Share on Facebook Share on Twitter Share on Google+ Share on Pinterest Share on Linkedin ਅਣਦੇਖੀ: ਲਈਅਰ ਵੈਲੀ ਪਾਰਕ ਫੇਜ਼-8 ਦੀ ਵਿੱਚ 50 ਤੋਂ ਵੱਧ ਰੁੱਖਾਂ ਨੂੰ ਲੱਗੀ ਸਿਉਂਕ ਨਵੇਂ ਰੁੱਖ ਲਗਾਉਣ ਦੀ ਥਾਂ ਪੁਰਾਣੇ ਰੁੱਖਾਂ ਦੀ ਹੀ ਸੰਭਾਲ ਕਰਨ ਵਿੱਚ ਪ੍ਰਸ਼ਾਸਨ ਬੁਰੀ ਤਰ੍ਹਾਂ ਅਸਫਲ ਹੋਇਆ: ਸਤਵੀਰ ਧਨੋਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਨਵੰਬਰ: ਮੁਹਾਲੀ ਪ੍ਰਸ਼ਾਸਨ ਵੱਲੋਂ ਇਕ ਪਾਸੇ ਮੁਹਾਲੀ ਸ਼ਹਿਰ ਨੂੰ ਹਰਾ ਭਰਿਆ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਪ੍ਰਸ਼ਾਸਨ ਨੇ ਨਵੇੱ ਰੁੱਖ ਤਾਂ ਕੀ ਲਗਾਉਣੇ ਸਨ ਸਗੋੱ ਪਹਿਲਾਂ ਲੱਗੇ ਹੋਏ ਰੁੱਖਾਂ ਨੂੰ ਵੀ ਕੋਈ ਸੰਭਾਲ ਨਾ ਕੀਤੇ ਜਾਣ ਕਾਰਨ ਸਿਉੱਕ ਲੱਗ ਚੁੱਕੀ ਹੈ, ਜਿਸ ਕਾਰਨ ਇਹ ਰੁੱਖ ਬੇਕਾਰ ਹੋ ਰਹੇ ਹਨ। ਸਥਾਨਕ ਫੇਜ਼-8 ਦੀ ਲਈਅਰ ਵੈਲੀ (ਨੇਚਰ ਪਾਰਕ) ਦਾ ਦੌਰਾ ਕਰਨ ਤੇ ਵੇਖਿਆ ਕਿ ਉਥੇ 50 ਤੋਂ ਵੱਧ ਰੁੱਖਾਂ ਨੂੰ ਸਿਉਂਕ ਲੱਗੀ ਹੋਈ ਸੀ। ਇਸ ਸਿਊੱਕ ਕਾਰਨ ਇਹ ਰੁੱਖ ਜੜਾਂ ਅਤੇ ਤਨੇ ਤੋਂ ਖੋਖਲੇ ਹੋ ਗਏ ਹਨ ਅਤੇ ਇਹ ਰੁੱਖ ਸੁੱਕ ਗਏ ਹਨ। ਜਿਸ ਕਰਕੇ ਤੇਜ ਹਨੇਰੀ ਵਿਚ ਇਹ ਰੁੱਖ ਕਦੇ ਵੀ ਡਿੱਗ ਸਕਦੇ ਹਨ ਅਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਆਮ ਲੋਕ ਜਦੋਂ ਇਸ ਪਾਰਕ ਵਿਚ ਸੈਰ ਕਰਨ ਆਉਂਦੇ ਹਨ ਤਾਂ ਰੁੱਖਾਂ ਨੂੰ ਲੱਗੀ ਸਿਉਂਕ ਕਾਰਨ ਉਹਨਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੇ ਹੀ ਬੱਸ ਨਹੀਂ, ਸਗੋਂ ਜਿਹੜੇ ਰੁੱਖਾਂ ਨੂੰ ਇਹ ਸਿਉਂਕ ਲੱਗੀ ਹੋਈ ਹੈ, ਉਹਨਾਂ ਰੁੱਖਾਂ ਤੋੱ ਇਹ ਸਿਉੱਕ ਹੋਰ ਹਰੇ ਭਰੇ ਖੜੇ ਰੁੱਖਾਂ ਨੂੰ ਵੀ ਲੱਗ ਰਹੀ ਹੈ, ਜਿਸ ਕਾਰਨ ਇਸ ਲਈਅਰ ਵੈਲੀ ਦੇ ਸਾਰੇ ਹੀ ਰੁੱਖਾਂ ਨੂੰ ਸਿਉਂਕ ਲੱਗ ਜਾਣ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਸਭ ਦੇ ਬਾਵਜੂਦ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਉਸ ਵੱਲੋਂ ਇਹਨਾਂ ਰੁੱਖਾਂ ਨੂੰ ਸਿਉਂਕ ਤੋਂ ਬਚਾਉਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਸੈਂਕੜੇ ਰੁੱਖ ਸਿਉੱਕ ਕਾਰਨ ਖੋਖਲੇ ਹੋਣ ਦਾ ਖਤਰਾ ਬਣ ਗਿਆ ਹੈ। ਇਸੇ ਦੌਰਾਨ ਸ਼੍ਰੋ੍ਰਮਣੀ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਲਈਅਰ ਵੈਲੀ ਵਿਚ ਰੁੱਖਾਂ ਨੂੰ ਸਿਉੱਕ ਤੋੱ ਬਚਾਉਣ ਲਈ ਤੁਰੰਤ ਉਪਰਾਲੇ ਕੀਤੇ ਜਾਣ। ਸ੍ਰੀ ਧਨੋਆ ਦਾ ਕਹਿਣਾ ਹੈ ਕਿ ਗਮਾਡਾ ਵਲੋੱ ਗੁਰਦੁਆਰਾ ਅੰਬ ਸਾਹਿਬ ਦੇ ਪਿਛਲੇ ਪਾਸੇ ਸੜਕ ਬਣਾਉਣ ਸਮੇਂ ਉਥੋਂ ਬਹੁਤ ਵੱਡੀ ਗਿਣਤੀ ਵਿਚ ਰੁੱਖਾਂ ਦਾ ਘਾਣ ਕਰ ਦਿਤਾ ਗਿਆ ਸੀ, ਜਿਸ ਦੀ ਥਾਂ ਨਵੇਂ ਰੁੱਖ ਲਗਾਏ ਜਾਣੇ ਬਹੁਤ ਜ਼ਰੂਰੀ ਸਨ ਪਰ ਪ੍ਰਸ਼ਾਸਨ ਨੇ ਨਵੇੱ ਰੁੱਖ ਲਗਾਉਣ ਦੀ ਥਾਂ ਪੁਰਾਣੇ ਰੁੱਖਾਂ ਦੀ ਵੀ ਸੰਭਾਲ ਨਹੀਂ ਕੀਤੀ ਜਿਸ ਕਾਰਨ ਉਹਨਾਂ ਰੁੱਖਾਂ ਨੂੰ ਸਿਉੱਕ ਲੱਗ ਗਈ ਹੈ। ਉਹਨਾਂ ਮੰਗ ਕੀਤੀ ਕਿ ਰੁੱਖਾਂ ਨੂੰ ਸਿਉਂਕ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾਣ ਅਤੇ ਨਵੇੱ ਰੁੱਖ ਲਗਾਏ ਜਾਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ