Share on Facebook Share on Twitter Share on Google+ Share on Pinterest Share on Linkedin ਗੂੜੀਂ ਨੀਂਦ ਤੋਂ ਜਾਗਿਆ ਨਿਗਮ ਪ੍ਰਸ਼ਾਸਨ: ਸੈਕਟਰ-77 ਦੇ ਸਪੈਸ਼ਲ ਪਾਰਕਾਂ ਦੀ ਹਾਲਤ ਸੁਧਰੀ ਪਹਿਲਾਂ ਚਾਰ-ਚੁਫੇਰੇ ਉੱਗੇ ਘਾਹ ਅਤੇ ਉੱਚੀਆਂ ਝਾੜੀਆਂ ਕਾਰਨ ਸੈਰ ਕਰਨ ਤੋਂ ਕਤਰਾਉਂਦੇ ਸਨ ਲੋਕ ਨਬਜ਼-ਏ-ਪੰਜਾਬ, ਮੁਹਾਲੀ, 29 ਅਗਸਤ: ਆਖ਼ਰਕਾਰ ਮੁਹਾਲੀ ਨਗਰ ਨਿਗਮ ਨੇ ਗੂੜੀ ਨੀਂਦ ਤੋਂ ਜਾਗਦਿਆਂ ਇੱਥੋਂ ਦੇ ਸੈਕਟਰ-77 ਵਿਚਲੇ ਸਪੈਸ਼ਲ ਪਾਰਕਾਂ ਦੀ ਹਾਲਤ ਵਿੱਚ ਸੁਧਾਰ ਲਿਆਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਇੱਥੇ ਵੱਡੀ ਮਾਤਰਾ ਵਿੱਚ ਸੰਘਣਾ ਘਾਹ ਉੱਗਿਆ ਹੋਇਆ ਸੀ। ਪਾਰਕਾਂ ਵਿੱਚ ਖੜੇ ਗੰਦੇ ਪਾਣੀ ਅਤੇ ਚਾਰ-ਚੁਫੇਰੇ ਫੈਲੀਆਂ ਝਾੜੀਆਂ ਕਾਰਨ ਸੈਕਟਰ ਵਾਸੀ ਇਨ੍ਹਾਂ ਪਾਰਕਾਂ ਵਿੱਚ ਸੈਰ ਕਰਨ ਤੋਂ ਵੀ ਕਤਰਾਉਂਦੇ ਸਨ। ਇਸ ਸਬੰਧੀ ਲੋਕਾਂ ਦੀ ਸ਼ਿਕਾਇਤ ’ਤੇ ਨਬਜ਼-ਏ-ਪੰਜਾਬ ਵੱਲੋਂ ਬੀਤੇ ਦਿਨੀਂ ਸਰਕਾਰੀ ਦਾਅਵੇ ਖੋਖਲੇ: “ਸੈਕਟਰ-77 ਦੇ ਸਪੈਸ਼ਲ ਪਾਰਕਾਂ ਦੀ ਹਾਲਤ ਮਾੜੀ, ਵੱਡੀ ਮਾਤਰਾ ਵਿੱਚ ਘਾਹ ਉੱਗਿਆ” ਸਿਰਲੇਖ ਹੇਠ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਅਤੇ ਅਗਲੇ ਹੀ ਦਿਨ ਨਗਰ ਨਿਗਮ ਦੇ ਅਧਿਕਾਰੀਆਂ ਨੇ ਪਾਰਕਾਂ ਦਾ ਸਰਵੇ ਕਰਵਾ ਕੇ ਕੰਮ ਸ਼ੁਰੂ ਕੀਤਾ ਗਿਆ। ਹਾਲਾਂਕਿ ਐਕਸੀਅਨ ਰਜਿੰਦਰ ਕੁਮਾਰ ਨੇ ਸਾਰੇ ਪਾਰਕਾਂ ਦਾ ਰੱਖਰਖਾਅ ਵਧੀਆ ਤਰੀਕੇ ਨਾਲ ਕਰਨ ਦਾ ਦਾਅਵਾ ਕੀਤਾ ਸੀ ਪ੍ਰੰਤੂ ਜਦੋਂ ਉਨ੍ਹਾਂ ਨੂੰ ਸੈਕਟਰ-77 ਵਿਚਲੇ ਸਪੈਸ਼ਲ ਪਾਰਕਾਂ ਦੀ ਮਾੜੀ ਹਾਲਤ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਕਰਮਚਾਰੀਆਂ ਨੂੰ ਮੌਕੇ ’ਤੇ ਭੇਜ ਕੇ ਪਾਰਕ ਦੀ ਸਫ਼ਾਈ ਕਰਵਾਈ ਗਈ। ਗੋਡੇ ਗੋਡੇ ਖੜਾ ਘਾਹ ਅਤੇ ਝਾੜੀਆਂ ਆਦਿ ਕੱਟ ਕੇ ਸਪੈਸ਼ਲ ਪਾਰਕ ਨੂੰ ਸੈਰ ਕਰਨ ਦੇ ਯੋਗ ਬਣਾਇਆ ਗਿਆ। ਜਦੋਂਕਿ ਪਹਿਲਾਂ ਨਿਗਮ ਦੀ ਅਣਦੇਖੀ ਦੇ ਚੱਲਦਿਆਂ ਲੋਕ ਇੱਧਰੋਂ ਲੰਘਣ ਲੱਗਿਆ ਵੀ ਘਬਰਾਉਣ ਲੱਗ ਪਏ ਸਨ। ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ, ਦਰਸ਼ਨ ਸਿੰਘ ਅਤੇ ਭੁਪਿੰਦਰ ਸਿੰਘ ਨੇ ਮੁਹਾਲੀ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਸੈਕਟਰ-77 ਦੇ ਸਪੈਸ਼ਲ ਪਾਰਕਾਂ ਦੀ ਮਾੜੀ ਹਾਲਤ ਦਾ ਮੁੱਦਾ ਮੀਡੀਆ ਵਿੱਚ ਚੁੱਕਿਆ ਸੀ। ਉਨ੍ਹਾਂ ਨੇ ਮੀਡੀਆ ਟੀਮ ਨੂੰ ਆਪਣੇ ਨਾਲ ਲਿਜਾ ਕੇ ਪਾਰਕ ਦਾ ਦੌਰਾ ਕਰਵਾ ਕਿ ਮੌਜੂਦਾ ਹਾਲਾਤਾਂ ਤੋਂ ਜਾਣੂ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਬਰਸਾਤ ਹੋਣ ਕਾਰਨ ਮੱਛਰ ਪੈਦਾ ਹੋ ਗਿਆ ਹੈ ਅਤੇ ਸ਼ਹਿਰ ਵਾਸੀਆਂ ਨੂੰ ਡੇਂਗੂ ਤੋਂ ਬਚਾਉਣ ਲਈ ਪਾਰਕਾਂ ਵਿੱਚ ਫੌਗਿਗ ਕੀਤੀ ਜਾਵੇ ਅਤੇ ਇੱਥੇ ਬੈਠਣ ਲਈ ਵਧੀਆਂ ਬੈਂਚ, ਬੱਚਿਆਂ ਲਈ ਹੋਰ ਝੁੱਲੇ ਅਤੇ ਸਟਰੀਟ ਲਾਈਟ ਅਤੇ ਫੁੱਟ ਲਾਈਟ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸ਼ੈਰ ਕਰਨ ਲਈ ਟਰੈਕ ਦੀ ਮੁਰੰਮਤ ਕਰਵਾਈ ਜਾਵੇ ਅਤੇ ਭਵਿੱਖ ਵਿੱਚ ਪਾਰਕਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ