ਖਰੜ ਵਾਰਡ ਨੰਬਰ-14 ਦੀ ਉਪ ਚੋਣ ਲਈ 7 ਉਮੀਦਵਾਰ ਚੋਣ ਮੈਦਾਨ

ਨਾਮਜ਼ਦਗ ਪੱਤਰਾਂ ਦੀ ਜਾਂਚ ਦੌਰਾਨ ਇੱਕ ਉਮੀਦਵਾਰ ਦੇ ਕਾਗਜ ਰੱਦ: ਸ੍ਰੀਮਤੀ ਬਰਾੜ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 15 ਫਰਵਰੀ:
ਖਰੜ ਮਿਉਂਸਪਲ ਕੌਂਸਲ ਦੇ ਵਾਰਡ ਨੰਬਰ-14 ਦੀ 24 ਫਰਵਰੀ ਨੂੰ ਹੋ ਰਹੀ ਉਪ ਚੋਣ ਲਈ 8 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਗਏ ਉਨ੍ਹਾਂਦੀ ਅੱਜ ਪੜਤਾਲ ਕੀਤੀ ਗਈ। ਜਿਨ੍ਹਾਂ ’ਚੋਂ 7 ਉਮੀਦਵਾਰਾਂ ਦੀਆਂ ਨਾਮਜ਼ਦਗੀ ਪੇਪਰ ਸਹੀ ਪਾਏ ਗਏ ਅਤੇ 1 ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤਾ ਗਿਆ ਹੈ। ਕੌਂਸਲ ਚੋਣਾਂ ਲਈ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ.ਖਰੜ ਅਮਨਿੰਦਰ ਕੌਰ ਬਰਾੜ ਨੇ ਦੱਸਿਆ ਕਿ ਸੁਰਿੰਦਰ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਇਸ ਵਾਰਡ ਦੀ ਉਪ ਚੋਣ ਲਈ ਨਾਮਜ਼ਦਗੀ ਪੇਪਰ ਭਰੇ ਸਨ। ਇਸ ਉਮੀਦਵਾਰ ਨੂੰ ਫੌਜ਼ਦਾਰੀ ਮੁਕੱਦਮੇ ਵਿੱਚ ਮਾਨਯੋਗ ਸੈਪਸ਼ਲ ਜੱਜ ਮੁਹਾਲੀ ਵੱਲੋਂ ਸਜ਼ਾ ਸੁਣਾਏ ਕਾਰਨ ਉਨ੍ਹਾਂ ਦੇ ਨਾਮਜ਼ਦਗੀ ਪੇਪਰ ਰੱਦ ਕਰ ਦਿੱਤੇ ਗਏ ਹਨ।
ਸ੍ਰੀਮਤੀ ਬਰਾੜ ਨੇ ਦੱਸਿਆ ਕਿ ਬਾਕੀ 7 ਉਮੀਦਵਾਰਾਂ ਜਿਨ੍ਹਾਂ ਦੇ ਨਾਮਜ਼ਦਗੀ ਪੇਪਰ ਸਹੀ ਗਏ ਹਨ। ਉਨ੍ਹਾਂ ਵਿੱਚ ਭਾਜਪਾ ਦੇ ਸੁਧੀਰ ਗੁਲੇਰੀਆਂ, ਸੀਮਾ ਗੁਲੇਰੀਆਂ, ਸੋਹਨ ਸਿੰਘ, ਜਸਵੀਰ ਕੌਰ, ਮੋਹਨ ਸਿੰਘ, ਵਰਿੰਦਰ ਸਿੰਘ, ਵਿਨੋਦ ਕੁਮਾਰ ਸਾਰੇ ਆਜ਼ਾਦ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਸਹੀ ਪਾਏ ਗਏ। ਇਨ੍ਹਾਂ ਉਮੀਦਵਾਰਾਂ ’ਚੋ ਕੋਈ ਆਪਣੇ ਨਾਮਜ਼ਦਗੀ ਪੇਪਰ ਵਾਪਸ ਲੈਣਾ ਚਾਹੁੰਦੇ ਹੋਵੇ ਤਾਂ ਉਹ ਭਲਕੇ 16 ਫਰਵਰੀ ਨੂੰ ਆਪਣੇ ਕਾਗਜ ਵਾਪਸ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ ਮਾਡਰਨਾਈਜ…