ਖਰੜ ਇਲਾਕੇ ਦੀਆਂ ਅਨਾਜ ਮੰਡੀਆਂ ਵਿੱਚ ਖਰੀਦਿਆ ਜਾ ਚੁੱਕਾ ਐ 64844 ਮੀਟਰਿਕ ਟਨ ਝੋਨਾ: ਸ੍ਰੀਮਤੀ ਬਰਾੜ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 22 ਅਕਤੂਬਰ:
ਉਪ ਮੰਡਲ ਖਰੜ ਅਧੀਨ ਪੈਂਦੀਆਂ ਅਨਾਜ਼ ਮੰਡੀ ਖਰੜ, ਕੁਰਾਲੀ, ਦਾਊਮਾਜਰਾ, ਖਿਜਰਾਬਾਦ ਵਿੱਚ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕੱਲ ਤੱਕ 64 ਹਜ਼ਾਰ 844 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਿਸ ’ਚੋਂ 55107 ਮੀਟਰਿਕ ਟਨ ਝੋਨੇ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਇਹ ਜਾਣਕਾਰੀ ਖਰੜ ਦੀ ਐਸ.ਡੀ.ਐਮ. ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕੁਰਾਲੀ ਅਨਾਜ ਮੰਡੀ ਵਿੱਚ 28758 ਮੀਟਰਿਕ ਟਨ ਝੋਨਾ ਆਇਆ ਸੀ ਜਿਸ ਵਿੱਚ 25561 ਮੀਟਰਿਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਇਸ ਮੰਡੀ ਵਿਚ ਪਨਗਰੇਨ ਵਲੋਂ 12228, ਪਨਸਪ ਨੇ 11621, ਮਾਰਕਫੈਡ ਨੇ 5409 ਮੀਟਰਿਕ ਝੋਨਾ ਖਰੀਦ ਕੀਤਾ ਹੈ।
ਸ੍ਰੀਮਤੀ ਬਰਾੜ ਨੇ ਦੱਸਿਆ ਕਿ ਅਨਾਜ ਮੰਡੀ ਖਰੜ ਵਿੱਚ 24624 ਮੀਟਿਰਕ ਝੋਨਾ ਆਇਆ ਸੀ ਜਿਸ ਵਿਚ 20848 ਮੀਟਰਿਕ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਇਸ ਮੰਡੀ ਵਿੱਚ ਪਨਗਰੇਨ ਨੇ 8353, ਪਨਸਪ ਨੇ 8898, ਪੰਜਾਬ ਐਗਰੋ ਨੇ 7373 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਖਿਜ਼ਰਾਬਾਦ ਮੰਡੀ ਵਿੱਚ ਕੁਲ 9297 ਮੀਟਰਿਕ ਟਨ ਵਿਕਣ ਲਈ ਆਇਆ ਜਿਸ ਵਿਚ 6600 ਮੀਟਰਿਕ ਟਨ ਦੀ ਲਿਫਟਿੰਗ ਹੋ ਚੁੱਕੀਹੈ। ਇਸ ਮੰਡੀ ਵਿਚ ਐਫ.ਸੀ.ਆਈ. ਵੱਲੋਂ 2422, ਪੰਜਾਬ ਐਗਰੋ ਵੱਲੋਂ 6875 ਮੀਟਰਿਕ ਟਨ ਦੀ ਖਰੀਦ ਕੀਤੀ ਗਈ ਹੈ।
ਐਸਡੀਐਮ ਨੇ ਅੱਗੇ ਦੱਸਿਆ ਕਿ ਸਬ ਡਵੀਜ਼ਨ ਦੀਆਂ ਇਨਾਂ ਸਾਰੀਆਂ ਮੰਡੀਆਂ ਵਿਚ 17 ਅਕਤੂਬਰ ਤੱਕ ਖਰੀਦ ਕੀਤੇ ਗਏ ਝੋਨੇ ਦੀ ਅਦਾਇਗੀ ਵੀ ਕਰ ਦਿੱਤੀ ਗਈ ਹੈ ਅਤੇ ਬਾਕੀ ਦਿਨਾਂ ਦੀ ਅਦਾਇਗੀ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਪਹਿਲਾਂ ਹੀ ਸਬ ਡਿਵੀਜਨ ’ਤੇ ਵੱਖ ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਸਨ ਤਾਂ ਕਿ ਕਿਸੇ ਵੀ ਮੰਡੀ ਵਿੱਚ ਝੋਨੇ ਦੀ ਖਰੀਦ ਕਰਨ ਸਮੇਂ ਕਿਸਾਨ, ਆੜ੍ਹਤੀ ਅਤੇ ਖਰੀਦ ਏਜੰਸੀ ਨੂੰ ਕਿਸੇ ਤਰ੍ਹਾਂ ਕੋਈ ਪ੍ਰੇਸ਼ਾਨੀ ਨਾ ਆਵੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…