nabaz-e-punjab.com

ਹਿੰਦ ਚੀਨ ਜੰਗ ਵਿੱਚ ਸ਼ਹੀਦ ਹੋਏ ਸੈਨਿਕ ਦੀ 50ਵੀਂ ਬਰਸੀ ਮਨਾਈ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 13 ਜੁਲਾਈ
ਇੱਥੋਂ ਦੇ ਨੇੜਲੇ ਪਿੰਡ ਜਕੜਮਾਜਰਾ ਦੇ ਸ਼ਹੀਦ ਕਾਕਾ ਸਿੰਘ 1967 ਵਿੱਚ ਭਾਰਤ ਅਤੇ ਚੀਨ ਵਿਚਕਾਰ ਹੋਈ ਜੰਗ ਦੌਰਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਦੀ 50ਵੀਂ ਬਰਸੀ ਪਿੰਡ ਜਕੜਮਾਜਰਾ ਵਿੱਚ ਮਨਾਈ ਗਈ। ਇਸ ਮੌਕੇ ਪਾਠ ਦੇ ਭੋਗ ਉਪਰੰਤ ਕਰਵਾਏ ਸ਼ਰਧਾਂਜਲੀ ਸਮਾਰੋਹ ਦੌਰਾਨ ਸ਼ਹੀਦ ਕਾਕਾ ਸਿੰਘ ਜਕੜਮਾਜਰਾ ਨੂੰ ਹਰਿੰਦਰ ਸਿੰਘ ਧਨੋਆ ਨੇ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਵੱਲੋਂ, ਕੁਲਦੀਪ ਸਿੰਘ ਤਕੀਪੁਰ ਯੂਥ ਅਕਾਲੀ ਆਗੂ, ਜਗਜੀਤ ਸਿੰਘ, ਗਗਨਦੀਪ ਸਿੰਘ ਸਮੇਤ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਸਮਾਜ ਸੇਵੀਆਂ ਨੇ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸ਼ਹੀਦ ਦੇ ਭਰਾ ਕੇਸਰ ਸਿੰਘ ਅਤੇ ਹਰਿੰਦਰ ਸਿੰਘ ਨੇ ਦੱਸਿਆ ਕਿ 1967 ਵਿਚ ਭਾਰਤ ਅਤੇ ਚੀਨ ਦੀ ਹੋਈ ਜੰਗ ਦੌਰਾਨ ਕਾਕਾ ਸਿੰਘ ਨੇ 13 ਵੀਂ ਬਟਾਲੀਅਨ ਕੇਂਦਰੀ ਰਿਜ਼ਰਵ ਪੁਲਿਸ ਵੱਲੋਂ ਜੰਗ ਲੜਦਿਆਂ ਸ਼ਹੀਦੀ ਜਾਮ ਪੀ ਲਿਆ ਸੀ। ਇਸ ਦੌਰਾਨ 13 ਵੀਂ ਬਟਾਲੀਅਨ ਕੇਂਦਰੀ ਰਿਜਰਵ ਪੁਲਿਸ ਤੋਂ ਪਹੁੰਚੇ ਕਮਾਂਡਰ ਅਤੇ ਡਿਪਟੀ ਕਮਾਂਡਰ ਨੇ ਵੀ ਸ਼ਹੀਦ ਨੂੰ ਸ਼ਰਧਾ ਦੇ ਫੁਲ ਭੇਂਟ ਕੀਤੇ। ਪਰਿਵਾਰ ਵੱਲੋਂ ਆਏ ਪਤਵੰਤਿਆਂ ਅਤੇ ਭਾਰਤੀ ਸੈਨਾ ਦੇ ਜਵਾਨਾਂ ਦਾ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…