nabaz-e-punjab.com

ਕੁਰਾਲੀ ਵਿੱਚ 71ਵਾਂ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ

ਸਰਕਾਰੀ ਸਕੂਲ ਪਿੰਡ ਅਕਾਲਗੜ੍ਹ ਵਿੱਚ ਮਨਾਇਆ ਸੁਤੰਤਰਤਾ ਦਿਵਸ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 16 ਅਗਸਤ:
ਸ਼ਹਿਰ ਦੇ ਨਗਰ ਕੌਂਸਲ ਦਫਤਰ ਵਿਖੇ ਦੇਸ਼ ਦਾ 71ਵਾਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ ਇਸ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਆ ਮੌਕੇ ਝੰਡਾ ਲਹਿਰਾਉਣ ਦੀ ਰਸਮ ਕੌਂਸਲ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਵੱਲੋਂ ਅਦਾ ਕੀਤੀ ਗਈ। ਝੰਡੇ ਨੂੰ ਸਬ.ਇੰਸਪੈਕਟਰ ਸਿਮਰਨਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਸਲਾਮੀ ਦਿੱਤੀ ਅਤੇ ਰਾਸਟਰੀ ਗਾਣ ਦਾ ਉਚਾਰਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ ਵੱਲੋਂ ਸ਼ਹਿਰ ਵਾਸੀਆਂ ਨੂੰ ਆਜਾਦੀ ਦਿਵਸ ਦੀ ਵਧਾਈ ਦਿੱਤੀ ਗਈ ਅਤੇ ਇਸ ਦਿਨ ਦੀ ਮਹੱਤਤਾ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਆਜਾਦੀ ਪਾਉਣ ਲਈ ਸੁਭਾਸ ਚੰਦਰ ਬੋਸ, ਚੰਦਰ ਸੇਖਰ ਆਜਾਦ, ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਜਿਹੇ ਦੇਸ ਭਗਤਾਂ ਨੇ ਆਪਣੇ ਪ੍ਰਾਣਾਂ ਦੀ ਆਹੁਤੀ ਦਿੱਤੀ। ਇਸ ਮੌਕੇ ਰਵਿੰਦਰ ਬਿੱਲਾ, ਕੁਲਵੰਤ ਕੌਰ ਪਾਬਲਾ, ਦਵਿੰਦਰ ਠਾਕੁਰ, ਰਾਜਦੀਪ ਹੈਪੀ, ਗੁਰਚਰਨ ਸਿੰਘ ਰਾਣਾ, ਲਾਡੀ, ਬਹਾਦਰ ਸਿੰਘ ਓ.ਕੇ, ਪਰਮਜੀਤ ਪੰਮੀ, ਵਿਨੀਤ ਕਾਲੀਆ, ਲਖਵੀਰ ਲੱਕੀ, ਬਲਵਿੰਦਰ ਸਿੰਘ, ਕਮਲਜੀਤ ਚਾਵਲਾ, ਸੁਖਜਿੰਦਰ ਸਿੰਘ ਸੋਢੀ, ਹੈਪੀ ਧੀਮਾਨ, ਸਕੱਤਰ ਰਾਕੇਸ਼ ਕਾਲੀਆ, ਪਰਦੀਪ ਕੁਮਾਰ ਰੂੜਾ, ਪ੍ਰਬੋਧ ਜੋਸ਼ੀ, ਰਾਮਦੇਵ ਬਾਂਸਲ, ਇੰਦਰਬੀਰ ਸਿੰਘ, ਸ਼ਿਵਰਾਜ ਸੋਢੀ, ਹਰਮਿੰਦਰ ਕਾਲਾ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜਰ ਸਨ।
ਉਧਰ, ਇੱਥੋਂ ਦੇ ਨੇੜਲੇ ਪਿੰਡ ਅਕਾਲਗੜ੍ਹ ਦੇ ਸਰਕਾਰੀ ਸਕੂਲ ਵਿਖੇ ਵੀ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਵੀ ਆਜਾਦੀ ਦਾ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੀਬੀ ਨਰਿੰਦਰ ਕੌਰ ਸਰਪੰਚ ਅਕਾਲਗੜ੍ਹ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਸਮੁੱਚੇ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਨੂੰ ਸਵਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸ਼ਰਨ ਕੌਰ, ਰਵਿੰਦਰ ਕੌਰ, ਬਲਜਿੰਦਰ ਕੌਰ, ਰਾਮ ਲੋਕ ਸਿੰਘ, ਅਮਰੀਕ ਸਿੰਘ ਸਮੇਤ ਸ਼ਹਿਰ ਦੇ ਮੋਹਤਬਰ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…