5ਵੀਂ ਕੌਮੀ ਕਾਨਫਰੰਸ: ਇਪਟਾ ਵੱਲੋਂ ਭਰਾਤਰੀ ਸੰਸਥਾਵਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ:
ਇਪਟਾ ਦੀ ਪ੍ਰਸਤਾਵਿਤ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਦੇ ਪੰਜਾਬ ਵਿੱਚ ਆਯੋਜਨ ਲਈ ਦੂਜੇ ਪੜਾਅ ਦੌਰਾਨ ਇਪਟਾ, ਪੰਜਾਬ, ਚੰਡੀਗੜ੍ਹ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਬਲਕਾਰ ਸਿੱਧੂ ਵੱਲੋਂ ਪਟਿਆਲਾ ਤੇ ਚੰਡੀਗੜ੍ਹ ਵਿੱਚ ਛੇ ਜ਼ਿਲ੍ਹਿਆਂ ਦੀਆਂ ਭਰਾਤਰੀ ਸੰਸਥਾਵਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਹ ਜਾਣਕਾਰੀ ਦਿੰਦਿਆਂ ਇਪਟਾ, ਪੰਜਾਬ ਦੇ ਪ੍ਰਚਾਰ ਸਕੱਤਰ ਰਾਬਿੰਦਰ ਸਿੰਘ ਰੱਬੀ ਨੇ ਦਸਿਆ ਕਿ ਇਸ ਮੌਕੇ ਪਟਿਆਲਾ, ਫਤਿਹਗੜ੍ਹ ਸਾਹਿਬ, ਸੰਗਰੂਰ, ਮੁਹਾਲੀ ਤੇ ਰੂਪਨਗਰ ਦੀਆਂ ਨਾਟ-ਮੰਡਲੀਆਂ, ਸਭਿਆਚਾਰਕ ਸੰਸਥਾਵਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਪੰਜਾਬ ਕਲਾ ਭਵਨ ਚੰਡੀਗੜ੍ਹ ਵਿੱਚ ਹੋਈਆਂ ਮੀਟਿੰਗਾਂ ਦੌਰਾਨ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਪਟਾ ਦੀ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਦੇ ਆਯੋਜਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਇਪਟਾ, ਪੰਜਾਬ ਤੇ ਚੰਡੀਗੜ੍ਹ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ, ਕਮਲ ਨੈਨ ਸਿੰਘ ਸੇਖੋਂ, ਹਰਜੀਤ ਕੈਂਥ, ਪ੍ਰਾਣ ਸਭਰਵਾਲ, ਇਕਬਾਲ ਗੱਜਣ, ਨਵਲ ਕਿਸ਼ੋਰ, ਅਮਰਜੀਤ ਵਾਲੀਆ, ਰਵੀ ਭੂਸ਼ਣ, ਐਮਐਸ ਜੱਗੀ, ਗੁਲਜ਼ਾਰ ਪਟਿਆਲਵੀ, ਲਖਵਿੰਦਰ ਟਿਵਾਣਾ, ਸਵਰਣ ਸੰਧੂ, ਗੁਰਚਰਨ ਬੋਪਾਰਾਏ, ਕਮਲਜੀਤ ਢਿੱਲੋਂ, ਸਵੈਰਾਜ ਸੰਧੂ, ਡਾ. ਕੁਲਬੀਰ ਕੌਰ ਧਾਲੀਵਾਲ, ਨਰਿੰਦਰ ਪਾਲ ਸਿੰਘ ਨੀਨਾ, ਜਸਬੀਰ ਗਿੱਲ, ਨਰਿੰਦਰ ਨਸਰੀਨ, ਗੁਰੇਤਜ ਸਿੰਘ, ਕੁਲਦੀਪ ਭੱਟੀ, ਸਤਬੀਰ ਕੌਰ, ਅਵਤਾਰ ਮੋਗਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…