ਸਰੀਰ ਦੀ ਕਸਰਤ: ਸੀਐਮ ਦੀ ਯੋਗਸ਼ਾਲਾ ਕਰ ਰਹੀ ਹੈ ਪੁਰਾਣੇ ਰੋਗਾਂ ਦਾ ਨਿਵਾਰਣ

ਮੁਹਾਲੀ ਦੇ ਸੈਕਟਰ-68, 69, 70 ਤੇ 78 ਵਿੱਚ ਰੋਜ਼ਾਨਾ ਲਗਾਏ ਜਾ ਰਹੇ ਨੇ 6 ਯੋਗਾ ਸੈਸ਼ਨ

ਨਬਜ਼-ਏ-ਪੰਜਾਬ, ਮੁਹਾਲੀ, 27 ਸਤੰਬਰ:
ਸੀਐਮ ਦੀ ਯੋਗਸ਼ਾਲਾ ਤਹਿਤ ਲਗਾਏ ਜਾ ਰਹੇ ਯੋਗਾ ਸੈਸ਼ਨ ਲੋਕਾਂ ਦੇ ਪੁਰਾਣੇ ਰੋਗਾਂ ਦਾ ਨਿਵਾਰਣ ਕਰਨ ਵਿੱਚ ਸਹਾਈ ਹੋ ਰਹੇ ਹਨ। ਮੁਹਾਲੀ ਦੇ ਸੈਕਟਰ-68, 69, 70 ਅਤੇ 78 ਵਿੱਚ ਰੋਜ਼ਾਨਾ ਸਵੇਰੇ 6 ਯੋਗਾ ਸੈਸ਼ਨ ਲਗਾਏ ਜਾ ਰਹੇ ਹਨ। ਜਿਨ੍ਹਾਂ ਵਿੱਚ 150 ਤੋਂ ਵੱਧ ਸ਼ਹਿਰ ਵਾਸੀ ਸ਼ਾਮਲ ਹੋ ਕੇ ਆਪਣੀ ਜੀਵਨ-ਸ਼ੈਲੀ ਨੂੰ ਚੁਸਤ-ਦਰੁਸਤ ਕਰ ਰਹੇ ਹਨ। ਇਨ੍ਹਾਂ ਥਾਵਾਂ ’ਤੇ ਯੋਗਾ ਸਿਖਲਾਈ ਦੇ ਰਹੇ ਇੰਸਟਰਕਟਰ ਸੁਰਿੰਦਰ ਝਾਅ ਨੇ ਦੱਸਿਆ ਕਿ ਸੈਕਟਰ-69, 70 ਅਤੇ 78 ਵਿੱਚ ਇੱਕ-ਇੱਕ ਯੋਗਾ ਸੈਸ਼ਨ ਰੋਜ਼ਾਨਾ ਅਤੇ ਸੈਕਟਰ-68 ਵਿੱਚ ਤਿੰਨ ਯੋਗਾ ਸੈਸ਼ਨ ਰੋਜ਼ਾਨਾ ਲਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਯੋਗ ਨਾਲ ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਉਨ੍ਹਾਂ ਇੱਕ ਉਦਾਹਰਨ ਦਿੰਦਿਆਂ ਕਿਹਾ ਕਿ ਨੱਕ ’ਚੋਂ ਪਾਣੀ ਦੀ ਸਮੱਸਿਆ ਤੋਂ ਪੀੜਤ ਰਤੀ ਰਜ਼ਮੀ ਰੰਗਾ (65 ਸਾਲ) ਨੇ ਆਪਣੀ ਇਸ ਸਰੀਰਕ ਮੁਸ਼ਕਲ ’ਤੇ ਕਾਬੂ ਪਾਉਣ ਬਾਅਦ ਯੋਗ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ ਅਤੇ ਉਹ ਰੋਜ਼ਾਨਾ ਸੈਕਟਰ-68 ਵਿਖੇ ਯੋਗਾ ਕਲਾਸ ਵਿੱਚ ਸ਼ਾਮਲ ਹੁੰਦੇ ਹਨ। ਇੰਜ ਹੀ ਸੈਕਟਰ-68 ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਪਿੱਠ (ਮਣਕੇ ਦੀ ਸਮੱਸਿਆ ਕਾਰਨ) ਦਰਦ ਤੋਂ ਪੀੜਤ ਹਰਪ੍ਰੀਤ ਕੌਰ (65 ਸਾਲ) ਨੂੰ ਪਹਿਲੀ ਵਾਰ ਯੋਗ ਕਲਾਸ ਵਿੱਚ ਵ੍ਹੀਲਚੇਅਰ ’ਤੇ ਲਿਆਂਦਾ ਗਿਆ ਸੀ, ਅੱਜ ਉਹ ਬੜੀ ਆਸਾਨੀ ਨਾਲ ਸੂਰਜ ਨਮਸਕਾਰ ਆਸਣ ਕਰ ਲੈਂਦੀ ਹੈ। ਯੋਗ ਨੇ ਉਸ ਦੀ ਨੀਰਸ ਜ਼ਿੰਦਗੀ ਵਿੱਚ ਮੁਕੰਮਲ ਬਦਲਾਅ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਯੋਗਸਾਧਕ ਬਣਨ ਲਈ ਬੱਸ ਇੱਕ ਵਾਰ ਮਨ ਨੂੰ ਧਿਆਨ ਵਿੱਚ ਲਿਆਉਣਾ ਪੈਂਦਾ ਹੈ। ਉਸ ਤੋਂ ਬਾਅਦ ਉਸ ਦੇ ਸਰੀਰ ’ਤੇ ਪੈਣ ਵਾਲੇ ਹਾਂ-ਪੱਖੀ ਪ੍ਰਭਾਵ ਤੋਂ ਬਾਅਦ ਯੋਗਾ ਨਾਲ ਪੱਕੀ ਦੋਸਤੀ ਬਣ ਜਾਂਦੀ ਹੈ। ਮੁਹਾਲੀ ਜ਼ਿਲ੍ਹੇ ਵਿੱਚ ਚੱਲ ਰਹੀਆਂ ਯੋਗਾ ਕਲਾਸਾਂ ਦਾ ਹਿੱਸਾ ਬਣਨ ਲਈ ਸੀਐਮ ਦੀ ਯੋਗਸ਼ਾਲਾ ਪੋਰਟਲ ’ਤੇ ਜਾ ਕੇ ਮੁਫ਼ਤ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਕਲਾਸ ਲਗਾਉਣ ਦਾ ਵੀ ਕੋਈ ਚਾਰਜ ਜਾਂ ਫ਼ੀਸ ਨਹੀਂ ਲਈ ਜਾਂਦੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਦਾਨੀ ਸੱਜਣ ਵੱਲੋਂ ਵਿਨਟੇਜ ਲੁਕ ਬੈਟਰੀ ਕਾਰ ਭੇਟ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਦਾਨੀ ਸੱਜਣ ਵੱਲੋਂ ਵਿਨਟੇਜ ਲੁਕ ਬੈਟਰੀ ਕਾਰ ਭੇਟ ਨਬਜ਼-ਏ-ਪੰਜਾਬ, ਮੁਹ…