ਪੰਜਾਬੀ ਯੂਨੀਵਰਸਿਟੀ ਦੇ ਰੀਜ਼ਨਲ ਸੈਂਟਰ ’ਚ 8 ਨਵੇਂ ਕੋਰਸ ਸ਼ੁਰੂ

ਸਮਾਰੋਹ ਦੌਰਾਨ ਅਦਾਕਾਰਾ ਅਨੀਤਾ ਦੇਵਗਨ ਨੇ ਲਗਵਾਈ ਹਾਜ਼ਰੀ

ਕਿੱਤਾ ਕੋਈ ਵੀ ਹੋਵੇ ਨਵਾਂ ਪਣ ਹੋਵੇਗਾ ਤਾਂ ਮਿਲੇਗੀ ਸਫ਼ਲਤਾ: ਅਨੀਤਾ ਦੇਵਗਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ:
ਪੰਜਾਬੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਫ਼ਾਰ ਆਈਟੀ ਐਂਡ ਮੈਨੇਜਮੈਂਟ ਮੁਹਾਲੀ ਵਿਖੇ ਨਵੇਂ ਕੋਰਸਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪਹਿਲਾਂ ਇਥੇ ਐੱਮਟੈੱਕ(ਸੀਐੱਸਈ), ਐੱਮਸੀਏ,ਬੀਸੀਏ ਐੱਮਬੀਏ ਵਰਗੇ ਕੋਰਸ ਹੁੰਦੇ ਸਨ ਪਰ ਹੁਣ 8 ਹੋਰ ਨਵੇਂ ਕੋਰਸ ਇਸੇ ਸੈਸ਼ਨ ਤੋਂ ਸ਼ੁਰੂ ਹੋ ਜਾਣਗੇ। ਖਾਸ ਕਰ ਕੇ ਮੁਹਾਲੀ ਵਰਗੇ ਸ਼ਹਿਰ ਵਿਚ ਇਨ੍ਹਾਂ ਕੋਰਸਾਂ ਦਾ ਸ਼ੁਰੂ ਹੋਣਾ ਕਿੱਤਾ ਮੁਖੀ ਕੋਰਸਾਂ ਲਈ ਨਿੱਜੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਜਾਂਦੇ ਵਿਦਿਆਰਥੀਆਂ ਲਈ ਲਾਹੇਵੰਤ ਮੰਨਿਆ ਜਾ ਰਿਹਾ ਹੈ। ਨਵੇਂ ਕੋਰਸਾਂ ਵਿਚ ਐੱਮਕਾਮ, ਬੀਬੀਏ, ਬੀਕਾਮ,ਐੱਮਬੀਏ ਐਗਜੈਕਟਿਵ, ਬੀਐੱਸਈ ਆਨਰਜ਼ ਅਤੇ ਸਾਇੰਸ ਤੋਂ ਇਲਾਵਾ ਡਿਪਲੋਮਾ ਇਨ ਕੰਪਿਊਟਰ ਕੋਰਸ ਸ਼ੁਰੂ ਸ਼ਾਮਿਲ ਹਨ।
ਅੱਜ ਇੱਥੇ ਨਵੇਂ ਕੋਰਸਾਂ ਦੀ ਸ਼ੁਰੂਆਤ ਮੌਕੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਸਿਨੇਮੇ ਦੀ ਅਦਾਕਾਰਾਂ ਅਨੀਤਾ ਦੇਵਗਨ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ ਜਦੋਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡਿਪਟੀ ਡਾਇਰੈਕਟਰ ਰਾਮਿੰਦਰਜੀਤ ਸਿੰਘ ਵਾਸੂ ਵੀ ਇਸ ਪ੍ਰੋਗਰਾਮ ਦਾ ਵਿਸ਼ੇਸ਼ ਤੌਰ ’ਤੇ ਹਿੱਸਾ ਬਣੇ। ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਅਦਾਕਾਰਾ ਅਨੀਤਾ ਦੇਵਗਨ ਨੂੰ ਜੀ ਆਇਆਂ ਨੂੰ ਕਹਿਣ ਨਾਲ ਹੋਈ ਅਤੇ ਰੀਜਨਲ ਕੇਂਦਰ ਦੇ ਮੁਖੀ ਦਵਿੰਦਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਗੁਲਦਸਤਾ ਭੇਂਟ ਕੀਤਾ।
ਆਪਣੇ ਸੰਬੋਧਨ ਵਿਚ ਅਨੀਤਾ ਦੇਵਗਨ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਪ੍ਰੈਕਟੀਕਲ ਨੁਕਤੇ ਦੱਸੇ । ਉਨ੍ਹਾਂ ਕਿਹਾ ਕਿ ਭਾਂਵੇਂ ਰੰਗ-ਮੰਚ ਦੀ ਦੁਨੀਆ ਹੋਵੇ ਜਾਂ ਵਿਦਿਆਰਥੀ ਜੀਵਨ ਦੋਵਾਂ ਦੇ ਕੰਮ ਵਿਚ ਨਵਾਂ ਪਣ ਹੋਣਾ ਬੜਾ ਜ਼ਰੂਰੀ ਹੈ। ਉਨ੍ਹਾਂ ਆਪਣੇ ਫ਼ਿਲਮੀ ਸਫ਼ਰ ਅਤੇ ਰੰਗ-ਮੰਚ ਦੇ ਸਫ਼ਰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜਿਸ ਦਾ ਵਿਦਿਆਰਥੀਆਂ ਨੇ ਚੰਗਾ ਲੁਤਫ਼ ਲਿਆ। ਆਪਣੇ ਸੰਬੋਧਨ ਵਿਚ ਰਾਮਿੰਦਰਜੀਤ ਸਿੰਘ ਵਾਸੂ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਅਤੇ ਟੀਚਾ ਮਿੱਥਣ ਦੀ ਨਸਹੀਤ ਦਿੱਤੀ। ਉਨ੍ਹਾਂ ਨੇ ਆਪਣੇ ਨੌਕਰੀ ਪੇਸ਼ਾ ਜੀਵਨ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਉਹ ਉਸ ਸਮੇ ਵਿਚ ਸੱਤਵੀਂ ਨੌਕਰੀ ਕਰ ਰਹੇ ਹਨ ਜਦੋਂ ਵਿਦਿਆਰਥੀਆਂ ਅਕਸਰ ਕਹਿੰਦੇ ਹਨ ਕਿ ਨੌਕਰੀਆਂ ਨਹੀਂ ਮਿਲ ਰਹੀਆਂ। ਉਨ੍ਹਾਂ ਵਿਦਿਆਰਥੀ ਆਪਣਾ ਜੀਵਨ ਪੱਧਰ ਇਸ ਕਦਰ ਉੱਚਾ ਕਰਨ ਕਿ ਅਦਾਰੇ ਉਨ੍ਹਾਂ ਦੀ ਲੋੜ ਮਹਿਸੂਸ ਕਰਨ।
ਆਪਣੇ ਸਮਾਪਤੀ ਭਾਸ਼ਣ ਵਿਚ ਰਿਜਨਲ ਕੇਂਦਰ ਦੇ ਮੁੱਖੀ ਸਿੱਧੂ ਨੇ ਕਿਹਾ ਕਿ ਇਸ ਕੇਂਦਰ ਵਿਚ ਨਵੇਂ ਕੋਰਸ ਸ਼ੁਰੂ ਹੋਣ ਨਾਲ ਵਿਦਿਆਰਥੀਆਂ ਨੂੰ ਕਾਫ਼ੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਖਾਸ ਕਰ ਕੇ ਪੰਜਾਬੀ ਯੂਨੀਵਰਸਿਟੀ ਵਰਗੀ ਯੂਨੀਵਰਸਿਟੀ ਜਿਥੇ ਵਿਦਿਆਰਥੀ ਪਟਿਆਲਾ ਇਹੀ ਕੋਰਸ ਕਰਨ ਮੋਹਾਲੀ ਤੋਂ ਜਾਂਦੇ ਸਨ ਹੁਣ ਉਨ੍ਹਾਂ ਨੂੰ ਆਪਣੇ ਘਰ ਵਿਚ ਇਹ ਕੋਰਸ ਕਰਨ ਦਾ ਮੌਕੇ ਮਿਲੇਗਾ, ਜਿਸ ਨਾਲ ਕਿੱਤਾ ਮੁਖੀ, ਵਪਾਰ ਅਤੇ ਇਨਫ਼ਰਾਮੇਸ਼ਨ ਤਕਨਾਲੋਜੀ ਦੇ ਖੇਤਰ ਵਿਚ ਨਵੀਂ ਪੁਲਾਂਘ ਪੁਟਣ ਲਈ ਸਰਕਾਰ ਦਾ ਕਦਮ ਹੈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…