ਵਿਸ਼ਵ ਦਿਲ ਦਿਵਸ ਦੇ ਮੌਕੇ ਸਿਹਤ ਸੰਭਾਲ ਤੇ ਯੋਗਾ ਕੈਂਪ ਲਗਾਇਆ

ਨਬਜ਼-ਏ-ਪੰਜਾਬ, ਮੁਹਾਲੀ, 22 ਸਤੰਬਰ:
ਇੱਥੋਂ ਦੇ ਮੈਕਸ ਹਸਪਤਾਲ ਫੇਜ਼-6 ਵਿਖੇ ਵਿਸ਼ਵ ਦਿਲ ਦਿਵਸ ਦੇ ਮੌਕੇ ਬਜ਼ੁਰਗਾਂ ਲਈ ਦਿਲ ਦੀ ਦੇਖਭਾਲ ਬਾਰੇ ਸਿਹਤ ਸੰਭਾਲ ਅਤੇ ਯੋਗਾ ਕੈਂਪ ਲਗਾਇਆ ਗਿਆ। ਇਸ ਦੌਰਾਨ ਦਿਲ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਵਾਲੇ ਯੋਗ ਸੈਸ਼ਨ ਅਤੇ ਬੱਚਿਆਂ ਲਈ ਵਿਸ਼ਵ ਦਿਲ ਦਿਵਸ ਵਿਸ਼ੇ ’ਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਕਾਰਡੀਓਲੋਜੀ ਦੇ ਡਾਇਰੈਕਟਰ ਡਾ. ਕਪਿਲ ਕੇ. ਛਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ‘‘ਅਸੀਂ ਦਿਲ ਦੀਆਂ ਬਿਮਾਰੀਆਂ ਬਾਰੇ ਭਾਈਚਾਰੇ ਦੀ ਸਮਝ ’ਤੇ ਸਕਾਰਾਤਮਿਕ ਪ੍ਰਭਾਵ ਪਾਉਣ ਅਤੇ ਸਰਗਰਮ ਸਿਹਤ ਸੰਭਾਲ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਕਰਦੇ ਹਾਂ। ’’
ਐਸੋਸੀਏਟ ਡਾਇਰੈਕਟਰ ਕਾਰਡੀਓਲੋਜੀ ਗਗਨਦੀਪ ਸਿੰਘ ਨੇ ਕਿਹਾ ਕਿ ਸਮੇਂ ਸਮੇਂ ’ਤੇ ਡਾਇਬਿਟੀਜ਼ ਵਾਲੇ ਵਿਅਕਤੀਆਂ ਨੂੰ ਆਮ ਆਬਾਦੀ ਦੇ ਮੁਕਾਬਲੇ ਦਿਲ ਦੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ 2-3 ਗੁਣਾ ਜ਼ਿਆਦਾ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਭਾਰਤ ਵਿੱਚ 10 ਕਰੋੜ ਲੋਕ ਡਾਇਬਿਟੀਜ਼ ਤੋਂ ਪੀੜਤ ਹਨ ਅਤੇ 2035 ਤੱਕ ਇਹ ਅੰਕੜਾ 13.5 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ। ਇਹ ਚਿੰਤਾਜਨਕ ਰੁਝਾਨ ਰੋਕਥਾਮ ਸਿਹਤ ਸੰਭਾਲ ਦੀ ਤੁਰੰਤ ਲੋੜ ਨੂੰ ਦਰਸਾਉਂਦਾ ਹੈ, ਜਿਸ ਵਿੱਚ ਬਿਮਾਰੀ ਅਤੇ ਇਸ ਨਾਲ ਜੁੜੇ ਜ਼ੋਖ਼ਮਾਂ ਬਾਰੇ ਜਾਗਰੂਕਤਾ ਵਧਾਉਣਾ ਸ਼ਾਮਲ ਹੈ। ਇਸ ਮੁੱਦੇ ਨੂੰ ਹੱਲ ਕਰਨ ਲਈ ਜਨਤਕ ਸਿੱਖਿਆ ਪ੍ਰੋਗਰਾਮ, ਵਰਕਸ਼ਾਪਾਂ ਅਤੇ ਸੈਸ਼ਨ ਵੱਡੇ ਪੱਧਰ ’ਤੇ ਕਰਵਾਏ ਜਾਣੇ ਚਾਹੀਦੇ ਹਨ। ਇਸ ਪ੍ਰੋਗਰਾਮ ਵਿੱਚ ਹਸਪਤਾਲ ਦੀਆਂ ਨਰਸਾਂ, ਟੈਕਨੀਸ਼ੀਅਨਾਂ ਅਤੇ ਪ੍ਰਬੰਧਕੀ ਸਟਾਫ਼ ਨੇ ਵੀ ਹਿੱਸਾ ਲਿਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …