nabaz-e-punjab.com

63ਵੀਆਂ ਕੌਮੀ ਸਕੂਲ ਖੇਡਾਂ: ਰੋਲਰ ਸਕੇਟਿੰਗ ਵਿੱਚ ਪੰਜਾਬ ਨੇ 18 ਤਮਗੇ ਜਿੱਤੇ

ਮੁੰਡਿਆਂ ਤੇ ਕੁੜੀਆਂ ਦੇ ਸਮੂਹ ਵਰਗਾਂ ਵਿੱਚ 5 ਸੋਨੇ, 8 ਚਾਂਦੀ ਤੇ 5 ਕਾਂਸੀ ਦੇ ਤਮਗੇ ਜਿੱਤੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਦਸੰਬਰ:
63ਵੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਬਿਹਤਰ ਪ੍ਰਦਰਸ਼ਨ ਜਾਰੀ ਹੈ। ਕਰਨਾਟਕਾ ਦੇ ਸ਼ਹਿਰ ਬੈਲਗਾਮ ਵਿਖੇ ਰੋਲਰ ਸਕੇਟਿੰਗ ਦੇ ਮੁੰਡਿਆਂ ਤੇ ਕੁੜੀਆਂ ਦੇ ਸਮੂਹ ਵਰਗਾਂ ਦੇ ਹੋਏ ਮੁਕਾਬਲਿਆਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਕੁੱਲ 18 ਤਮਗੇ ਜਿੱਤੇ ਜਿਨ੍ਹਾਂ ਵਿੱਚ 5 ਸੋਨੇ, 8 ਚਾਂਦੀ ਤੇ 5 ਕਾਂਸੀ ਦੇ ਤਮਗੇ ਸ਼ਾਮਲ ਹਨ। ਸਿੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਪੰਜਾਬ ਦੀ ਰੋਲਰ ਸਕੇਟਿੰਗ ਟੀਮ ਦੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਇਸ ਪ੍ਰਾਪਤੀ ਦਾ ਸਿਹਰਾ ਖਿਡਾਰੀਆਂ ਦੀ ਸਖਤ ਮਿਹਨਤ, ਕੋਚਾਂ, ਅਧਿਆਪਕਾਂ ਅਤੇ ਮਾਪਿਆਂ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ 63ਵੀਆਂ ਕੌਮੀ ਸਕੂਲ ਖੇਡਾਂ ਦੇ ਹਰ ਖੇਡ ਈਵੈਂਟ ਵਿੱਚ ਪੰਜਾਬ ਦੇ ਸਕੂਲਾਂ ਦੇ ਖਿਡਾਰੀ ਤਮਗੇ ਜਿੱਤ ਕੇ ਸੂਬੇ ਦੇ ਨਾਮ ਰੌਸ਼ਨ ਕਰ ਰਹੇ ਹਨ ਅਤੇ ਇਨ੍ਹਾਂ ਖਿਡਾਰੀਆਂ ਉਪਰ ਸਿੱਖਿਆ ਵਿਭਾਗ ਨੂੰ ਮਾਣ ਹੈ।
ਸਿੱਖਿਆ ਵਿਭਾਗ ਦੇ ਖੇਡ ਵਿੰਗ ਦੇ ਸਟੇਟ ਆਰਗੇਨਾਈਜ਼ਰ ਰੁਪਿੰਦਰ ਰਵੀ ਨੇ ਤਮਗਾ ਜੇਤੂ ਖਿਡਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਦਲ ਕੌਰ ਪੰਨੂੰ ਨੇ 2 ਸੋਨ ਤਮਗੇ ਤੇ 1 ਚਾਂਦੀ ਦਾ ਤਮਗਾ, ਜੈਰੀਤ ਨੇ ਇਕ ਸੋਨੇ ਤੇ 2 ਚਾਂਦੀ ਦੇ ਤਮਗੇ, ਜਸ਼ਨਬੀਰ ਸਿੰਘ ਨੇ 2 ਸੋਨ ਤਮਗੇ, ਤੇਜਬੀਰ ਸਿੰਘ ਨੇ 1 ਚਾਂਦੀ ਤੇ 2 ਕਾਂਸੀ ਦੇ ਤਮਗੇ, ਜਾਨਵੀ ਸ਼ਰਮਾ ਨੇ 1 ਚਾਂਦੀ ਦਾ ਤਮਗਾ, ਜਸ਼ਨਪ੍ਰੀਤ ਸਿੰਘ ਨੇ 1 ਚਾਂਦੀ ਦਾ ਤਮਗਾ, ਸ਼ਿਵਾਏ ਗੋਸਵਾਮੀ ਨੇ 1 ਕਾਂਸੀ ਦਾ ਤਮਗਾ, ਸਿਮਰਧ ਕੌਰ ਨੇ 1 ਕਾਂਸੀ ਦਾ ਤਮਗਾ, ਜਪ ਕੌਰ ਨੇ 1 ਚਾਂਦੀ ਦਾ ਤਮਗਾ, ਅਸ਼ਵੀਨ ਕੌਰ ਨੇ 1 ਚਾਂਦੀ ਦਾ ਤਮਗਾ ਅਤੇ ਡੈਟਜ਼ੀ ਚੀਮਾ ਨੇ 1 ਕਾਂਸੀ ਦਾ ਤਮਗਾ ਜਿੱਤਿਆ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…