Share on Facebook Share on Twitter Share on Google+ Share on Pinterest Share on Linkedin ਛੱਤੀਸਗੜ੍ਹ ਵਿੱਚ 63ਵੀਂ ਨੈਸ਼ਨਲ ਸਕੂਲ ਖੇਡਾਂ ਵਿੱਚ ਡਾਜ਼ਬਾਲ ਦੀ ਟੀਮ ਨੂੰ ਮਿਲਿਆ ਤੀਜਾ ਸਥਾਨ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 24 ਨਵੰਬਰ: 63ਵੀਂ ਨੈਸ਼ਨਲ ਸਕੂਲ ਖੇਡਾਂ ਜਗਦਲਪੁਰ, ਛੱਤੀਸਗੜ੍ਹ ਵਿਖੇ ਸਮਾਪਿਤ ਹੋਈਆਂ ਜਿਸ ਵਿਚ ਪੰਜਾਬ ਰਾਜ ਦੀਆਂ ਲੜਕੇ, ਲੜਕੀਆਂ ਦੀ ਅੰਡਰ 19 ਸਾਲ ਦੀਆਂ ਟੀਮਾਂ ਨੇ ਕ੍ਰਮਵਾਰ ਤੀਸਰਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ। ਲੜਕੇ ਅੰਡਰ 19 ਸਾਲ ਵਰਗ ਵਿਚ ਪੰਜਾਬ ਦੀ ਟੀਮ ਨੇ ਦਾਦਰ ਨਗਰ, ਮੱਧ ਪ੍ਰਦੇਸ, ਵਿਦਿਆਰਥੀ ਭਾਰਤੀ ਗੁਜਰਾਤ ਅਤੇ ਦਿੱਲੀ ਦੀਆਂ ਟੀਮਾਂ ਨੂੰ ਹਰਾ ਕੇ ਸੈਮੀਫਾਈਨ ਵਿਚ ਜਥਾਂ ਬਣਾਈ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਪਿੰ੍ਰਸੀਪਲ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਡੋਜ਼ਬਾਲ ਦੇ ਕੋਚ ਪਰਦੀਪ ਕੁਮਾਰ ਅਤੇ ਨਵਦੀਪ ਚੌਧਰੀ ਦੀ ਰਹਿਨੁਮਾਈ ਵਿੱਚ ਚਾਰ ਖਿਡਾਰੀਆਂ ਅਕਾਸ਼ਦੀਪ, ਮੁਸਕਾਨ ਸ਼ਰਮਾ, ਰੀਆਂ ਚੌਧਰੀ, ਗਗਨਦੀਪ ਕੌਰ ਨੇ ਇਨ੍ਹਾਂ ਨੈਸ਼ਨਲ ਸਕੂਲ ਖੇਡਾਂ ਵਿਚ ਭਾਗ ਲਿਆ। ਲੜਕੀਆਂ ਅੰਡਰ 19 ਸਾਲ ਵਰਗ ਵਿਚ ਚੋਥਾਂ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਖਿਡਾਰੀਆਂ ਦਾ ਅੱਜ ਸਕੂਲ ਵਿਚ ਪਹੁੰਚਣ ਤੇ ਸਵੇਰ ਦੀ ਸਭਾ ਵਿਚ ਸਨਮਾਨ ਕੀਤਾ ਗਿਆ ਅਤੇ ਇਸ ਵੱਡੀ ਪ੍ਰਾਪਤੀ ਲਈ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ