ਬੰਦ ਮਕਾਨ ਦੇ ਤਾਲੇ ਤੋੜ ਕੇ 60 ਹਜ਼ਾਰ ਰੁਪਏ ਨਵੀਂ ਕਰੰਸੀ ਤੇ ਲੱਖਾਂ ਦੇ ਗਹਿਣੇ ਚੋਰੀ

ਨਿਊਜ਼ ਡੈਸਕ, ਮੁਹਾਲੀ, 11 ਦਸੰਬਰ
ਸਥਾਨਕ ਸੈਕਟਰ-70 ਵਿੱਚ ਲੰਘੀ ਰਾਤ ਅਣਪਛਾਤੇ ਚੋਰਾਂ ਨੇ ਇੱਕ ਦੋ ਮੰਜ਼ਿਲਾਂ ਬੰਦ ਮਕਾਨ ਦੇ ਤਾਲੇ ਤੋੜ ਕੇ 60 ਹਜ਼ਾਰ ਨਵੀਂ ਕਰੰਸੀ ਅਤੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ ਹਨ। ਚੋਰੀ ਦੀ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਇਨ੍ਹਾਂ ਦੋਵੇਂ ਮੰਜ਼ਿਲ੍ਹਾਂ ਉੇੱਤੇ ਰਹਿਣ ਵਾਲੇ ਵੱਖ ਵੱਖ ਪਰਿਵਾਰ ਕਿਸੇ ਪ੍ਰੋਗਰਾਮਾਂ ਦੇ ਕਾਰਨ ਘਰੋਂ ਬਾਹਰ ਗਏ ਹੋਏ ਸਨ। ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕੋਠੀ ਦੇ ਮਾਲਕ ਸੁਖਮੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸ਼ੁੱਕਰਵਾਰ ਨੂੰ ਦਿੱਲੀ ਵਿਆਹ ਵਿੱਚ ਸ਼ਾਮਿਲ ਹੋਣ ਲਈ ਗਏ ਹੋਏ ਸਨ। ਗਰਾਉਂਡ ਫਲੋਰ ਉੱਤੇ ਰਹਿਣ ਵਾਲੇ ਉਨ੍ਹਾਂ ਦੇ ਕਿਰਾਏਦਾਰ ਐਮ.ਪੀ. ਸਿੰਘ ਵੀ ਆਪਣੇ ਪਰਿਵਾਰ ਨਾਲ ਅੰਮ੍ਰਿਤਸਰ ਮੱਥਾ ਟੇਕਣ ਲਈ ਗਏ ਹੋਏ ਸਨ। ਉਨ੍ਹਾਂ ਨੂੰ ਅੱਜ ਐਤਵਾਰ ਸਵੇਰੇ ਕਿਸੇ ਪੜੌਸੀ ਦਾ ਫੋਨ ਆਇਆ ਕਿ ਉਨ੍ਹਾਂ ਦੀਆਂ ਪੌੜੀਆਂ ਦੇ ਦੋ ਤਿੰਨ ਪਗੜੀਆਂ ਲਟਕ ਰਹੀਆਂ ਹਨ ਜਿਨ੍ਹਾਂ ਨੂੰ ਗੱਠਾਂ ਮਾਰੀਆਂ ਹੋਈਆਂ ਹਨ। ਉਨ੍ਹਾਂ ਦੇ ਕਹਿਣ ਉਤੇ ਜਦੋਂ ਪੜੌਸੀ ਨੇ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸਨ ਅਤੇ ਸਮਾਨ ਬਿਖਰਿਆ ਹੋਇਆ ਸੀ।
ਸੁਖਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆ ਕੇ ਚੈਕ ਕੀਤਾ ਤਾਂ ਚੋਰ ਉਨ੍ਹਾਂ ਦੇ ਘਰ ’ਚੋਂ 60 ਹਜ਼ਾਰ ਰੁਪਏ ਦੀ ਨਵੀਂ ਕਰੰਸੀ, ਘੜੀਆਂ ਅਤੇ ਹੋਰ ਕੀਤੀ ਸਾਮਾਨ ਚੋਰੀ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਉਸ ਉਪਰੰਤ ਪਹਿਲੀ ਮੰਜ਼ਿਲ ਉਤੇ ਗਏ। ਉਥੇ ਚੋਰੀ ਕਰਨ ਉਪਰੰਤ ਹੇਠਾਂ ਆਉਣ ਲਈ ਕੋਈ ਰਸਤਾ ਨਾ ਹੋਣ ਕਾਰਨ ਚੋਰਾਂ ਨੇ ਘਰ ਵਿੱਚੋਂ ਪਗੜੀਆਂ ਨੂੰ ਗੱਠਾਂ ਮਾਰ ਕੇ ਰੱਸੀ ਵਰਗਾ ਬਣਾ ਕੇ ਹੇਠਾਂ ਲਟਕਾਇਆ ਅਤੇ ਉਸ ਦਾ ਸਹਾਰਾ ਲੈ ਕੇ ਹੇਠਾਂ ਉਤਰੇ। ਪਹਿਲੀ ਮੰਜਿਲ ਵਿੱਚ ਵੀ ਚੋਰਾਂ ਨੇ ਕਾਫੀ ਸਮਾਨ ਚੋਰੀ ਕਰ ਲਿਆ। ਇਸ ਦੀ ਜਾਂਚ ਪੁਲੀਸ ਨੂੰ ਦਿੱਤੀ ਗਈ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …