nabaz-e-punjab.com

8 ਆਈ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 29 ਸਤੰਬਰ-
ਪੰਜਾਬ ਸਰਕਾਰ ਨੇ ਅੱਜ ਅੱਠ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਸਬੰਧੀ ਹੁਕਮ ਜਾਰੀ ਕੀਤੇ ਹਨ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਪਰਵੀਨ ਕੁਮਾਰ ਸਿਨਹਾ ਨੂੰ ਆਈ.ਜੀ.ਪੀ/ ਅਪਰਾਧ ਪੰਜਾਬ ਲਾਇਆ ਹੈ ਜਦਕਿ ਅਮਰਦੀਪ ਸਿੰਘ ਰਾਏ ਕੋਲ ਪਹਿਲਾਂ ਵਾਂਗ ਹੀ ਆਈ.ਜੀ.ਪੀ/ਪਟਿਆਲਾ ਰੇਂਜ ਅਤੇ ਆਈ.ਜੀ.ਪੀ/ਵਿਜੀਲੈਂਸ ਬਿਓਰੋ ਦਾ ਵਾਧੂ ਚਾਰਜ ਰਹੇਗਾ ਅਤੇ ਵੀ. ਨੀਰਜਾ ਕੋਲ ਵੀ ਆਈ.ਜੀ.ਪੀ/ਕਮਿਊਨਿਟੀ ਪੁਲਿਸਿੰਗ ਪੰਜਾਬ ਜਦਕਿ ਆਈ.ਜੀ.ਪੀ ਰੋਪੜ ਰੇਂਜ ਦਾ ਵਾਧੂ ਚਾਰਜ ਰਹੇਗਾ। ਉਧਰ ਅਨੀਤਾ ਪੁੰਜ ਨੂੰ ਡਾਇਰੈਕਟਰ ਐੱਮ.ਆਰ.ਪੀ.ਪੀ.ਏ., ਫਿਲੌਰ ਤਾਇਨਾਤ ਕਰਕੇ ਆਈ.ਜੀ.ਪੀ./ਟ੍ਰੇਨਿੰਗ ਪੰਜਾਬ ਵਜੋਂ ਵਾਧੂ ਚਾਰਜ ਦਿੱਤਾ ਗਿਆ ਹੈ। ਇਸੇ ਤਰ•ਾਂ ਪਾਟਿਲ ਕੇਤਨ ਬਾਲੀਰਾਮ ਨੂੰ ਐਸ.ਐਸ.ਪੀ ਫਾਜ਼ਿਲਕਾ, ਅਖਿਲ ਚੌਧਰੀ ਨੂੰ ਏ.ਆਈ.ਜੀ/ਕਮਿਊਨਿਟੀ ਪੁਲਿਸਿੰਗ ਪੰਜਾਬ ਐਸ.ਏ.ਐਸ. ਨਗਰ ਅਤੇ ਵਾਧੂ ਚਾਰਜ ਕਮਾਂਡੈਂਟ 36ਵੀਂ ਬਟਾਲਿਅਨ ਪੀ.ਏ.ਪੀ, ਬਹਾਦੁਰਗੜ•, ਗੁਲਨੀਤ ਸਿੰਘ ਖੁਰਾਨਾ ਨੂੰ ਐਸ.ਐਸ.ਪੀ ਮੋਗਾ ਅਤੇ ਬਲਰਾਜ ਸਿੰਘ ਨੂੰ ਐਸ.ਪੀ/ਸਪੈਸ਼ਲ ਪ੍ਰੋਟੈਕਸ਼ਨ ਯੂਨਿਟ, ਪੰਜਾਬ ਵਜੋਂ ਤਬਦੀਲ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…