ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 73ਵੀਂ ਵਰ੍ਹੇਗੰਢ ਮੌਕੇ ਖਡੂਰ ਸਾਹਿਬ ਵਿੱਚ 13 ਸਤੰਬਰ ਨੂੰ ਹੋਵੇਗਾ ਸਮਾਗਮ

ਨਵੰਬਰ 1984 ’ਚ ਸਿੱਖਾਂ ਦੀ ਨਸਲਕੁਸ਼ੀ ਬਾਰੇ ਇਕੱਠੇ ਕੀਤੇ ਸਬੂਤਾਂ ’ਤੇ ਆਧਾਰਿਤ ਡਾਕੂਮੈਂਟਰੀ ਫਿਲਮ ਵੀ ਕੀਤੀ ਜਾਵੇਗੀ ਰਿਲੀਜ਼:

ਨਬਜ਼-ਏ-ਪੰਜਾਬ ਬਿਊਰੋ, ਖਡੂਰ ਸਾਹਿਬ, 11 ਸਤੰਬਰ:
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 73ਵੀੱ ਵਰੇਗੰਢ ਮੌਕੇ 13 ਸਤੰਬਰ ਨੂੰ ਖਡੂਰ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕੀਤਾ ਜਾ ਰਿਹਾ ਹੈ। ਜਿਸ ਵਿਚ ਕੌਮਾਂਤਰੀ ਪੱਧਰ ਤੇ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸਿੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹਮੰਦ ਨੇ ਦੱਸਿਆ ਕਿ ਇਤਿਹਾਸਕ ਧਰਤੀ ਖਡੂਰ ਸਾਹਿਬ ਦੇ ਗੁਰੂ ਅੰਗਦ ਦੇਵ ਕਾਲਜ ਵਿਖੇ ਇਸ ਵਾਰ ਫੈਡਰੇਸ਼ਨ ਦੀ ਸਲਾਨਾ ਵਰੇਗੰਢ ਮਨਾਈ ਜਾ ਰਹੀ ਹੈ, ਜਿਸ ਮੌਕੇ ਪੂਰੇ ਸਾਲ ਦੀਆਂ ਸਰਗਰਮੀਆਂ ਦਾ ਲੇਖਾ-ਜੋਖਾ ਕਰਕੇ ਨਵੇ ਸਾਲ ਦੇ ਪ੍ਰੋਗਰਾਮ ਉਲੀਕੇ ਜਾਣਗੇ।
ਉਹਨਾਂ ਕਿਹਾ ਕਿ ਇਸ ਵਾਰ ਵਿਸ਼ਵ ਪੱਧਰ ਤੇ ਸਿੱਖ ਕੌਮ ਅਤੇ ਪੰਜਾਬੀਆਂ ਦਾ ਖੇਡ ਦੀ ਦੁਨੀਆਂ ਵਿੱਚ ਨਾਮ ਉੱਚਾ ਕਰਨ ਵਾਲੀ ਖਿਡਾਰਨ ਹਰਮਨਪ੍ਰੀਤ ਕੌਰ, ਸੂਟਰ ਜਸਪ੍ਰੀਤ ਕੌਰ, ਹਾਕੀ ਖਿਡਾਰੀ ਜਸਜੀਤ ਸਿੰਘ ਅਤੇ ਪੱਤਰਕਾਰੀ ਤੇ ਲੇਖਣੀ ਦੇ ਖੇਤਰ ਵਿੱਚ ਸਿੱਖ ਸਰੋਕਾਰਾਂ ਦੀ ਬਿਹਤਰੀਨ ਪੈਰਵੀ ਕਰਨ ਵਾਲੇ ਕਾਲਮ ਨਵੀਸ ਤਲਵਿੰਦਰ ਸਿੰਘ ਬੁੱਟਰ ਅਧਿਆਪਕ ਨੇਤਾ ਜਸਵਿੰਦਰ ਸਿੰਘ ਸਿੱਧੂ, ਐਡਵੋਕੇਟ ਦਲਜੀਤ ਕੌਰ ਸਮਾਜ ਸੇਵਿਕਾ, ਪ੍ਰਿੰਸੀਪਲ ਸੁਰਿੰਦਰ ਸਿੰਘ ਬੱਗੜ, ਭੁਪਿੰਦਰ ਸਿੰਘ ਸੱਜਣ ਤੋੱ ਇਲਾਵਾ ਸਿੱਖਿਆ, ਧਾਰਮਿਕ, ਸਮਾਜਿਕ, ਸਹਿਤਕ ਖੇਤਰ ਵਿੱਚ ਅਵੱਲ ਰਹਿਣ ਵਾਲੀਆਂ ਹੋਰ ਸ਼ਖਸੀਅਤਾਂ, ਵਿਦਿਆਰਥੀਆਂ, ਵਿਦਿਆਰਥਣਾਂ ਦਾ ਵੀ ਵਿਸੇਸ਼ ਸਨਮਾਨ ਕੀਤਾ ਜਾਵੇਗਾ। ਇਸ ਸਮਾਗਮ ਦੌਰਾਨ ਫੈਡਰੇਸ਼ਨ ਨੂੰ ਨਵੀਂਆਂ ਬੁਲੰਦੀਆਂ ਵੱਲ ਲਿਜਾਣ ਲਈ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਇਸ ਮੌਕੇ ਪੰਥਕ ਸ਼ਖਸੀਅਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਕਾਰਸੇਵਾ ਵਾਲੇ ਬਾਬਾ ਸੇਵਾ ਸਿੰਘ ਅਤੇ ਸਿੱਖ ਵਿਦਵਾਨਾਂ ਵੱਲੋਂ ਵੀ ਪੰਥਕ ਏਕਤਾ ਅਤੇ ਫੈਡਰੇਸ਼ਨ ਦੀ ਸਿੱਖ ਨੌਜਵਾਨਾਂ ਦੀ ਸਰਬਪੱਖੀ ਸ਼ਖ਼ਸੀਅਤ ਉਸਾਰੀ ਵਿੱਚ ਭੂਮਿਕਾ ਬਾਰੇ ਆਪਣੇ ਕੁੰਜੀਵਤ ਵਿਚਾਰ ਪੇਸ਼ ਕਰਨਗੇ। ਨਵੰਬਰ 1984 ਦੌਰਾਨ ਹੋਈ ਨਸਲਕੁਸ਼ੀ ਬਾਰੇ ਇਕੱਠੇ ਕੀਤੇ ਸਬੂਤਾਂ ’ਤੇ ਆਧਾਰਿਤ ਫੈਡਰੇਸ਼ਨ ਵੱਲੋਂ ਤਿਆਰ ਕੀਤੀ ਡਾਕੂਮੈਂਟਰੀ ਫਿਲਮ ਵੀ ਰਿਲੀਜ਼ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…