ਕੁਰਾਲੀ ਕੈਂਪ ਵਿੱਚ 62 ਵਿਅਕਤੀਆਂ ਨੇ ਕੀਤਾ ਖੂਨਦਾਨ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਕੁਰਾਲੀ, 8 ਜੂਨ:
ਸਮਾਜ ਸੇਵੀ ਸੰਸਥਾ ਯੂਥ ਆਫ਼ ਪੰਜਾਬ ਵੱਲੋਂ ਸੰਸਥਾ ਦੇ ਸਰਪ੍ਰਸਤ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਪ੍ਰਧਾਨ ਰਮਾਂਕਾਤ ਕਾਲੀਆ ਅਤੇ ਜਨਰਲ ਸਕੱਤਰ ਲੱਕੀ ਕਲਸੀ ਦੀ ਅਗਵਾਈ ਵਿੱਚ ਕੁਰਾਲੀ ਸ਼ਹਿਰ ਤੋਂ ਅੱਜ ਲੜੀਵਾਰ ਖੂਨਦਾਨ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਰਾਲੀ ਸ਼ਹਿਰ ਦੇ ਨੌਜਵਾਨਾਂ ਨੇ ਵੱਧ ਚੜ ਕੇ ਇਸ ਖੂਨਦਾਨ ਕੈਂਪ ਨੂੰ ਸਫ਼ਲ ਬਣਾਇਆ। ਉਨ੍ਹਾਂ ਕਿਹਾ ਕੈਂਪ ਦਾ 50 ਯੂਨਿਟ ਦਾ ਟੀਚਾ ਰੱਖਿਆ ਗਿਆ ਸੀ ਪਰੰਤੂ ਨੌਜਵਾਨਾਂ ਦੇ ਉਤਸ਼ਾਹ ਕਾਰਨ 62 ਯੂਨਿਟਾਂ ਇਕੱਤਰ ਹੋ ਗਈਆਂ।
ਇਸ ਮੌਕੇ ਪ੍ਰਧਾਨ ਰਮਾਕਾਂਤ ਕਾਲੀਆ ਨੇ ਦੱਸਿਆ ਕਿ ਖੂਨਦਾਨ ਕੈਂਪ ਦੇ ਸਮੇਂ ਕਰੋਨਾ ਬਿਮਾਰੀ ਕਾਰਨ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦਾ ਖਾਸ ਧਿਆਨ ਰੱਖਿਆ ਗਿਆ। ਅਹੁਦੇਦਾਰਾਂ ਅਤੇ ਖੂਨਦਾਨੀਆਂ ਵੱਲੋਂ ਮੂੰਹਾਂ ਤੇ ਮਾਸਕ ਲਗਾ ਕੇ ਰੱਖੇ ਗਏ ਅਤੇ ਸੋਸ਼ਲ ਡਿਸਟੈਂਸਿੰਗ ਦਾ ਖਾਸ ਖਿਆਲ ਰੱਖਿਆ ਗਿਆ।
ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਇਸ ਸਮੇਂ ਸੰਸਾਰ ਸਮੇਤ ਸਾਡੇ ਦੇਸ਼ ਵਿੱਚ ਕਰੋਨਾ ਮਹਾਂਮਾਰੀ ਨੇ ਪ੍ਰਕੋਪ ਮਚਾਇਆ ਹੋਇਆ ਹੈ ਜਿਸ ਕਾਰਨ ਕਈ ਹਸਪਤਾਲਾਂ ਵਿੱਚ ਖੂਨ ਦੀ ਘਾਟ ਆ ਰਹੀ ਸੀ ਜਿਸ ਕਾਰਨ ਖੂਨਦਾਨ ਦੀ ਘਾਟ ਨੂੰ ਪੂਰਾ ਕਰਨ ਲਈ ਯੂਥ ਆਫ ਪੰਜਾਬ ਵਲੋੱ ਇਹਨਾਂ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਦੇ ਤਹਿਤ ਅੱਜ ਕੁਰਾਲੀ ਤੋੱ ਲੜੀਵਾਰ ਖੂਨਦਾਨ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਕ੍ਰਮਵਾਰ ਮਾਜਰੀ ਅਤੇ ਮੁਹਾਲੀ ਵਿਖੇ ਵੀ ਕੈਂਪ ਲਗਾਏ ਜਾਣਗੇ। ਉਹਨਾਂ ਦੱਸਿਆ ਇਹ ਖੂਨਦਾਨ ਕੈਂਪ ਪੀਜੀਆਈ ਦੇ ਡਾਕਟਰ ਸਚਦੇਵਾ ਅਤੇ ਡਾਕਟਰ ਸ਼ਰਮਾਂ ਦੀ ਰਹਿਨੁਮਾਈ ਹੇਠ ਮਾਹਰ ਡਾਕਟਰਾਂ ਦੀ ਮੈਡੀਕਲ ਟੀਮ ਵਲੋੱ ਲਗਾਏ ਜਾਣਗੇ।
ਇਸ ਮੌਕੇ ਸੰਸਥਾ ਦੇ ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਥ ਆਫ਼ ਪੰਜਾਬ ਦੇ ਮੀਤ ਪ੍ਰਧਾਨ ਬੱਬੂ ਮੁਹਾਲੀ, ਚੀਫ ਕੁਆਰਡੀਨੇਟਰ ਜੱਗੀ ਧਨੋਆ, ਵਿਨੀਤ ਕਾਲੀਆ, ਪ੍ਰੈਸ ਸਕੱਤਰ ਰਣਜੀਤ ਸਿੰਘ ਕਾਕਾ, ਆਸ਼ੀਸ਼ ਕੁਮਾਰ, ਗੁਰਜੀਤ ਮਟੌਰ, ਗੋਲਡੀ ਜੈਸਵਾਲ, ਵਿਕਾਸ ਕੌਸਲ, ਸਤਨਾਮ ਧੀਮਾਨ, ਜਗਦੇਵ ਸਿੰਘ ਜੱਗੂ, ਅਮਿਤ ਗੋਤਮ, ਦਿਨੇਸ਼ ਗੋਤਮ, ਮੋਹਿਤ ਬਾਂਸਲ, ਦਿਨੇਸ਼ ਸਿੰਗਰ, ਯਸ਼ ਸਰਮਾ, ਮਨੀਸ਼ ਮੱਕੜ, ਮੋਨੂੰ ਸੂਦ ਆਦਿ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।

Load More Related Articles

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…