦੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨਿਰਮਲ ਸਿੰਘ ਕਲਸੀ ਅਤੇ ਬਹਾਦਰ ਸਿੰਘ ਓ ਕੇ ਨੇ ਦੱਸਿਆ ਕਿ ਬਾਬਾ ਵਿਸ਼ਕਰਮਾ ਜੀ ਦੇ ਜਨਮ ਦਿਹਾੜੇ ਨੂੰ ਮੁਖ ਰੱਖਦੇ ਹੋਏ ਪੌਦੇ ਲਗਾਏ ਗਏ। ਉਹਨਾਂ ਕਿਹਾ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਦਰਖਤਾਂ ਦੀ ਕਮੀ ਕਾਰਨ ਹਰੇਕ ਵਿਅਕਤੀ ਨੂੰ ਇੱਕ ਇੱਕ ਪੌਦਾ ਲਗਾਉਣਾ ਜਰੂਰ ਤੇ ਉਸਦੀ ਸਾਂਭ ਸੰਭਾਲ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਾਰੇ ਆਪਣਾ ਬਣਦਾ ਸਹਿਯੋਗ ਦੇਣ ਸਕਣ। ਇਸ ਮੌਕੇ ਸਾਂਝ ਕੇਂਦਰ ਦੇ ਇੰਚਾਰਜ ਏ ਐਸ ਆਈ ਮੋਹਨ ਸਿੰਘ ਵੱਲੋਂ ਆਏ ਪਤਵੰਤਿਆਂ ਧੰਨਵਾਦ ਕਰਦਿਆਂ ਸਾਂਝ ਕੇਂਦਰ ਵੱਲੋਂ ਸ਼ਹਿਰ ਵਿਚ ਪੌਦੇ ਲਗਾਉਣ ਦੀ ਰਣਨੀਤੀ ਬਾਰੇ ਜਾਣੂੰ ਕਰਵਾਇਆ ਗਿਆ। ਇਸ ਮੌਕੇ ਜਸਵਿੰਦਰ ਸਿੰਘ ਗੋਲਡੀ,ਮਾਸਟਰ ਗੁਰਮੁਖ ਸਿੰਘ,ਰਾਕੇਸ਼ ਅਗਰਵਾਲ, ਹਰਨੇਕ ਸਿੰਘ, ਕਮਲਜੀਤ ਸਿੰਘ,ਮਾਸਟਰ ਬਾਲ ਕ੍ਰਿਸ਼ਨ, ਰਾਜਿੰਦਰ ਸਿੰਘ ਰਾਜੂ, ਬਲੁ ਕੁਰਾਲੀ, ਆਦਿ ਹਾਜ਼ਰ ਸਨ।