nabaz-e-punjab.com

ਚੰਡੀਗੜ੍ਹ ਜੇਲ ਭਰੋ ਅੰਦੋਲਨ ਦੀਆਂ ਤਿਆਰੀਆਂ ਮੁਕੰਮਲ, 50 ਹਜ਼ਾਰ ਤੋਂ ਵੱਧ ਕਾਮੇਂ ਹੋਣਗੇ ਸ਼ਾਮਲ: ਕਾਮਰੇਡ ਰਘੁਨਾਥ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਕਿਹਾ ਕਿ ਭਾਰਤ ਦੀਆਂ ਪ੍ਰਮੁੱਖ ਕੇਂਦਰੀ ਟਰੇਡ ਯੂਨੀਅਨਾਂ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੇ ਮੁਲਾਜ਼ਮ ਦੀਆਂ ਫੈਡਰੇਸ਼ਨਾਂ ਦੇ ਸਾਂਝੇ ਸੱਦੇ ਤੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ 30 ਜਨਵਰੀ ਦੇ ਜੇਲ੍ਹ ਭਰੋ ਅੰਦੋਲਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਂਈਆਂ ਗਈਆਂ ਹਨ। ਰਘੁਨਾਥ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਵਿੱਚ ਹਰ ਥਾਂ ਮਜਦੂਰ ਅਤੇ ਮੁਲਾਜਮਾਂ ਵਿੱੱਚ 30 ਜਨਵਰੀ ਦੇ ਸਤਿਆਗ੍ਰਹਿ ਲਈ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ।
ਅੱਜ ਇੱਥੇ ਜਾਰੀ ਬਿਆਨ ਵਿੱਚ ਕਾਮਰੇਡ ਰਘੁਨਾਕ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ, ਸ਼ਹਿਦ ਭਗਤ ਸਿੰਘ ਨਗਰ, ਪਟਿਆਲਾ, ਫਤਿਹਗੜ੍ਹ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਮਾਨਸਾ, ਬਰਨਾਲਾ, ਮੁਕਤਸਰ ਸਾਹਿਬ, ਰੂਪਨਗਰ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ 50 ਹਜ਼ਾਰ ਤੋਂ ਵੱਧ ਸਨਅਤੀ ਕਾਮੇ, ਆਂਗਣਵਾੜੀ ਵਰਕਰ, ਹੈਲਪਰ, ਆਸਾ ਵਰਕਰ ਤੇ ਮਿਡ ਡੇ ਮੀਲ ਵਰਕਰ, ਪੇਡੂ ਚੌਕੀਦਾਰ, ਮਨਰੇਗਾ ਅਤੇ ਉਸਾਰੀ ਕਾਮੇ, ਟਰਾਂਸਪੋਰਟ ਕਾਮੇ, ਬਿਜਲੀ ਕਾਮੇ, ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਠੇਕੇ ਤੇ ਭਰਤੀ ਕਾਮੇ, ਹਾਈਡਲ ਪ੍ਰੋਜੈਕਟਾਂ ਦੇ ਵਰਕਰ, ਥਰਮਲ ਪਲਾਂਟਾ ਦੇ ਵਰਕਰ 30 ਜਨਵਰੀ ਨੂੰ ਰੋਸ ਰੈਲੀਆਂ ਅਤੇ ਵਿਖਾਵੇ ਕਰਕੇ ਵੱਖ ਵੱਖ ਸਰਕਾਰੀ ਅਧਿਕਾਰੀਆਂ ਅੱਗੇ ਆਪਣੇ ਆਪ ਨੂੰ ਗ੍ਰਿਫ਼ਤਾਰੀਆਂ ਲਈ ਪੇਸ਼ ਕਰਕੇ ਕਿਰਤੀ ਕਰਮਚਾਰੀਆਂ ਮੰਗ ਕਰਨਗੇ ਕਿ ਜਨਤਕ ਖੇਤਰ ਦਾ ਅੰਨੇਵਾਹ ਨਿਜੀਕਰਣ ਬੰਦ ਕੀਤਾ ਜਾਵੇ। ਪ੍ਰਚੂਣ ਬਾਜ਼ਾਰ ਵਿੱਚੇ ਸਿੱਧੇ ਵਿਦੇਸ਼ੀ ਅਤੇ ਆਊਟ ਸੋਰਸਿੰਗ ਉਤੇ ਰੋਕ ਲਗਾਈ ਜਾਵੇ। ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦੀ ਗਰੰਟੀ ਕੀਤੀ ਜਾਵੇ। ਸਕੀਮ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਕਾਨੂੰਨ ਸਮੇਤ ਸਾਰੇ ਕਿਰਤ ਕਾਨੂੰਨ ਦੇ ਘੇਰੇ ਵਿੱਚ ਸਾਮਲ ਕੀਤਾ ਜਾਵੇ। ਉਨਾਂ ਕਿਹਾ ਕਿ ਘੱਟੋ ਘੱਟ ਉਜ਼ਰਤ 18 ਹਜ਼ਾਰ ਰੁਪਏ ਮਹੀਨਾ ਅਤੇ 600 ਰੁਪਏ ਦਿਹਾੜੀ ਕੀਤੀ ਜਾਵੇ ਅਤੇ ਸਰਕਾਰੀ ਕਰਮਚਾਰੀਆਂ ਨੂੰ ਜਨਵਰੀ ਤੋਂ ਪਹਿਲਾਂ ਵਾਲੀ ਪੈਨਸ਼ਨ ਦਿੱਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…