Share on Facebook Share on Twitter Share on Google+ Share on Pinterest Share on Linkedin ਸ਼ਰਮਨਾਕ ਕਾਰਾ: ਨਿਹੰਗ ਵੱਲੋਂ 80 ਸਾਲਾ ਦੀ ਬਜ਼ੁਰਗ ਮਾਈ ਨਾਲ ਬਲਾਤਕਾਰ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 12 ਸਤੰਬਰ: ਸਥਾਨਕ ਸ਼ਹਿਰ ਦੇ ਚੰਡੀਗੜ੍ਹ-ਖਰੜ ਰੋਡ ਤੇ ਸਥਿਤ ‘ਪ੍ਰਭ ਆਸਰਾ’ ਸੰਸਥਾ ਵਿਚ ਇੱਕ 80 ਸਾਲਾ ਬਜ਼ੁਰਗ ਅੌਰਤ ਨੂੰ ਅਣਪਛਾਤੇ ਵਿਅਕਤੀ ਵੱਲੋਂ ਛੱਡ ਕੇ ਜਾਣ ਦਾ ਸਮਾਚਾਰ ਮਿਲਿਆ। ਜਿਸ ਨਾਲ ਬਲਾਤਕਾਰ ਹੋਣ ਦੀ ਦਿਲ ਕੰਬਾਊ ਘਟਨਾ ਵਾਪਰੀ ਹੈ। ਇਸ ਸਬੰਧੀ ‘ਪ੍ਰਭ ਆਸਰਾ’ ਸੰਸਥਾ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਸ਼ਿੰਦੋ 80 ਸਾਲਾ ਅੌਰਤ ਨੂੰ ਇੱਕ ਵਿਅਕਤੀ ਅੱਜ ਸੰਸਥਾ ਦੇ ਗੇਟ ’ਤੇ ਛੱਡ ਕੇ ਫਰਾਰ ਹੋ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਬਜ਼ੁਰਗ ਅੌਰਤ ਨੇ ਦੱਸਿਆ ਕਿ ਉਹ ਮੁਹੱਲਾ ਸ਼ਿਮਲਾਪੁਰੀ ਲੁਧਿਆਣਾ ਦੀ ਵਸਨੀਕ ਹੈ ਤੇ ਘਰ ਤੋਂ ਤੰਗ ਹੋਣ ਕਾਰਨ ਉਹ ਚਾਰ ਪੰਜ ਦਿਨ ਪਹਿਲਾਂ ਰੁੱਸ ਕੇ ਘਰੋਂ ਆ ਗਈ। ਇਸ ਦੌਰਾਨ ਉਸ ਨੂੰ ਇੱਕ ਨਿਹੰਗ ਸਿੰਘ ਬੱਸ ਸਟੈਂਡ ਲੁਧਿਆਣਾ ਵਿੱਚ ਮਿਲਿਆ। ਜਿਸ ਨੇ ਉਸ ਨੂੰ ਆਪਣੇ ਨਾਲ ਕਿਸੇ ਗੁਰਦੁਆਰੇ ਵਿੱਚ ਲਿਜਾ ਕੇ ਇੱਕ ਕਮਰੇ ਵਿੱਚ ਉਸ ਦਾ ਬਲਾਤਕਾਰ ਕੀਤਾ। ਇਸ ਦੌਰਾਨ ਉਕਤ ਨਿਹੰਗ ਉਸ ਨੂੰ ਆਪਣੇ ਘਰ ਅਤੇ ਆਪਣੀ ਇੱਕ ਰਿਸ਼ਤੇਦਾਰੀ ਵਿੱਚ ਲੈ ਕੇ ਗਿਆ। ਜਿਥੇ ਘਰਦਿਆਂ ਅਤੇ ਰਿਸ਼ਤੇਦਾਰਾਂ ਨੇ ਉਸ ਨੂੰ ਘਰੋਂ ਕੱਢ ਦਿੱਤਾ। ਇਸ ਦੌਰਾਨ ਨਿਹੰਗ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। ਪੀੜਤ ਅੌਰਤ ਨੇ ਦੱਸਿਆ ਕਿ ਉਹ ਨਿਹੰਗ ਉਸ ਨੂੰ ਅੱਜ ਦੁਪਹਿਰ 12:30 ਦੇ ਕਰੀਬ ‘ਪ੍ਰਭ ਆਸਰਾ’ ਸੰਸਥਾ ਦੇ ਗੇਟ ਤੇ ਛੱਡ ਕੇ ਭੱਜ ਗਿਆ। ਉਸ ਨੇ ਮੰਗ ਕੀਤੀ ਕਿ ਨਿਹੰਗ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰਨਾਂ ਅੌਰਤਾਂ ਨਾਲ ਅਜਿਹੇ ਲੋਕ ਧੱਕਾ ਨਾਲ ਕਰ ਸਕਣ। ਇਸ ਸਬੰਧੀ ਗਲਬਾਤ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਉਕਤ ਘਟਨਾ ਸਬੰਧੀ ਥਾਣਾ ਕੁਰਾਲੀ ਦੀ ਪੁਲੀਸ ਨੂੰ ਸ਼ਿਕਾਇਤ ਭੇਜੀ ਗਈ ਤਾਂ ਜੋ ਪੀੜਤ ਅੌਰਤ ਦਾ ਮੈਡੀਕਲ ਕਰਵਾ ਕੇ ਬਣਦੀ ਕਾਰਵਾਈ ਕਰਵਾਈ ਜਾ ਸਕੇ ਤੇ ਪੀੜਤ ਨੂੰ ਇਨਸਾਫ਼ ਦਿਵਾਇਆ ਜਾ ਸਕੇ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਮੁਖੀ ਐਸਐਚਓ ਭਾਰਤ ਭੂਸ਼ਣ ਨੇ ਕਿਹਾ ਕਿ ਇਸ ਕੇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਂਜ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਕੁੱਝ ਹੋਇਆ ਤਾਂ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਬਰੀਕੀ ਨਾਲ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ