ਡਾਟਾ ਮਿਸਮੈਚ ਹੋਣ ਅਤੇ ਈ-ਪੰਜਾਬ ਪੋਰਟਲ ਦੀ ਖ਼ਰਾਬੀ ਕਾਰਨ ਅਧਿਆਪਕ ਪ੍ਰੇਸ਼ਾਨ

ਨਬਜ਼-ਏ-ਪੰਜਾਬ, ਮੁਹਾਲੀ, 27 ਅਗਸਤ:
ਗੌਰਮਿੰਟ ਟੀਚਰਜ ਯੂਨੀਅਨ ਪੰਜਾਬ (ਵਿਗਿਆਨਿਕ) ਨੇ ਅਧਿਆਪਕਾਂ ਦਾ ਡਾਟਾ ਮਿਸਮੈਚ ਹੋਣ ਅਤੇ ਈ-ਪੰਜਾਬ ਪੋਰਟਲ ਦੀ ਖ਼ਰਾਬੀ ਕਾਰਨ ਪ੍ਰੇਸ਼ਾਨ ਰਹੇ ਅਧਿਆਪਕਾਂ ਲਈ ਬਦਲੀ ਸਬੰਧੀ ਡਾਟਾ ਠੀਕ ਕਰਨ ਲਈ ਹੋਰ ਸਮਾਂ ਤੇ ਈ-ਪੰਜਾਬ ਪੋਰਟਲ ਦੀ ਪ੍ਰਕਿਰਿਆ ਤੇ ਸੁਧਾਰ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ, ਜਨਰਲ ਸਕੱਤਰ ਸੁਰਿੰਦਰ ਕੰਬੋਜ, ਵਿੱਤ ਸਕੱਤਰ ਸੋਮ ਸਿੰਘ, ਐਨਡੀ ਤਿਵਾੜੀ ਨੇ ਦੱਸਿਆ ਕਿ ਵਿਭਾਗ ਵੱਲੋਂ ਮਿਸਮੈਚ ਡਾਟਾ ਸਹੀ ਕਰਨ ਲਈ ਸਮਾਂ ਤਾਂ ਦਿੱਤਾ ਗਿਆ, ਪਰ ਈ-ਪੰਜਾਬ ਪੋਰਟਲ ਨਾ ਚੱਲਣ ਕਾਰਨ ਸੈਂਕੜੇ ਅਧਿਆਪਕ ਮਿਸਮੈਚ ਡਾਟਾ ਦਰੁਸਤ ਕਰਨ ਤੋਂ ਵਾਂਝੇ ਰਹਿ ਗਏ ਹਨ। ਇਸ ਤੋਂ ਇਲਾਵਾ 26 ਤਰੀਕ ਨੂੰ ਪੋਰਟਲ ਨਾ ਚੱਲਣ ਕਾਰਨ ਜਿਨਾਂ ਅਧਿਆਪਕਾਂ ਦਾ ਡਾਟਾ ਠੀਕ ਵੀ ਸੀ ਉਹ ਆਪਣੀ ਸਟੇਸ਼ਨ ਚੋਇਸ ਵੀ ਨਹੀਂ ਕਰ ਸਕੇ ਕਿਉਂਕਿ 26 ਤਰੀਕ ਨੂੰ ਬਾਅਦ ਦੁਪਹਿਰ ਤੋਂ ਹੀ ਪੋਰਟਲ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਿਆ ਸੀ।
ਇਸ ਕਰਕੇ ਇਸ ਪ੍ਰੇਸ਼ਾਨੀ ਦੇ ਚੱਲਦਿਆਂ ਅੱਜ ਵੀ ਬਹੁਤ ਸਾਰੇ ਅਧਿਆਪਕ ਡਾਇਰੈਕਟਰ ਸਕੂਲ ਐਜੂਕੇਸ਼ਨ ਦੇ ਦਫਤਰ ਮੁਹਾਲੀ ਵਿਖੇ ਐਮਆਈਐਸ ਕੁਆਰਡੀਨੇਟਰ ਨਾਲ ਰਾਬਤਾ ਕਰਨ ਲਈ ਸਵੇਰੇ ਹੀ ਪਹੁੰਚ ਗਏ ਪਰ ਉਸ ਦਫ਼ਤਰ ਵੱਲੋਂ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਦਿੱਤਾ ਗਿਆ। ਜਥੇਬੰਦੀ ਮੰਗ ਕਰਦੀ ਹੈ ਕਿ ਈ-ਪੰਜਾਬ ਪੋਰਟਲ ਨੂੰ ਠੀਕ ਕੀਤਾ ਜਾਵੇ ਅਤੇ ਅਧਿਆਪਕਾਂ ਨੂੰ ਆਪਣਾ ਡਾਟਾ ਠੀਕ ਕਰਨ ਲਈ ਹੋਰ ਸਮਾਂ ਦਿੱਤਾ ਜਾਵੇ। ਡਾਟਾ ਚੈੱਕ ਕਰਨ ਲਈ ਡੀਡੀਓ ਦੀ ਜ਼ਿੰਮੇਵਾਰੀ ਹੋਵੇ ਅਤੇ ਡਾਟਾ ਠੀਕ ਹੋਣ ਤੇ ਹੀ ਡੀਡੀਓ ਵੱਲੋਂ ਵੈਰੀਫਾਈ ਕੀਤਾ ਜਾਵੇ।
ਡਾਟਾ ਗਲਤ ਹੋਣ ਦੀ ਸੂਰਤ ਵਿੱਚ ਡੀਡੀਓ ਵੱਲੋਂ ਅਧਿਆਪਕਾਂ ਨੂੰ ਸੂਚਨਾ ਭੇਜੀ ਜਾਵੇ ਕਿ ਤੁਹਾਡਾ ਡਾਟਾ ਠੀਕ ਨਹੀਂ ਹੈ ਤਾਂ ਜੋ ਅਧਿਆਪਕ ਆਪਣਾ ਡਾਟਾ ਚੈੱਕ ਕਰਕੇ ਠੀਕ ਸਕਣ। ਜਥੇਬੰਦੀ ਮੰਗ ਕਰਦੀ ਹੈ ਕਿ ਹਰੇਕ ਅਧਿਆਪਕ ਨੂੰ ਬਦਲੀ ਸਬੰਧੀ ਡਾਟਾ ਠੀਕ ਕਰਨ ਦਾ ਪੂਰਨ ਸਮਾਂ ਦਿੱਤਾ ਜਾਵੇ ਅਤੇ ਡੀਡੀਓ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਉਹ ਬਦਲੀ ਕਰਵਾਉਣ ਦੇ ਚਾਹਵਾਨ ਅਧਿਆਪਕਾਂ ਦਾ ਡਾਟਾ ਵੀ ਸਮੇਂ ਸਿਰ ਵੈਰੀਫਾਈ ਕਰ ਦੇਣ।
ਇਸ ਤੋਂ ਇਲਾਵਾ 26 ਤਰੀਕ ਨੂੰ ਪੋਰਟਲ ਬੰਦ ਹੋਣ ਕਾਰਨ ਜੋ ਅਧਿਆਪਕ ਸਟੇਸ਼ਨ ਚੁਆਇਸ ਤੋਂ ਵਾਂਝੇ ਰਹਿ ਗਏ ਸਨ, ਉਨ੍ਹਾਂ ਨੂੰ ਵੀ ਸਟੇਸ਼ਨ ਚੁਆਇਸ ਦਾ ਇੱਕ ਮੌਕਾ ਹੋਰ ਦਿੱਤਾ ਜਾਵੇ। ਇਸ ਮੌਕੇ ਗੁਰਜੀਤ ਸਿੰਘ ਮੁਹਾਲੀ, ਕੰਵਲਜੀਤ ਸਿੰਘ ਸੰਗੋਵਾਲ, ਜਤਿੰਦਰ ਸਿੰਘ ਸੋਨੀ, ਪ੍ਰਗਟ ਸਿੰਘ ਜੰਬਰ, ਗੁਰਪ੍ਰੀਤ ਸਿੰਘ ਸੰਧੂ, ਜਰਨੈਲ ਸਿੰਘ ਜੰਡਾਲੀ, ਲਾਲ ਚੰਦ ਨਵਾਂ ਸ਼ਹਿਰ, ਸੁੱਚਾ ਸਿੰਘ ਰੂਪਨਗਰ, ਜਗਤਾਰ ਸਿੰਘ ਫਤਹਿਗੜ੍ਹ ਸਾਹਿਬ, ਗੁਰਮੀਤ ਸਿੰਘ ਖਾਲਸਾ ਆਦਿ ਆਗੂ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…