Share on Facebook Share on Twitter Share on Google+ Share on Pinterest Share on Linkedin ਐਡਵੋਕੇਟ ਕਤਲ ਕਾਂਡ: ਐਸਜੀਪੀਸੀ ਮੈਂਬਰ ਦੇ ਪੁੱਤਰ ਸਮੇਤ 9 ਦੋਸ਼ੀਆਂ ਨੂੰ ਉਮਰ ਕੈਦ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਨਵੰਬਰ: ਸਥਾਨਕ ਫੇਜ਼-3ਏ ਵਿੱਚ ਕਰੀਬ ਪੰਜ ਸਾਲ ਪਹਿਲਾਂ 27 ਫਰਵਰੀ 2013 ਨੂੰ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਇੱਕ ਝਗੜੇ ਤੋਂ ਬਾਅਦ ਗੁਆਂਢ ਵਿੱਚ ਪੀਜੀ ਵਿੱਚ ਰਹਿੰਦੇ ਨੌਜਵਾਨਾਂ ਨੇ ਸ਼ਰ੍ਹੇਆਮ ਗੋਲੀਆਂ ਚਲਾ ਕੇ ਕਤਲ ਕੀਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਅਮਰਪ੍ਰੀਤ ਸਿੰਘ ਸੇਠੀ ਕਤਲ ਕਾਂਡ ਮਾਮਲੇ ਵਿੱਚ ਲੁਧਿਆਣਾ ਦੇ ਐਸਜੀਪੀਸੀ ਮੈਂਬਰ ਰਣਜੀਤ ਸਿੰਘ ਦੇ ਸਪੁੱਤਰ ਜਸਵਿੰਦਰ ਸਿੰਘ ਖੱਟੂ, ਓਂਕਾਰ ਸਿੰਘ, ਸਨਬੀਰ ਸਿੰਘ, ਧਰਮਿੰਦਰ ਸਿੰਘ ਮੁਲਤਾਨੀ, ਵਿਸ਼ਾਲ ਸ਼ੇਰਾਵਤ, ਸੁਨੀਲ ਭਨੋਟ, ਰਜਤ ਸ਼ਰਮਾ, ਦੀਪਕ ਕੌਸ਼ਲ ਅਤੇ ਕੇਵਿਨ ਸੁਸ਼ਾਂਤ ਨੂੰ ਮੁਹਾਲੀ ਦੀ ਵਿਸ਼ੇਸ਼ ਜ਼ਿਲ੍ਹਾ ਅਦਾਲਤ ਨੇ ਧਾਰਾ 302 ਵਿੱਚ ਦੋਸ਼ੀ ਮੰਨਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਅੱਜ ਕੇਸ ਦੀ ਸੁਣਵਾਈ ਜ਼ਿਲ੍ਹਾ ਸੈਸ਼ਨ ਜੱਜ ਸ੍ਰੀਮਤੀ ਅਰਚਨਾ ਪੁਰੀ ਨੇ ਸਵੇਰੇ ਨਾਮਜ਼ਦ ਸਾਰੇ ਨੌਜਵਾਨਾਂ ਨੂੰ ਦੋਸ਼ੀ ਕਰਾਰ ਦੇ ਕੇ ਲੰਚ ਤੋਂ ਬਾਅਦ ਫੈਸਲਾ ਸੁਣਾਉਣ ਵਾਰੇ ਆਖਦਿਆਂ ਸਾਰੇ ਦੋਸ਼ੀਆਂ ਨੂੰ ਅਦਾਲਤ ਵਿੱਚ ਬਣੀ ਬੈਰਕ ਵਿੱਚ ਬੰਦ ਕਰ ਦਿੱਤਾ ਗਿਆ। ਲੰਚ ਬਰੇਕ ਤੋਂ ਬਾਅਦ ਅਦਾਲਤ ਨੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਮਾਮਲੇ ਵਿੱਚ ਪੌਣੇ ਪੰਜ ਸਾਲ ਬਾਅਦ ਇਹ ਫੈਸਲਾ ਆਇਆ ਹੈ। ਅੱਜ ਜਦੋਂ ਮਾਣਯੋਗ ਅਦਾਲਤ ਵੱਲੋਂ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਤਾਂ ਇਸ ਮਾਮਲੇ ਵਿੱਚ ਇਨਸਾਫ਼ ਦੀ ਲੜਾਈ ਲੜ ਰਹੇ ਐਡਵੋਕੇਟ ਅਮਰਪ੍ਰੀਤ ਸਿੰਘ ਦੇ ਚਾਚਾ ਮਨਜੀਤ ਸਿੰਘ ਸੇਠੀ (ਡਿਪਟੀ ਮੇਅਰ, ਨਗਰ ਨਿਗਮ ਐਸਏਐਸ ਨਗਰ) ਦੀਆਂ ਅੱਖਾਂ ਭਰ ਆਈਆਂ। ਭਰੇ ਗਲੇ ਨਾਲ ਅਦਾਲਤ ਦੇ ਫੈਸਲੇ ’ਤੇ ਸੰਤੁਸ਼ਟੀ ਜਾਹਿਰ ਕਰਦਿਆਂ ਉਹਨਾਂ ਕਿਹਾ ਕਿ ਅੱਜ ਉਹਨਾਂ ਨੂੰ ਇਨਸਾਫ਼ ਹਾਸਿਲ ਹੋਇਆ ਹੈ। ਉਹਨਾਂ ਕਿਹਾ ਕਿ ਇਹਨਾਂ ਦੋਸ਼ੀਆਂ ਵੱਲੋਂ ਕਤਲ ਕੀਤੇ ਗਏ ਉਹਨਾਂ ਦੇ ਨੌਜਵਾਨ ਭਤੀਜੇ ਦੀ ਵਾਪਸੀ ਤਾਂ ਨਹੀਂ ਹੋ ਸਕਦੀ ਪ੍ਰੰਤੂ ਅੱਜ ਅਦਾਲਤ ਵੱਲੋਂ ਦਿੱਤੇ ਗਏ ਇਸ ਫੈਸਲੇ ਨਾਲ ਉਸ ਦੀ ਆਤਮਾ ਨੂੰ ਸ਼ਾਂਤੀ ਜ਼ਰੂਰ ਹਾਸਿਲ ਹੋ ਗਈ ਹੋਣੀ ਹੈ। ਸ੍ਰੀ ਸੇਠੀ ਨੇ ਕਿਹਾ ਕਿ ਇਨਸਾਫ਼ ਦੀ ਇਸ ਲੜਾਈ ਦੌਰਾਨ ਜਿੱਥੇ ਉਹਨਾਂ ਉੱਪਰ ਮਾਮਲੇ ਦੀ ਪੈਰਵੀ ਨਾ ਕਰਨ ਲਈ ਸਿਆਸੀ ਦਬਾਓ ਪਾਇਆ ਜਾਂਦਾ ਰਿਹਾ ਉੱਥੇ ਉਹਨਾਂ ਨੂੰ ਧਮਕੀਆਂ ਵੀ ਮਿਲੀਆਂ ਪ੍ਰੰਤੂ ਉਹਨਾਂ ਨੂੰ ਵਾਹਿਗੂਰੂ ’ਤੇ ਪੂਰਾ ਭਰੋਸਾ ਸੀ ਅਤੇ ਉਹ ਇਨਸਾਫ਼ ਦੀ ਇਹ ਲੜਾਈ ਲੜਦੇ ਰਹੇ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ’ਤੇ ਪੂਰਾ ਵਿਸ਼ਵਾਸ਼ ਸੀ ਅਤੇ ਅੱਜ ਉਹਨਾਂ ਨੂੰ ਇਨਸਾਫ ਮਿਲਣ ਨਾਲ ਕਾਨੂੰਨ ’ਤੇ ਇਹ ਭਰੋਸਾ ਹੋਰ ਵੀ ਮਜਬੂਤ ਹੋਇਆ ਹੈ। ਇਸ ਮੌਕੇ ਸ੍ਰੀ ਸੇਠੀ ਨੇ ਇਨਸਾਫ ਦੀ ਇਸ ਲੜਾਈ ਵਿੱਚ ਉਹਨਾਂ ਦਾ ਸਾਥ ਦੇਣ ਵਾਲੇ ਐਡਵੋਕੇਟ ਹਰਨੀਤ ਧਨੋਆ, ਕਮਲਜੀਤ ਸਿੰਘ, ਅਜੈਵੀਰ ਸਿੰਘ ਅਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਲੌਂਗੀਆਂ, ਨਰਪਿੰਦਰ ਸਿੰਘ ਰੰਗੀ ਦਾ ਵਿਸ਼ਸ਼ ਧੰਨਵਾਦ ਕੀਤਾ। ਮਨਜੀਤ ਸੇਠੀ ’ਤੇ ਵੀ ਚਲਾਈਆਂ ਸੀ ਗੋਲੀਆਂ: ਵਾਰਦਾਤ ਵਾਲੇ ਦਿਨ ਦੀ ਗੱਲ ਕਰਦਿਆਂ ਮਨਜੀਤ ਸਿੰਘ ਸੇਠੀ ਨੇ ਦੱਸਿਆ ਕਿ ਉਹ ਘਟਨਾ ਵਾਲੇ ਸਮੇਂ ਮੌਕੇ ’ਤੇ ਸਨ ਅਤੇ ਉਸ ਮੌਕੇ ਦੋਸ਼ੀਆਂ ਨੇ ਉਨ੍ਹਾਂ ’ਤੇ ਵੀ ਫਾਇਰਿੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਗੱਡੀ ਵਿੱਚ ਸਵਾਰ ਇਨ੍ਹਾਂ ਦੋਸ਼ੀਆਂ ਨੂੰ ਫੜਨ ਦਾ ਯਤਨ ਕੀਤਾ ਤਾਂ ਦੋਸ਼ੀਆਂ ਵੱਲੋਂ ਉਹਨਾਂ ਤੇ ਗੋਲੀ ਚਲਾ ਦਿੱਤੀ ਪਰ ਉਹ ਕਿਸੇ ਤਰ੍ਹਾਂ ਬਚ ਗਏ ਅਤੇ ਇਹ ਵਿਅਕਤੀ ਗੋਲੀਆਂ ਚਲਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਹਾਦਸੇ ਵਿੱਚ ਸ੍ਰੀ ਸੇਠੀ ਦਾ ਬੇਟਾ ਗਗਨਜੋਤ ਸਿੰਘ ਅਤੇ ਉਸ ਦਾ ਦੋਸਤ ਸਿਮਰਜੀਤ ਸਿੰਘ ਵੀ ਜ਼ਖ਼ਮੀ ਹੋਏ ਸੀ। ਇੱਥੇ ਜਿਕਰਯੋਗ ਹੈ ਕਿ 27 ਫਰਵਰੀ 2013 ਦੀ ਰਾਤ ਨੂੰ ਛੋਟੀ ਜਿਹੀ ਗੱਲ ਕਾਰਨ ਹੋਈ ਤਕਰਾਰ ਤੋਂ ਬਾਅਦ ਦੋਸ਼ੀਆਂ ਨੇ ਨਿਹੱਥੇ ਵਕੀਲ ਅਮਰਪ੍ਰੀਤ ਸਿੰਘ ਤੇ ਗੋਲੀਆਂ ਚਲਾ ਕੇ ਉਸ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਸੀ ਅਤੇ ਉਸਦੇ ਚਚੇਰੇ ਭਰਾ ਗਗਨਦੀਪ ਅਤੇ ਉਸਦੇ ਦੋਸਤ ਸਿਮਰਤ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਉਸ ਵੇਲੇ ਇਲਾਕੇ ਦੇ ਲੋਕਾਂ ਨੇ ਦੋ ਹਮਲਾਵਾਰਾਂ ਓਂਕਾਰ ਸਿੰਘ ਅਤੇ ਸਨਵੀਰ ਸਿੰਘ ਨੂੰ ਮੌਕੇ ’ਤੇ ਫੜ ਲਿਆ ਸੀ ਜਦੋਂ ਬਾਕੀ ਦੇ ਹਮਲਾਵਾਰ ਗੋਲੀਆਂ ਚਲਾਉਂਦੇ ਭੱਜਣ ਵਿੱਚ ਕਾਮਜਾਬ ਹੋ ਗਏ ਸਨ। ਜਿਨ੍ਹਾਂ ਨੂੰ ਬਾਅਦ ਵੱਖ ਵੱਖ ਸਮੇਂ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ