ਖੂਨਦਾਨ ਕੈਂਪ ਵਿੱਚ 90 ਵਿਅਕਤੀਆਂ ਨੇ ਕੀਤਾ ਖੂਨਦਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ:
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਵੱਲੋਂ ਵਿਸ਼ਵਾਸ ਫਾਊਡੇਸ਼ਨ ਦੇ ਸਹਿਯੋਗ ਨਾਲ ਇਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 90 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਖੂਨਦਾਨੀਆਂ ਤੋਂ ਪੀਜੀਆਈ ਤੋਂ ਆਈ ਟੀਮ ਵੱਲੋਂ ਖੂਨ ਦੇ ਯੂਨਿਟ ਇਕੱਤਰ ਕੀਤੇ ਗਏ। ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਸਾਂਝ ਕੇਂਦਰ ਮੁਹਾਲੀ ਦੇ ਇੰਚਾਰਜ ਸਬ ਇੰਚਾਰਜ ਗੁਰਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ। ਨੌਜਵਾਨ ਵਰਗ ਅਤੇ ਅੌਰਤਾਂ ਨੂੰ ਖੂਨਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਦਾਨ ਵਿੱਚ ਦਿੱਤੀ ਖੂਨ ਦੀ ਇੱਕ ਬੁੰਦ ਨਾਲ ਕਿਸੇ ਲੋੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ।
ਇਸ ਮੌਕੇ ਮਿਉੱਸਪਲ ਕੌਂਸਲਰ ਸਤਵੀਰ ਸਿੰਘ ਧਨੋਆ, ਖੇਡ ਪ੍ਰਮਟੋਰ ਸਰਿੰਦਰ ਸਿੰਘ ਕੰਗ, ਵਿਸ਼ਵਾਸ ਫਾਊਰੇਸ਼ਨ ਦੇ ਜਰਨਲ ਸਕੱਤਰ, ਸਾਧਵੀ ਨਿਲੀਮਾ ਵਿਸ਼ਵਾਸ਼, ਪ੍ਰਧਾਨ ਰਿਸ਼ੀ ਸੰਕਲਪ ਵਿਸ਼ਵਾਸ਼, ਐਚਡੀਐਫਸੀ ਬੈਂਕ ਤੋੱ ਨੀਰਜ ਭਾਟੀਆ, ਪੀਜੀਆਈ ਤੋਂ ਡਾਕਟਰ ਅਨੀਤਾ, ਰੈਡ ਕਰਾਸ ਤੋਂ ਰਾਕੇਸ਼ ਕੁਮਾਰੀ, ਹਰਬੰਸ ਸਿੰਘ, ਅਰਵਿੰਦਰ ਸਿੰਘ ਬਿੰਨੀ, ਮਿਉਂਸਪਲ ਕਾਰਪੋਰੇਸ਼ਨ ਦੇ ਅਧਿਕਾਰੀ ਅਵਤਾਰ ਸਿੰਘ ਕਲਸੀਆ ਮਾਰਕੀਟ ਐਸੋਸੀਏਸ਼ਨ ਨੂੰ ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਬਲਜਿੰਦਰ ਸਿੰਘ ਗਰੇਵਾਲ, ਖੇਮ ਸਿੰਘ ਸੈਣੀ, ਗੁਰਬਖਸ਼ ਸਿੰਘ, ਰਤਨ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …