nabaz-e-punjab.com

ਅੌਰਤਾਂ ਦੇ ਛਾਤੀ ਦੇ ਕੈਂਸਰ ਸਬੰਧੀ ਸਰਵੇ ਦੌਰਾਨ ਜਾਂਚ ਲਈ 60 ਅੌਰਤਾਂ ਦੇ ਫਾਰਮ ਭਰੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 17 ਅਗਸਤ:
ਪਿੰਡ ਕਰਤਾਰਪੁਰ ਵਿੱਚ ਰਾਣੀ ਬਰੈਸਟ ਕੈਂਸਰ ਟੀਮ ਵੱਲੋਂ ਛਾਤੀ ਦੇ ਕੈਂਸਰ ਤੋਂ ਪੀੜਤ ਮਰੀਜਾਂ ਲਈ ਮੁਫ਼ਤ ਸਰਵੇ ਕੀਤਾ ਗਿਆ। ਜਿਸ ਵਿੱਚ 60 ਦੇ ਕਰੀਬ ਅੌਰਤਾਂ ਦੇ ਫਾਰਮ ਭਰਕੇ ਉਨ੍ਹਾਂ ਅੌਰਤਾਂ ਦੇ ਟੈਸਟ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਚ ਦਲਵਿੰਦਰ ਸਿੰਘ ਕਾਲਾ, ਗੁਰਜੀਤ ਸਿੰਘ ਬੈਨੀਪਾਲ, ਜੱਗੀ ਕਾਦੀਮਾਜਰਾ, ਲਖਵੀਰ ਕਾਦੀਮਾਜਰਾ, ਮੇਵਾ ਸਿੰਘ ਖਿਜ਼ਰਬਾਦ ਆਦਿ ਨੇ ਦੱਸਿਆ ਕਿ ਬੈਨੀਪਾਲ ਗਰੁੱਪ ਦੇ ਸਹਿਯੋਗ ਨਾਲ ਵਿਧਾਇਕ ਕੰਵਰ ਸੰਧੂ ਦੀ ਪਤਨੀ ਬੀਬੀ ਸੰਧੂ ਦੀ ਰਹਿਨੁਮਾਈ ਵਿਚ ਰਾਣੀ ਬਰੈਸਟ ਕੈਂਸਰ ਟੀਮ ਵੱਲੋਂ ਪਿੰਡ ਪੱਧਰ ਤੇ ਅੌਰਤਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਿਰਦੇ ਹੋਏ ਇਸਦੇ ਟੈਸਟ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਕਰਤਾਰਪੁਰ ਵਿਖੇ ਲਗਭਗ 60 ਅੌਰਤਾਂ ਦੇ ਛਾਤੀ ਦੇ ਕੈਂਸਰ ਦੇ ਟੈਸਟ ਕੀਤੇ ਜਾਣਗੇ ਜਿਨ੍ਹਾਂ ਦੇ ਬਕਾਇਦਾ ਫਾਰਮ ਭਰੇ ਗਏ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਇਨ੍ਹਾਂ ਅੌਰਤਾਂ ਦੇ ਮੈਕਸ ਹਸਪਤਾਲ ਮੋਹਾਲੀ ਤੋਂ ਮੁਫ਼ਤ ਟੈਸਟ ਕਰਵਾਏ ਜਾਣਗੇ। ਇਸ ਮੌਕੇ ਮੈਡਮ ਰੇਣੁ, ਗੁਰਪ੍ਰੀਤ ਕੌਰ, ਸੁਧਾ, ਮਨਦੀਪ ਸਿੰਘ ਖਿਜ਼ਰਾਬਾਦ, ਅਮਰੀਕ ਸਿੰਘ ਤਕੀਪੁਰ, ਭੁਪਿੰਦਰ ਸ਼ਰਮਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …