ਕਾਂਗਰਸ ਸਰਕਾਰ ਬਣਨ ਦੇ 90 ਦਿਨਾਂ ਵਿੱਚ ਨਵੀਂ ਉਦਯੋਗਿਕ ਨੀਤੀ ਉਲੀਕੀ ਜਾਵੇਗੀ: ਬਲਬੀਰ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਪੰਜਾਬ ਦੇ ਲਈ ਕਾਂਗਰਸ ਦੇ ਚੋਣ ਘੋਸ਼ਣਾ ਪੱਤਰ ਵਿੱਚ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਦੁਬਾਰਾ ਪ੍ਰੋਤਸ਼ਾਹਿਤ ਕਰਨ ਦੇ ਲਈ ਠੋਸ ਯੋਜਨਾਵਾਂ ਹਨ। ਜਿਨ੍ਹਾਂ ’ਤੇ ਅਮਲ ਕਰਕੇ ਇੱਕ ਦਹਾਕੇ ਤੋਂ ਪੰਜਾਬ ਵਿੱਚ ਉਦਯੋਗ ਨੂੰ ਪੇਸ਼ ਆਈਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਅੱਜ ਇੱਥੇ ਇੰਡਸਟਰੀ ਏਰੀਆ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁਹਾਲੀ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਸਰਕਾਰ ਬਣਨ ਦੇ 90 ਦਿਨਾਂ ਦੇ ਅੰਦਰ ਇੱਕ ਨਵੀਂ ਉਦਯੋਗਿਕ ਨੀਤੀ ਤਿਆਰ ਕਰਕੇ ਘਸ਼ਿਤ ਕਰ ਦਿੱਤੀ ਜਾਵੇਗੀ। ਭਵਿੱਖ ਵਿੱਚ ਉਦਯੋਗਿਕ ਇਕਾਈਆਂ ਨੂੰ ਫਿਰ ਤੋਂ ਨਵੀਂ ਊਰਜਾ ਪ੍ਰਦਾਨ ਕਰਨ ’ਤੇ ਕਾਂਗਰਸ ਸਰਕਾਰ ਦਾ ਮੁੱਖ ਧਿਆਨ ਹੋਵੇਗਾ ਅਤੇ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ।
ਸ੍ਰੀ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਇੱਕ ਨਵਾਂ ਫੋਕਲ ਪੁਆਇੰਟ ਨੂੰ ਵਿਕਸਿਤ ਕਰੇਗੀ ਅਤੇ ਮੁਹਾਲੀ ਵਿੱਚ ਛੋਟੀਆਂ ਯੂਨਿਟ ਨੂੰ ਜ਼ਮੀਨ ਅਤੇ ਹੋਰ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਵਿੰਚ ਉਨ੍ਹਾਂਨੂੰ ਮਿਕਸ ਲੈਂਡ ਯੂਜ ਏਰੀਆ ਦੇ ਤਹਿਤ ਕੰਮ ਕਰਨ ਦੀ ਸੁਵਿਧਾ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਭਵਿੱਖ ਅਤੇ ਨਵੇਂ ਉਦਯੋਗਾਂ ਦੇ ਲਈ ਬਿਜਲੀ ਦੀਆਂ ਦਰਾਂ ਨੂੰ ਅਗਲੇ 5 ਸਾਲਾਂ ਦੇ ਲਈ 5 ਰੁਪਏ ਪ੍ਰਤੀ ਯੂਨਿਟ ’ਤੇ ਫ੍ਰੀਜ ਕਰ ਦਿੱਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਉਦਯੋਗਿਕ ਖੇਤਰ ਦੇ ਵਰਕਰਾਂ ਦੇ ਲਈ ਅਸੀਂ ਰਹਿਣ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਕੰਮ ਕਰਾਂਗੇ ਅਤੇ ਈਡਬਲਿਊਐਸ ਹਾਊਸਿੰਗ ’ਤੇ ਕੰਮ ਕਰਾਂਗੇ। ਉੱਥੇ ਹੀ ਐਮਐਸਐਮਈ ਦੇ ਲਈ ਕੰਮ ਕਰਨ ਵਾਲੇ ਕਾਮਿਆਂ ਦੇ ਲਈ ਖਾਸ ਹੋਸਟਲ ਵੀ ਬਣਾਏ ਜਾਣਗੇ। ਅਸੀਂ ਇੱਕ ਨਵੀਂ ਯੋਜਨਾਂ ਵੀ ਸ਼ੁਰੂ ਕਰਾਂਗੇ ਜਿਨ੍ਹਾਂ ’ਚ ਉਦਯੋਗਿਕ ਕਾਮਿਆਂ ਨੂੰ 5 ਰੁਪਏ ’ਚ ਲੰਚ ਦਿੱਤਾ ਜਾਵੇਗਾ ਅਤੇ ਇਸ ਤਰ੍ਹਾਂ ਯੂਪੀਏ ਦੇ ਖਾਦ ਸੁਰੱਖਿਆ ਅਧਿਨਿਯਮ ਨੂੰ ਅੱਗੇ ਵਧਾਇਆ ਜਾਵੇਗਾ।
ਮੁਹਾਲੀ ਇੰਡਸਟਰੀ ਸੈਕਟਰ ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਨਵੇਂ ਸੁਝਾਅ ਦੇ ਬਾਰੇ ਵਿੱਚ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਉਹ ਨਿਰਯਾਤ ਨੂੰ ਪ੍ਰੋਤਸਾਹਿਤ ਕਰਨਗੇ। ਦੱਪੜ ਡਰਾਈ ਪੋਰਟ ਨੂੰ ਪੂਰੀ ਤਰ੍ਹਾਂ ਨਾਲ ਚਾਲੂ ਕੀਤਾ ਜਾਵੇਗਾ। ਕਾਂਗਰਸ ਸਰਕਾਰ ਕੌਨਕੌਰ ਦੇ ਨਾਲ ਗੱਲਬਾਤ ਸ਼ੁਰੂ ਕਰੇਗੀ ਅਤੇ ਰੇਲਵੇ ਮੰਤਰਾਲੇ ਨਾਲ ਵੀ ਗੱਲਬਾਤ ਕਰਕੇ ਦੱਪੜ ਡਰਾਈ ਪੋਰਟ ਤੋਂ ਮੁੰਬਈ ਅਤੇ ਕਾਂਡਲੇ ਦੇ ਲਈ ਅਲਗ ਡੈਡੀਕੇਟਡ ਫ੍ਰੇਟ ਟ੍ਰੇਨ ਨੂੰ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਬੀਤੇ ਸਾਲਾਂ ’ਚ ਕਈ ਵੱਡੀਆਂ ਯੂਨਿਟਾਂ ਜਿਹੜੀਆਂ ਕਿ ਜਾਂ ਤਾਂ ਬੰਦ ਹੋ ਗਈਆਂ ਹਨ ਜਾਂ ਆਪਣੀ ਜ਼ਮੀਨ ਦਾ ਕੁਝ ਭਾਗ ਹੀ ਵਰਤੋਂ ’ਚ ਲਿਆ ਰਹੀਆਂ ਹਨ ਅਤੇ ਬਾਕੀ ਜ਼ਮੀਨ ਖਾਲ੍ਹੀ ਪਈ ਹੈ ਅਤੇ ਉਸਦੀ ਵਰਤੋਂ ਨਹੀਂ ਹੋ ਰਹੀ ਹੈ। ਉਨ੍ਹਾਂ ਨੂੰ ਆਪਣੀ ਇਸ ਖਾਲ੍ਹੀ ਜ਼ਮੀਨ ਨੂੰ ਹੋਰ ਉਦਯੋਗਿਕ ਇਕਾਈਆਂ ਨੂੰ ਸਰਕਾਰ ਦੀ ਆਗਿਆ ਦੇ ਨਾਲ ਕਿਰਾਏ ’ਤੇ ਦੇਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਏਰੀਆ ਫੇਜ਼-8 ਅਤੇ 8ਬੀ ਵਿੱਚ ਫੈਕਟਰੀਆਂ ਦੇ ਉੱਪਰੋਂ ਗੁਜਰਣ ਵਾਲੀ ਹਾਈ ਟੈਂਸ਼ਨ ਪਾਵਰ ਲਾਇੰਸ ਨੂੰ ਪਹਿਲ ਦੇ ਅਧਾਰ ’ਤੇ ਉੱਥੋਂ ਹਟਾਇਆ ਜਾਵੇਗਾ।
ਸ੍ਰੀ ਸਿੱਧੂ ਨੇ ਕਿਹਾ ਕਿ ਇੱਕ ਕੁਸ਼ਲ, ਸੁਰੱਖਿਅਤ ਅਤੇ ਵਿਸ਼ਵਾਸਯੋਗ ਟਰਾਂਸਪੋਰਟੇਸ਼ਨ ਸਿਸਟਮ ਨੂੰ ਸ਼ੁਰੂ ਕੀਤਾ ਜਾਵੇਗਾ ਜਿਹੜਾ ਕਿ ਮੋਹਾਲੀ ਦੇ ਇੰਡਸਟ੍ਰੀਅਲ ਏਰੀਆ ਨੂੰ ਟ੍ਰਾਈਸਿਟੀ ਦੇ ਨਾਲ ਜੋੜੇਗਾ। ਇਸ ਸਿਸਟਮ ਨੂੰ ਤੇਜੀ ਨਾਲ ਵਿਕਸਿਤ ਕਰਕੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਉਦਯੋਗਿਕ ਵਿਕਾਸ ਦੇ ਲਈ ਸਲਾਨਾਂ ਬਜਟ ਨੂੰ 1000 ਕਰੋੜ ਤੱਕ ਵਧਾਏਗੀ ਤਾਂ ਕਿ ਰਾਜ ’ਚ ਉਦਯੋਗਾਂ ਨੂੰ ਪ੍ਰੋਤਸ਼ਾਹਿਤ ਅਤੇ ਇੰਸੈਂਟਿਵ ਦਿੱਤੇ ਜਾ ਸਕਣ। ਰਾਜ ਵਿੱਚ ਉਦਯੋਗਿਕ ਵਿਕਾਸ ਦੇ ਲਈ ਇੱਕ ਨਵੀਂ ਨੀਤੀ ਨੂੰ ਤਿਆਰ ਕਰਕੇ ਲਾਗੂ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…