ਪ੍ਰਭ ਆਸਰਾ ਵਿੱਚ ਮਾਸੂਮ ਬੱਚੀ ਸਮੇਤ 8 ਲਾਵਾਰਿਸ ਨਾਗਰਿਕਾਂ ਨੂੰ ਮਿਲੀ ਸ਼ਰਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਸ਼ਹਿਰ ਦੀ ਹੱਦ ਵਿੱਚ ਲਾਵਾਰਿਸ ਲੋਕਾਂ ਦੀ ਸੇਵਾ-ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿੱਚ ਅੱਠ ਹੋਰ ਲਾਵਾਰਿਸ ਨਾਗਰਿਕਾਂ ਨੂੰ ਸ਼ਰਨ ਮਿਲੀ। ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਪੂਜਾ (30) ਜੋ ਕਿ ਮਾਨਸਿਕ ਰੋਗ ਤੋਂ ਪੀੜਤ ਆਪਣੀ ਬੱਚੀ ਪਰੀਆਂਸ਼ੂ (6-7 ਮਹੀਨੇ) ਨਾਲ ਪਿੰਡ ਸਿੰਧੜਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪੈਟਰੋਲ ਪੰਪ ਦੇ ਕੋਲ ਕਈ ਦਿਨਾਂ ਤੋਂ ਲਾਵਾਰਿਸ ਹਾਲਤ ਵਿੱਚ ਸੜਕਾਂ ਤੇ ਰੁੱਲ ਰਹੀ ਸੀ। ਜਿਸ ਨਾਲ ਕਦੇ ਵੀ ਕੋਈ ਵੱਡਾ ਹਾਸਦਾ ਹੋ ਸਕਦਾ ਸੀ। ਬੱਚੀ ਤੇ ਇਸਦੀ ਤਰਸਯੋਗ ਹਾਲਤ ਨੂੰ ਦੇਖ ਕੇ ਸਮਾਜਦਰਦੀ ਸੱਜਣਾ ਨੂੰ ਤਰਸ ਆਇਆ ਤੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ। ਜਿਨ੍ਹਾਂ ਇਨ੍ਹਾਂ ਨੂੰ ਸੇਵਾ-ਸੰਭਾਲ ਤੇ ਇਲਾਜ ਲਈ ਪ੍ਰਭ ਆਸਰਾ ਸੰਸਥਾ ਕੁਰਾਲੀ ਵਿੱਚ ਦਾਖ਼ਲ ਕਰਵਾ ਦਿੱਤਾ।
ਇਸੇ ਤਰ੍ਹਾਂ ਰੁਕਸਾਨਾ (16) ਮਾਨਸਿਕ ਰੋਗ ਤੋਂ ਪੀੜਤ ਬੱਚੀ ਨੂੰ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਘਰ ਵਿੱਚ ਕੋਈ ਸੰਭਾਲਣ ਵਾਲਾ ਨਾ ਹੋਣ ਕਰਕੇ 3W3 ਮੁਹਾਲੀ ਵੱਲੋਂ ਸੰਸਥਾ ਵਿਚ ਇਹ ਕਹਿ ਕੇ ਦਾਖ਼ਲ ਕਰਵਾਇਆ ਗਿਆ ਕਿ ਸਾਡੇ ਕੋਲ ਐਸੀ ਹਾਲਤ ਵਾਲੀ ਲੋੜਵੰਦ ਲੜਕੀ ਨੂੰ ਸੰਭਾਲਣ ਦਾ ਕੋਈ ਇੰਤਜਾਮ ਨਹੀਂ ਹੈ। ਲਾਜੋ (60) ਜਿਸ ਦੀ ਦਿਮਾਗੀ ਹਾਲਾਤਾਂ ਠੀਕ ਨਾ ਹੋਣ ਕਾਰਨ ਪਿੰਡ ਦੁਸਾਂਝ ਕਲਾਂ, ਜ਼ਿਲ੍ਹਾ ਜਲੰਧਰ ਦੇ ਬੱਸ ਸਟੈਂਡ ਵਿੱਚ ਕਈ ਦਿਨਾਂ ਤੋਂ ਲਾਵਰਿਸ਼ ਹਾਲਾਤਾਂ ਵਿੱਚ ਪਈ ਸੀ। ਪਿੰਡ ਦੀ ਪੰਚਾਇਤ ਵੱਲੋ ਇਸ ਦਾ ਇਲਾਜ ਤੇ ਪੁਨਰਵਾਸ ਲਈ ਬਹੁਤ ਕੋਸ਼ਿਸ ਕੀਤੀ ਗਈ ਪਰ ਕੀਤੋ ਵੀ ਕੋਈ ਭਰਵਾਂ ਹੁੰਗਾਰਾ ਨਾ ਮਿਲਿਆ। ਅਖੀਰ ਵਿੱਚ ਪਿੰਡ ਦੀ ਪੰਚਾਇਤ ਨੇ ਪੁਲੀਸ ਨੂੰ ਸੂਚਿਤ ਕੀਤਾ। ਜਿਨ੍ਹਾਂ ਨੇ ਇਸ ਨੂੰ ਸੇਵਾ ਸੰਭਾਲ ਤੇ ਇਲਾਜ ਲਈ ਸੰਸਥਾ ਵਿੱਚ ਦਾਖ਼ਲ ਕਰਵਾ ਦਿੱਤਾ।
ਜੀਤੋ (50) ਜਿਸਦੀ ਮਾਨਸਿਕ ਤੇ ਸਰੀਰਕ ਹਾਲਤ ਠੀਕ ਨਾ ਹੋਣ ਕਾਰਨ ਖਰੜ ਕੁਰਾਲੀ ਦੀ ਸੜਕ ’ਤੇ ਲਾਵਾਰਿਸ ਹਾਲਤ ਵਿੱਚ ਰੁਲ ਰਹੀ ਨੂੰ ਬੜੀ ਹੀ ਤਰਸਯੋਗ ਹਾਲਤ ਵਿੱਚ ਖਰੜ ਦੇ ਪ੍ਰਸ਼ਾਸਨ ਵਲੋਂ ਚੁੱਕ ਕੇ ਸੰਸਥਾ ਵਿੱਚ ਦਾਖ਼ਲ ਕਰਵਾਇਆ ਗਿਆ। ਕੰਚਨ (25) ਜੋ ਕਿ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਕੁਰਾਲੀ ਸਬਜ਼ੀ ਮੰਡੀ ਵਿੱਚ ਲਾਵਾਰਿਸ ਹਾਲਤ ਵਿਚ ਫਿਰ ਰਹੀ ਸੀ। ਦੁਕਾਨਦਾਰਾ ਵੱਲੋ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤਾ ਪੁਲੀਸ ਵੱਲੋ ਸੰਸਥਾ ਵਿੱਚ ਦਾਖ਼ਲ ਕਰਵਾਇਆ ਗਿਆ। ਬੂਟਾ ਸਿੰਘ (38) ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਇਲਾਜ ਤੇ ਪੁਨਰਵਾਸ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਾਸ਼ਾਸਨ ਵੱਲੋਂ ਸੰਸਥਾ ਵਿੱਚ ਦਾਖ਼ਲ ਕਰਵਾਇਆ ਗਿਆ। ਇਸੇ ਤਰਾਂ ਹੀ ਅਸ਼ਵਨੀ (29) ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਸੰਸਥਾ ਵਿੱਚ ਦਾਖ਼ਲ ਕੀਤਾ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਇਨ੍ਹਾਂ ਨਾਗਰਿਕਾਂ ਨੂੰ ਦਾਖ਼ਲ ਕਰਨ ਉਪਰੰਤ ਉਨ੍ਹਾਂ ਦੀ ਹਸਪਤਾਲ ’ਚੋਂ ਮੁੱਢਲੀ ਜਾਂਚ ਕਰਵਾਈ ਗਈ। ਇਨ੍ਹਾਂ ਦੀ ਸੇਵਾ ਸੰਭਾਲ ਤੇ ਇਲਾਜ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਕਤ ਗੁੰਮਸ਼ੁਦਾ ਨਾਗਰਿਕਾਂ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਸੰਸਥਾ ਦੇ ਪ੍ਰਬੰਧਕਾਂ ਨਾਲ ਇਸ ਨੰਬਰ ’ਤੇ 82880-34555 ਸੰਪਰਕ ਕਰ ਸਕਦੇ ਹਨ।

Load More Related Articles

Check Also

ਵਿਜੀਲੈਂਸ ਵੱਲੋਂ ਬੀਡੀਪੀਓ ਦਫ਼ਤਰ ਦਾ ਸੁਪਰਡੈਂਟ 60 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਬੀਡੀਪੀਓ ਦਫ਼ਤਰ ਦਾ ਸੁਪਰਡੈਂਟ 60 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ…