ਪਿੰਡ ਖਾਨਪੁਰ ਵਿੱਚ ਲਗਾਏ ਗਏ ਆਯੂਸ ਕੈਂਪ ਵਿੱਚ 815 ਮਰੀਜ਼ਾਂ ਦੀ ਜਾਂਚ

ਪੰਜਾਬ ਵਿੱਚ ਹਰ ਸਾਲ ਲਗਾਏ ਜਾਂਦੇ ਹਨ 100 ਤੋਂ ਵੱਧ ਕੈਂਪ: ਡਾ. ਰਾਕੇਸ ਸ਼ਰਮਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 23 ਫਰਵਰੀ:
ਪੰਜਾਬ ਸਰਕਾਰ ਦੇ ਆਯੂਰਵੈਦਿਕ ਵਿਭਾਗ ਦੇ ਡਾਇਰੈਕਟਰ ਡਾ.ਰਾਕੇਸ਼ ਸ਼ਰਮਾ ਨੇ ਕਿਹਾ ਕਿ ਸਰਕਾਰੀ ਆਯੂਰਵੈਦਿਕ, ਸਰਕਾਰੀ ਹੋਮਿਓਪੈਥਿਕ ਵਿਭਾਗ ਵਲੋਂ ਨੈਸ਼ਨਲ ਹੈਲਥ ਰੂਰਲ ਮਿਸ਼ਨ ਤਹਿਤ ਤੇ 100 ਆਯੂਸ ਕੈਂਪ ਲਗਾਏ ਜਾਂਦੇ ਹਨ ਪਰ ਇਨ੍ਹਾਂ ਦੀ ਗਿਣਤੀ 500 ਕੈਪਾਂ ਤੱਕ ਪੁੱਜ ਜਾਂਦੀ ਹੈ। ਉਹ ਅੱਜ ਜ਼ਿਲ੍ਹਾ ਆਯੂਰਵੈਦਿਕ ਅਫਸਰ ਡਾ. ਕਿਰਨ ਸ਼ਰਮਾ, ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾ. ਲੱਕੀ ਵਰਮਾ ਦੀ ਰਹਿਨੁਮਾਈ ਵਿਚ ਲਾਇਨਜ਼ ਕਲੱਬ ਖਰੜ ਸਿਟੀ, ਲਾਇਨਜ਼ ਕਲੱਬ ਖਰੜ ਫਰੈਡਜ਼ ਦੇ ਸਹਿਯੋਗ ਨਾਲ ਪਿੰਡ ਖਾਨਪੁਰ ਵਿਖੇ ਲਗਾਏ ਗਏ ‘ਆਯੂਸ਼ ਕੈਂਪ’ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਦੋਵੇ ਵਿਭਾਗਾਂ ਵਲੋਂ ਸੂਬੇ ਵਿਚ ਲਗਾਏ ਜਾਂਦੇ ਆਯੂਸ ਕੈਂਪ ਵਿਚ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦਾ ਚੈਕਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ।
ਕੈਂਪ ਦੇ ਨੋਡਲ ਅਫਸਰ ਡਾ.ਅਮਰਦੀਪ ਢਿੱਲੋਂ, ਡਾ. ਰਵੀ ਡੂਮਰਾ ਨੇ ਦੱਸਿਆ ਕਿ ਆਯੂਰਵੈਦਿਕ ਦੇ ਮਾਹਿਰ ਡਾ. ਕ੍ਰੀਤਿਕਾ ਭਨੋਟ, ਡਾ. ਆਸ਼ਿਮਾ ਸ਼ਰਮਾ, ਡਾ. ਅਰੂਨ ਬਾਂਸਲ, ਡਾ. ਮੁਹੰਮਦ ਅਵੇਸ਼ ਯੂਨੀਅਨ ਮੈਡੀਕਲ ਅਫ਼ਸਰ, ਡਾ. ਜਪਨੀਤ ਸ਼ਰਮਾ, ਡਾ. ਨਵਦੀਪ ਭੱਟੀ ਵਲੋਂ 470, ਹੋਮਿਓਪੈਥਿਕ ਦੇ ਡਾ. ਹਰਦੀਪ ਸਿੰਘ ਸ਼ਾਹੀ, ਡਾ. ਸੁਖਜੀਤ ਕੌਰ, ਡਾ. ਅਨੀਤਾ ਵੱਲੋਂ 345 ਮਰੀਜ਼ ਅਤੇ ਦੋਵੇ ਵਿਭਾਗਾਂ ਵਲੋਂ ਕੁੱਲ 815 ਮਰੀਜ਼ਾਂ ਦਾ ਚੈਕਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਹਰਮੇਸ਼ ਸਿੰਘ, ਤੇਜਿੰਦਰ ਸਿੰਘ, ਸੋਨੀਆਂ ਡਿਸਪੈਂਸਰ, ਸਿਟੀ ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਫਰੈਡਜ਼ ਕਲੱਬ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ, ਵਨੀਤ ਜੈਨ, ਹਰਬੰਸ ਸਿੰਘ, ਪਰਮਪ੍ਰੀਤ ਸਿੰਘ, ਨਰੇਸ਼ ਸਿੰਗਲਾ, ਪਵਨ ਮਨੋਚਾ, ਦਵਿੰਦਰ ਸਿੰਘ ਬਰਮੀ ਸਮੇਤ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…