Share on Facebook Share on Twitter Share on Google+ Share on Pinterest Share on Linkedin ਖਰੜ ਦੀਆਂ ਦੋ ਤਹਿਸੀਲਾਂ ਵਿੱਚ ਜਨਵਰੀ ਮਹੀਨੇ ਆਨਲਾਈਨ ਰਜਿਸਟਰਡ ਹੋਏ 720 ਵਸੀਕੇ: ਸ੍ਰੀਮਤੀ ਬਰਾੜ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 31 ਜਨਵਰੀ: ਜ਼ਮੀਨਾਂ, ਜਾਇਦਾਦਾਂ ਵੇਚਣ ਅਤੇ ਖਰੀਦਦਾਰਾਂ ਦੀ ਸਹੂਲਤਾਂ ਲਈ ਪੰਜਾਬ ਸਰਕਾਰ ਵਲੋਂ ਜਨਵਰੀ ਮਹੀਨੇ ਵਿੱਚ ਵਸੀਕੇ ਰਜਿਸਟਰਡ ਆਨਲਾਈਨ ਦੀ ਸਹੂਲਤ ਸ਼ੁਰੂ ਕੀਤੀ ਗਈ ਸੀ। ਜਿਸ ਤਹਿਤ ਸਬ ਡਵੀਜ਼ਨ ਖਰੜ ਤਹਿਤ ਪੈਦੀ ਖਰੜ ਤਹਿਸੀਲ ਵਿਚ 558 ਅਤੇ ਸਬ ਤਹਿਸੀਲ ਮਾਜਰੀ ਵਿਚ 162 ਵਸੀਕ ਆਨ ਲਾਈਨ ਰਜਿਸਟਰਡ ਕੀਤੇ ਜਾ ਚੁੱਕੇ ਹਨ ਅਤੇ ਜਨਵਰੀ ਮਹੀਨੇ ਵਿੱਚ ਕੁੱਲ 720 ਵਸੀਕੇ ਰਜਿਸਟਰਡ ਹੋ ਚੁੱਕੇ ਹਨ। ਇਹ ਜਾਣਕਾਰੀ ਖਰੜ ਦੀ ਐਸ.ਡੀ.ਐਮ. ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਦਿੰਦਿਆਂ ਦੱਸਿਆ ਕਿ ਜ਼ਮੀਨਾਂ ਦੀ ਖਰੀਦੋ, ਫਰੋਖਤ ਕਰਨ ਲਈ ਵਸੀਕੇ, ਵਸੀਅਤਨਾਮਾ, ਮੁਖਤਿਆਰਨਾਮੇ ਸਮੇਤ ਹੋਰ ਜੋ ਕਾਗਜਾਤ ਹਨ ਉਨ੍ਹਾਂ ਦੇ ਆਨ ਲਾਈਨ ਨਾਲ ਜ਼ਮੀਨ ਵੇਚਣ ਅਤੇ ਖਰੀਦ ਕਰਨ ਵਾਲੇ ਨੂੰ ਰਾਹਤ ਮਿਲ ਗਈ ਹੈ ਅਤੇ ਹੁਣ ਉਨ੍ਹਾਂ ਨੂੰ ਖਜੱਲ ਖੁਆਰ ਨਹੀਂ ਹੋਣਾ ਪੈ ਰਿਹਾ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਜਿਸਨੇ ਪਲਾਟ, ਜਾਇਦਾਦ, ਜ਼ਮੀਨ ਵੇਚਣੀ ਹੈ ਉਹ ਖ਼ੁਦ ਸਬ ਰਜਿਸਟਰਾਰ ਖਰੜ, ਮਾਜਰੀ ਦੇ ਲੋਗਨ ਤੇ ਜਾ ਕੇ ਰਜਿਸਟਰੀ, ਵਸੀਕਾ ਜਾਂ ਹੋਰ ਕੋਈ ਡਾਕੂਮੈਟਸ ਰਜਿਸਟਰਡ ਕਰਵਾਉਣਲਈ ਮਿਤੀ, ਸਮਾਂ ਲੈ ਸਕਦਾ ਹੈ ਅਤੇ ਉਹ ਮਿਤੀ,ਸਮਾਂ ਤੇ ਨਿਰਧਾਰਿਤ ਅਨੁਸਾਰ ਵੇਚਣ ਵਾਲਾ, ਖਰੀਦਦਾਰ,ਗਵਾਹੀਆਂ ਅਤੇ ਸਾਰੇ ਜਰੂਰੀ ਕਾਗਜਾਤ ਲੈ ਕੇ ਸਬ ਰਜਿਸਟਰਾਰ ਦੇ ਦਫਤਰ ਵਿਚ ਪੇਸ ਹੋ ਕੇ ਆਪਣਾ ਵਸੀਕਾ ਰਜਿਸਟਰਡ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਆਨ ਲਾਈਨ ਦੀ ਸਹੂਲਤ 8 ਜਨਵਰੀ 2018 ਤੋਂ ਸ਼ੁਰੂ ਕੀਤੀ ਗਈ ਹੈ ਅਤੇ ਜਨਵਰੀ ਮਹੀਨੇ ਵਿਚ ਸਬ ਰਜਿਸਟਰਾਰ ਖਰੜ ਦੇ ਦਫਤਰ ਵਿਚ 558 ਵਸੀਕੇ, ਜੁਆਇੰਟ ਸਬ ਰਜਿਸਟਰਾਰ ਮਾਜਰੀ ਦੇ ਦਫਤਰ ਵਿਚਜ 162 ਵਸੀਕੇ ਰਜਿਸਟਰਡ ਹੋ ਚੁੱਕੇ ਹਨ। ਉਨ੍ਹਾਂ ਵਸੀਕੇ ਰਜਿਸਟਰਡ ਕਰਵਾਉਣ ਵਾਲੇ ਜ਼ਮੀਨਾਂ ਦੇ ਮਾਲਕਾਂ, ਖਰੀਦਦਾਰਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਹੀ ਸਾਰੀਆਂ ਕਾਰਵਾਈਆਂ ਮੁਕੰਮਲ ਕਰਕੇ ਜਾਣ ਤਾਂ ਕਿ ਵਸੀਕਾ ਰਜਿਸਟਰਡ ਕਰਵਾਉਣ ਸਮੇਂ ਕੋਈ ਦਿੱਕਤ ਪੇਸ਼ ਨਾ ਆਵੇ। ਐਸ ਡੀ ਐਮ ਨੇ ਅੱਗੇ ਦੱਸਿਆ ਕਿ ਜੋ ਕਦੇ ਨੈਟ ਸਰਵਿਸ ਦੇ ਕਾਰਨ ਸਰਵਾ ਡੋਨ ਦੀ ਸਮੱਸਿਆ ਆਉਦੀ ਹੈ ਉਹ ਵੀ ਜਲਦੀ ਦੂਰ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ