
ਮੁਹਾਲੀ ਦੇ ਨਵੇਂ ਸੈਕਟਰ-78, 79 ਤੇ 80 ਵਿੱਚ 8 ਪਾਰਕਾਂ ਨੂੰ ਸੈਰਗਾਹ ਬਣਾਇਆ ਜਾਵੇਗਾ: ਪਰਵਿੰਦਰ ਸੋਹਾਣਾ
ਅੰਕੁਰ ਵਸ਼ਿਸ਼ਟ, ਮੁਹਾਲੀ, 16 ਦਸੰਬਰ
ਗਰੇਟਰ ਮੁਹਾਲੀ ਏਰੀਆ ਵਿਕਾਸ ਅਧਾਰਟੀ ਵੱਲੋਂ ਸ਼ਹਿਰ ਦੇ ਨਵੇਂ ਸੈਕਟਰ-78, ਸੈਕਟਰ-79 ਤੇ ਸੈਕਟਰ-80 ਵਿੱਚ ਲੋਕਾਂ ਦੀ ਸਹੂਲਤ ਅੱਠ ਪਾਰਕਾਂ ਨੂੰ ਸੈਰਗਾਹ ਬਣਾਇਆਂ ਜਾਵੇਗਾ। ਇਹ ਜਾਣਕਾਰੀ ਲੇਬਰਫੈੱਡ ਪੰਜਾਬ ਦੇ ਐਮ.ਡੀ ਅਤੇ ਅਕਾਲੀ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ 5 ਕਰੋੜ 96 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਸ ਦੌਰਾਨ ਉਨ੍ਹਾਂ ਨੇ ਅੱਜ ਸੈਕਟਰ-78 ਵਿੱਚ ਨਿਰਮਾਣ ਅਧੀਨ ਪਾਰਕ ਦੇ ਕੰਮ ਦਾ ਜਾਇਜ਼ਾ ਲਿਆ।
ਸ੍ਰੀ ਪਰਵਿੰਦਰ ਸੋਹਾਣਾ ਨੇ ਦੱਸਿਆ ਕਿ ਪਾਰਕਾਂ ਵਿੱਚ ਸੈਰ ਲਈ ਵਧੀਆਂ ਟਰੈਕ, ਬੱਚਿਆਂ ਦੇ ਖੇਡਣ ਲਈ ਝੂਲੇ ਅਤੇ ਬਜ਼ੁਰਗਾਂ ਦੇ ਬੈਠਣ ਲਈ ਵਧੀਆਂ ਬੈਂਚ ਲਗਾਏ ਜਾਣਗੇ। ਇਸ ਤੋਂ ਇਲਾਵਾ ਸਟਰੀਟ ਲਾਈਟ ਅਤੇ ਫੁੱਟ ਲਾਈਟ ਦੀ ਵਿਵਸਥਾ ਕੀਤੀ ਜਾਵੇਗੀ ਤਾਂ ਜੋ ਪਾਰਕਾਂ ਵਿੱਚ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ।
ਸ੍ਰੀ ਬੈਦਵਾਨ ਨੇ ਦੱਸਿਆ ਕਿ ਨਵੇਂ ਸੈਕਟਰਾਂ ਵਿੱਚ ਪਾਰਕਾਂ ਦੀ ਲੈਵਲਿੰਗ, ਸਟਰੀਟ ਲਾਈਟਾਂ, ਵੇਰਕਾਂ ਯੂਥ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਬਾਕੀ ਦੇ ਰਹਿੰਦੇ ਕੰਮ ਵੀ ਜਲਦੀ ਪੂਰੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੈਕਟਰ-78 ਦੇ ਪਾਰਕ ਨੰਬਰ-16,17 ਅਤੇ 5 ਦੇ ਸਿਵਲ ਅਤੇ ਹਾਰਟੀਕਲਚਰ ਦੇ ਕੰਮਾਂ ਲਈ 1584 ਲੱਖ, ਸੈਕਟਰ-79 ਦੇ ਪਾਰਕ ਨੰਬਰ-7,12 ਅਤੇ 29 ਦੇ ਕੰਮਾਂ ਲਈ 2982 ਲੱਖ ਅਤੇ ਸੈਕਟਰ-80 ਦੇ ਪਾਰਕ ਨੰਬਰ-2 ਅਤੇ 23 ਨੂੰ ਸੈਰਗਾਹ ਵਜੋਂ ਵਿਕਸ਼ਤ ਕਰਨ ਲਈ 1391 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਰਕਾਂ ਦੀ ਉਸਾਰੀ ਦਾ ਕਾਫੀ ਲਗਭਗ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਰਹਿੰਦੇ ਵਿਕਾਸ ਕੰਮਾਂ ਲਈ ਟੈਂਡਰ ਜਾਰੀ ਹੋ ਚੁੱਕੇ ਹਨ। ਉਨ੍ਹਾਂ ਇਹ ਪ੍ਰਾਜੈਕਟ ਮੁਕੰਮਲ ਹੋਣ ਨਾਲ ਇਨ੍ਹਾਂ ਸੈਕਟਰਾਂ ਵਿੱਚ ਰਹਿੰਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮਿਲਨਗੀਆਂ। ਇਸ ਮੌਕੇ ਅਕਾਲੀ ਕੌਂਸਲਰ ਸੁਰਿੰਦਰ ਸਿੰਘ ਰੋਡਾ, ਜਸਵੰਤ ਸਿੰਘ ਸਹੋਤਾ, ਨੰਬਰਦਾਰ ਬਲਵੀਰ ਸਿੰਘ, ਬੀਬੀ ਰਾਖੀ ਪਾਠਕ ਅਮਰੀਕ ਸਿੰਘ, ਭਾਗ ਸਿੰਘ, ਰਣਜੀਤ ਸਿੰਘ, ਅਸ਼ਵਨੀ ਕੁਮਾਰ, ਗੁਰਜੀਤ ਸਿੰਘ ਵੀ ਹਾਜ਼ਰ ਸਨ।