ਪਿੰਡ ਮਾਛੀਪੁਰ ਵਿੱਚ ਛੇਵਾਂ ਖੂਨਦਾਨ ਕੈਂਪ, 80 ਵਿਅਕਤੀਆਂ ਨੇ ਕੀਤਾ ਖੂਨਦਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 27 ਨਵੰਬਰ:
ਖਰੜ ਦੇ ਨੇੜਲੇ ਪਿੰਡ ਮਾਛੀਪੁਰ ਦੇ ਵਿਰਸਾ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਛੇਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਹਰਿੰਦਰ ਸਿੰਘ ਮੰਡੇਰ ਨੇ ਕੀਤਾ। ਕੈਂਪ ’ਚ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਹਸਪਤਾਲ ਸੋਹਾਣਾ ਦੀ ਟੀਮ ਵੱਲੋਂ 80 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਨਵਪ੍ਰੀਤ ਸਿੰਘ ਪੰਧੇਰ, ਗੁਰਪ੍ਰੀਤ ਸਿੰਘ, ਖੁਸ਼ਪ੍ਰੀਤ ਸਿੰਘ, ਹਰਦੀਪ ਸਿੰਘ, ਸਤਨਾਮ ਸਿੰਘ, ਆਕਾਸ਼ਪ੍ਰੀਤ ਸਿੰਘ ਮੰਡੇਰ, ਗੋਵਿੰਦ, ਗੁਰਜੀਤ ਸਿੰਘ ਮੰਡਾਂ, ਅਮਰਜੀਤ ਸਿੰਘ ਸਿੱਲ ਕੱਪੜਾ, ਰਾਜੂ ਸਿੱਲ ਕੱਪੜਾ ਸਮੇਤ ਹੋਰ ਪਿੰਡ ਨਿਵਾਸੀ ਅਤੇ ਕਲੱਬ ਮੈਂਬਰਜ਼ ਹਾਜਰ ਸਨ।

Load More Related Articles

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…