ਜਨ ਸੰਪਰਕ ਮੁਹਿੰਮ: ਬੱਬੀ ਬਾਦਲ ਨੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਨਿਊਜ਼ ਡੈਸਕ ਸਰਵਿਸ
ਮੁਹਾਲੀ, 5 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਸੇਵਾਦਾਰ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਮੀਟਿੰਗਾ ਦਾ ਸਿਲਸਿਲਾ ਜਾਰੀ ਹੈ। ਇਸ ਲੜੀ ਤਹਿਤ ਉਨ੍ਹਾਂ ਵੱਲੋਂ ਮੁਹਾਲੀ ਹਲਕੇ ਦੀ ਲੀਡਰਸਿਪ ਤੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾ ਨੂੰ ਨਾਲ ਲੈ ਕੇ ਪਿੰਡਾਂ ਅਤੇ ਸ਼ਹਿਰਾ ਦੇ ਵੱਖ-ਵੱਖ ਵਾਰਡਾਂ ਵਿੱਚ ਜਨ ਸੰਪਰਕ ਮੁਹਿੰਮ ਅਧੀਨ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ਅਧੀਨ ਪੈਂਦੇ ਹਰੇਕ ਪਿੰਡ ਵਿੱਚ ਉਹ ਜਾਣਗੇ ਅਤੇ ਕਿਸੇ ਵੀ ਪਿੰਡ ਦੀ ਕੋਈ ਵੀ ਸਮੱਸਿਆ ਹੋਵੇਗੀ। ਉਸ ਦਾ ਫੋਰੀ ਤੌਰ ’ਤੇ ਹੱਲ ਕੀਤਾ ਜਾਵੇਗਾ। ਤਾਂ ਜੋ ਅਗਾਮੀ ਵਿਧਾਨ ਸਭਾਂ ਚੋਣਾਂ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਮਿਸ਼ਨ-2017 ਨੂੰ ਸਫ਼ਲ ਬਣਾਇਆ ਜਾ ਸਕੇ। ਅੱਜ ਉਨ੍ਹਾਂ ਵੱਲੋਂ ਪਿੰਡ ਜੁਝਾਰ ਨਗਰ, ਰਾਏਪੁਰ ਵਿੱਚ ਪੁੱਜ ਕੇ ਮੀਟਿੰਗਾ ਕੀਤੀਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਿੰਗਾ ਤਹਿਤ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀਆ ਯੋਜਨਾਵਾ ਤੋਂ ਜਿੱਥੇ ਲੋੜਵੰਦ ਵਿਅਕਤੀਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਉਨੂੰਥੇ ਪਿੰਡਾਂ ਤੇ ੍ਹਹਿਰਾਂ ਦੇ ਵਾਰਡਾ ਦੇ ਅਧੁਰੇ ਪਏ ਵਿਕਾਸ ਕਾਰਜਾਂ ਦਾ ਜਾਇਜਾ ਲੈ ਕੇ ਹੋਣ ਵਾਲੇ ਕੰਮਾ ਦੀ ਰਿਪੋਰਟ ਪੰਜਾਬ ਦੇ ਉਨੂੰਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਹਲਕਾ ਮੋਹਾਲੀ ਵਿੱਚ ਸੰਗਤ ਦਰ੍ਹਨ ਕਰ ਕੇ ਹਲਕੇ ਵਿੱਚ ਵੱਡੀਆਂ ਰਾਸੀਆਂ ਦਿੱਤੀਆਂ ਜਾਣਗੀਆ। ਇੱਕ ਸਵਾਲ ਦੇ ਜੁਆਬ ਵਿੱਚ ਬੱਬੀ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ੧ੋ ਆਪਣੇ ਆਪ ਦੇ ਵਿੱਚ ਝੂਠੇ ਵਾਅਦੇ ਕਰ ਕੇ ਪੰਜਾਬੀਆਂ ਦਾ ਹਿਤੈਸੀ ਹੋਣ ਦਾ ਡਰਾਮਾ ਕਰ ਰਹੇ ਹਨ। ਉਨ੍ਹਾਂ ਨੂੰ ਪੰਜਾਬੀਆਂ ਦਾ ਕੋਈ ਦਰਦ ਨਹੀ। ਕਿਉਂਕਿ ਬਾਦਲ ਸਾਹਿਬ ਦੇ ਤਜਰਬੇ ਤੇ ਸੁਖਬੀਰ ਬਾਦਲ ਦੀ ਉਨੂੰਦਮੀ ਸੋਚ ਨੇ ਪੰਜਾਬ ਨੂੰ ਹਰ ਪੱਖੋ ਮੂਹਰੀ ਸੂਬਾ ਬਣਾਇਆ ਹੈ। ਅਤੇ ਪੰਜਾਬੀਆਂ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਪੂਰਾ ਕੀਤਾ ਹੈ।
ਇਸ ਮੌਕੇ ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ ਸਾਬਕਾ ਸਰਪੰਚ, ਬਾਬਾ ਨਰਿੰਦਰ ਸਿੰਘ, ਸੁਰਜੀਤ ਸਿੰਘ ਰਾਏਪੁਰ, ਪੰਚ ਬਿਮਲਾ, ਪੰਚ ਵਿਨੋਦ, ਜੋਗਿੰਦਰ ਸਿੰਘ ਸਲੈਚ ਸਾਬਕਾ ੍ਹਹਿਰੀ ਪ੍ਰਧਾਨ, ਝੁਲਨ, ਅਮਨਿੰਦਰ ਸਿੰਘ, ਜਸਵੰਤ ਸਿੰਘ ਠਸਕਾ ਮੀਤ ਪ੍ਰਧਾਨ ਯੂਥ ਅਕਾਲੀ ਦਲ, ਪਰਸੋਤਮ ਸਿੰਘ, ਨਿਰਮਲ ਖਾਨ ਪਡਿਆਲਾ, ਰਣਜੀਤ ਸਿੰਘ ਬਰਾੜ, ਕੁਲਬੀਰ ਸਿੰਘ ਝਾਮਪੁਰ, ਕੇਵਲ ਸਿੰਘ, ਬਲਦੇਵ ਸਿੰਘ ਢਿੰਲੋ, ਪਰਦੀਪ ਸਿੰਘ ਦੱਪਰ, ਗੁਰਪ੍ਰੀਤ ਸਿੰਘ ਸੰਧੂ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…