nabaz-e-punjab.com

ਨਾਈਪਰ ਵਿੱਚ 572 ਲੜਕੀਆਂ ਨੇ ਇਕੱਠੇੇ ਜੰਪ ਮਾਰ ਕੇ ਗਿਨੀਜ ਰਿਕਾਰਡ ਬਣਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ:
ਆਈਟੀਸੀ ਫੂਡਜ਼ ਦੇ ਬੀ ਨੈਚੁਰਲ ਜੂਸਜ਼ ਐੱਡ ਬਿਵ੍ਰੇਜਸ ਦੀ ਅਗਵਾਈ ਵਿੱਚ ਨਾਈਪਰ ਅੌਡੀਟੋਰੀਆਮ, ਸੈਕਟਰ-67, ਮੁਹਾਲੀ ਵਿਖੇ ਇੱਕ ਗਿਨੀਜ ਵਰਲਡ ਰਿਕਾਰਡ ਲਈ ਪੰਜਾਬ ਅਤੇ ਚੰਡੀਗੜ੍ਹ ਦੀਆਂ ਲੜਕੀਆਂ ਵੱਲੋਂ ਇੱਕ ਮਿੰਟ ਵਿੱਚ ਜੰਪ ਸਕੁਏਟ ਗਤੀਵਿਧੀ ਕੀਤੀ ਜਿਸ ਵਿੱਚ 572 ਲੜਕੀਆਂ ਨੇ ਦੁਬਈ ਵਿੱਚ ਦੁਬਈ ਫਿੱਟਨੈਸ ਚੈਲੰਜ (ਯੂ.ਏ.ਈ) ਵਿੱਚ ਪਿਛਲੇ ਸਾਲ ਬਣਾਏ 497 ਦੇ ਮੌਜੂਦਾ ਰਿਕਾਰਡ ਨੂੰ ਤੋੜ ਦਿੱਤਾ।
ਗਿਨੀਜ਼ ਵਰਲਡ ਰਿਕਾਰਡ ਚੈਲੰਜ ਨੂੰ ਹਰਮਨਪ੍ਰੀਤ, ਡੀਐਸਪੀ, ਪੰਜਾਬ ਪੁਲੀਸ ਅਤੇ ਇੰਡੀਅਨ ਵਿਮੈਨਜ਼ ਨੈਸ਼ਨਲ ਕ੍ਰਿਕੇਟ ਟੀਮ ਦੀ ਵਾਇਸ-ਕੈਪਟਨ ਦੀ ਅਗਵਾਈ ਵਿੱਚ ਸੰਜੇ ਸਿੰਗਾਲ, ਚੀਫ਼ ਆਪਰੇਟਿੰਗ ਅਫਸਰ- ਡੇਅਰੀ ਅਤੇ ਬਿਵ੍ਰੇਜਸ, ਆਈ.ਟੀ.ਸੀ ਲਿਮਿਟੇਡ ਦੀ ਮੌਜੂਦਗੀ ਵਿੱਚ ਪੂਰਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੰਜੇ ਸਿੰਗਾਲ, ਚੀਫ਼ ਆਪਰੇਟਿੰਗ ਅਫ਼ਸਰ- ਡੇਅਰੀ ਅਤੇ ਬਿਵ੍ਰੇਜਸ, ਆਈ.ਟੀ.ਸੀ ਲਿਮਿਟੇਡ ਨੇ ਕਿਹਾ ਕਿ ਬੀ ਨੈਚੁਰਲ ਹਰਮਨ ਐਕਸ.ਆਈ- ਸੱਚੇ ਹੁਨਰ ਦੀ ਖੋਜ ਵਿੱਚ 10 ਤੋਂ 17 ਸਾਲ ਦੀਆਂ ਲੜਕੀਆਂ ਹਿੱਸਾ ਲੈਣਗੀਆਂ ਅਤੇ 3 ਸ਼੍ਰੇਣੀਆਂ-ਸਖੇਡ, ਜਾਣਕਾਰੀ ਅਤੇ ਕਲਾ ਵਿੱਚ 11 ਗਤੀਵਿਧਿਆਂ ਦੇ ਮਾਧਿਅਮ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੀਆਂ। ਤਿੰਨ ਮਹੀਨੇ ਚੱਲਣ ਵਾਲੇ ਇਸ ਕੰਟੈਸਟ ਵਿੱਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ, ਬਠਿੰਡਾ ਅਤੇ ਪਟਿਆਲਾ ਤੋੱ ਲੜਕੀਆਂ ਪ੍ਰਤਿਯੋਗਿਤਾ ਵਿੱਚ ਹਿੱਸਾ ਲੈਣਗੀਆਂ। ਹਰ ਇੱਕ ਗਤੀਵਿਧੀ ਲਈ ਪ੍ਰਤੀ ਸ਼ਹਿਰ ਇੱਕ ਵਿਜੇਤਾ ਹੋਵੇਗਾ। ਜਿਸ ਨਾਲ 66 ਫਾਈਨਲਿਸਟ ਗ੍ਰੈਂਡ ਫ਼ਿਨਾਲੇ ਲਈ ਕੁਆਲੀਫਾਈ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…