ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਖੂਨਦਾਨ ਕੈਂਪ ਵਿੱਚ 93 ਵਿਅਕਤੀਆਂ ਵੱਲੋਂ ਖੂਨਦਾਨ

ਨਬਜ਼-ਏ-ਪੰਜਾਬ ਬਿਊਰੋ, ਮੋਰਿੰਡਾ, 16 ਦਸੰਬਰ:
ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ ਮੋਰਿੰਡਾ ਵਿਖੇ ਸ਼ਹੀਦੀ ਜੋੜ ਮੇਲੇ ਮੋਕੇ ਲਗਾਏ ਖੂਨਦਾਨ ਕੈਪ ਦੌਰਾਨ 93 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਿੰਦਰ ਸਿੰਘ ਮਾਨਖੇੜੀ ਅਤੇ ਜਤਿੰਦਰ ਸਿੰਘ ਹੈਰੀ ਨੇ ਦੱਸਿਆ ਕਿ ਯੂਥ ਵੈਲਫੇਅਰ ਸ਼ੋਸਲ ਅੌਰਗਨਾਈਜੈਸ਼ਨ (ਰਜਿ) ਪੰਜਾਬ, ਲਾਇਨਜ਼ ਕਲੱਬ ਖਰੜ ਸਿਟੀ ਅਤੇ ਰੋਟਰੀ ਕਲੱਬ ਮੋਰਿੰਡਾ ਦੇ ਸਹਿਯੋਗ ਨਾਲ ਲਗਾਏ ਇਸ ਖੂਨਦਾਨ ਕੈਪ ਦਾ ਉਦਘਾਟਨ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ ਕੀਤਾ ਜਦਕਿ ਮੁੱਖ ਮਹਿਮਾਨ ਵਜੋ ਲੋਕ ਸਭਾ ਮੈਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ,ਪੰਜਾਬ ਕਾਂਗਰਸ਼ ਦੇ ਸਕੱਤਰ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ,ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ ਤੇ ਸੁਖਵਿੰਦਰ ਸਿੰਘ ਗਿੱਲ,ਸਾਹਿਲ ਰੰਗੀਲਪੁਰ,ਹਰਿੰਦਰ ਸਿੰਘ ਘੜੂੰਆਂ ਨੇ ਵਿਸੇਸ਼ ਮਹਿਮਾਨ ਵਜੋ ਹਾਜਰੀ ਲਗਵਾਈ ਅਤੇ ਖੂਨਦਾਨੀਆਂ ਦਾ ਸਨਮਾਨ ਕੀਤਾ। ਇਸ ਮੋਕੇ 32 ਸੈਕਟਰ ਚੰਡੀਗੜ੍ਹ ਤੋ ਡਾਕਟਰਾਂ ਦੀ ਟੀਮ ਵੱਲੋ ਖੂਨ ਇਕੱਤਰ ਕੀਤਾ ਗਿਆ। ਇਸ ਮੋਕੇ ਹਰਜੀਤ ਸਿੰਘ ਢੋਲਣ ਮਾਜਰਾ,ਸੁਖਵਿੰਦਰ ਸਿੰਘ ਮੂੰਡੀਆਂ,ਲਾਇਨਜ਼ ਕਲੱਬ ਖਰੜ ਸਿਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਮਾਨ, ਪੀ.ਡੀ.ਜੀ. ਪ੍ਰੀਤਕੰਵਲ ਸਿੰਘ, ਸੁਭਾਸ ਅਗਰਵਾਲ, ਪਰਮਪ੍ਰੀਤ ਸਿੰਘ, ਡਾ. ਕੁਲਵਿੰਦਰ ਸਿੰਘ, ਅੌਰਗਨਾਈਜੈਸਨ ਦੇ ਚੇਅਰਮੈਨ ਕਮਲਜੀਤ ਅਰਨੋਲੀ, ਪ੍ਰਧਾਨ ਮਨਪ੍ਰੀਤ ਪਬਮਾ, ਗਗਨਦੀਪ ਘੜੂੰਆਂ, ਜਸਵਿੰਦਰ ਸਿੰਘ ਕੋਹਲੀ, ਅਮਨਦੀਪ ਸਿੰਘ ਝਾਂਡੀ, ਹਰਿੰਦਰ ਸਿੰਘ, ਸਤਨਾਮ ਕਾਂਝਲਾ, ਦਮਨ ਕੰਗ, ਚੀਮਾ ਉਚਾ ਪਿੰਡ, ਲੱਲਾ ਰੌਣੀ, ਨਰਿੰਦਰ ਸਿੰਘ ਸੱਖੋਮਾਜਰਾ, ਇੰਦਰਦੀਪ ਸਿੰਘ ਮੁੰਡੀ, ਨਵਦੀਪ ਸੰਗਤਪਰਾ, ਸੁਖਵਿੰਦਰ ਸਿੰਘ, ਰਛਪਾਲ ਸਿੰਘ, ਨੰਨੂ ਕਾਂਝਲਾ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…