75 ਲੱਖ ਦੇ ਕੈਮੀਕਲ ਨਾਲ ਭਰੇ ਕੈਂਟਰ ਨੂੰ ਅਗਵਾ ਕਰਨ ਵਾਲੇ 6 ਮੁਲਜ਼ਮ ਗ੍ਰਿਫ਼ਤਾਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਲਾਲੜੂ ਪੁਲੀਸ ਨੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 75 ਲੱਖ ਰੁਪਏ ਦੇ ਕੈਮੀਕਲ ਨਾਲ ਭਰਿਆ ਕੈਂਟਰ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ 9 ਸਤੰਬਰ ਨੂੰ ਚੰਡੀਗੜ੍ਹ ਅੰਬਾਲਾ ਹਾਈਵੇਅ ਉੱਤੇ ਝਿਰਮਲ ਨਦੀ ਦੇ ਪੁੱਲ (ਲਾਲੜੂ) ਕੋਲ ਕੈਂਟਰ ਨੰਬਰ ਐਚ ਆਰ 37 ਸੀ 7913 ਨੂੰ ਇਸਦੇ ਡਰਾਈਵਰ ਪਲਵਿੰਦਰ ਸਿੰਘ ਸਮੇਤ ਅਗਵਾ ਕਰਕੇ ਲੈ ਗਏ ਸਨ। ਇਸ ਕੈਂਟਰ ਵਿੱਚ ਮੈਸ ਨੈਕਟਰ ਲਾਇਫਸਾਇੰਸ ਲਿਮਟਿਡ ਡੇਰਾਬੱਸੀ ਦਾ 75 ਲੱਖ ਰੁਪਏ ਦੇ ਕੈਮੀਕਲ ਭਰਿਆ ਹੋਇਆ ਸੀ। ਇਸ ਸਬੰਧੀ ਥਾਣਾ ਲਾਲੜੂ ਵਿੱਚ ਆਈਪੀਸੀ ਦੀ ਧਾਰਾ 379ਏ, 34 ਅਧੀਨ 10 ਸਤੰਬਰ ਨੂੰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਪੁਲੀਸ ਨੇ ਇਸ ਸਬੰਧੀ ਵੱਖ ਵੱਖ ਪਹਿਲੂਆਂ ਉਪਰ ਜਾਂਚ ਕਰਕੇ ਇਸ ਮਾਮਲੇ ਦੇ ਵਿੱਚ ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ ਵਸਨੀਕ ਪਿੰਡ ਈਸਾਪੁਰ, ਮਿੰਟੂ ਸ਼ਰਮਾ ਵਾਸੀ ਪਿੰਡ ਘੋਲੂ ਮਾਜਰਾ, ਅਨਿਲ ਕੁਮਾਰ ਵਾਸੀ ਪਿੰਡ ਮੁਬਾਰਕਪੁਰ, ਸਤਵੀਰ ਸ਼ਰਮਾ ਵਾਸੀ ਜ਼ਿਲਾ ਮਥੁਰਾ, ਯੂ.ਪੀ, ਗੁਰਪ੍ਰੀਤ ਸਿੰਘ ਵਾਸੀ ਪਿੰਡ ਬਲਾਚੋਰ, ਜ਼ਿਲ੍ਹਾ ਯਮੁਨਾਨਗਰ, ਹਰਿਆਣਾ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਦੇ ਕਬਜੇ ਵਿਚੋੱ ਖੋਹਿਆ ਗਿਆ ਕੈਂਟਰ (ਕੈਮੀਕਲ ਸਮੇਤ) ਬਰਾਮਦ ਕੀਤਾ ਹੈ। ਉਹਨਾਂ ਦਸਿਆ ਕਿ ਪੁਛਗਿਛ ਦੌਰਾਨ ਇਹਨਾਂ ਮੁਲਜਮਾਂ ਨੇ ਹੋਰ ਵੀ ਕਈ ਵਾਰਦਾਤਾਂ ਕਰਨੀਆਂ ਮੰਨੀਆਂ ਹਨ। ਇਹਨਾਂ ਮੁਲਜਮਾਂ ਨੂੰ 17 ਸਤੰਬਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਂ ਕਿ ਇਹਨਾਂ ਮੁਲਜ਼ਮਾਂ ਵੱਲੋਂ ਕੀਤੀਆਂ ਹੋਰਨਾਂ ਵਾਰਦਾਤਾਂ ਬਾਰੇ ਵੀ ਜਾਣਕਾਰੀ ਮਿਲ ਸਕੇ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …