Share on Facebook Share on Twitter Share on Google+ Share on Pinterest Share on Linkedin ਪਾਈਪਲਾਈਨ ਲੀਕੇਜ: ਸ਼ਹਿਰ ਵਿੱਚ ਦੋ ਦਿਨ ਪ੍ਰਭਾਵਿਤ ਰਹੇਗੀ ਪਾਣੀ ਦੀ ਸਪਲਾਈ ਨਬਜ਼-ਏ-ਪੰਜਾਬ, ਮੁਹਾਲੀ, 30 ਸਤੰਬਰ: ਮੁਹਾਲੀ ਦੇ ਕੁੱਝ ਰਿਹਾਇਸ਼ੀ ਅਤੇ ਸਨਅਤੀ ਖੇਤਰ ਵਿੱਚ ਅਗਲੇ ਦੋ ਦਿਨ ਨਹਿਰੀ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ-2, ਮੁਹਾਲੀ ਦੇ ਕਾਰਜਕਾਰੀ ਇੰਜੀਨੀਅਰ ਮਾਈਕਲ ਨੇ ਦੱਸਿਆ ਕਿ ਕਜੌਲੀ ਤੋਂ ਨਹਿਰੀ ਪਾਣੀ ਦੀ ਸਿੱਧੀ ਸਪਲਾਈ ਵਾਲੀ ਫੇਜ਼-1 ਅਤੇ ਫੇਜ਼-2 ਦੀ ਮੇਨ ਪਾਈਪਲਾਈਨ (ਮੁੱਖ ਹਾਇਡਰ ਪਾਈਪ) ਵਿੱਚ ਅਚਾਨਕ ਜਬਰਦਸਤ ਲੀਕੇਜ ਸ਼ੁਰੂ ਹੋ ਗਈ ਹੈ। ਇਸ ਤੋਂ ਇਲਾਵਾ ਰਸਤੇ ਵਿੱਚ ਪਿੰਡ ਮਾਮੂਪੁਰ ਅਤੇ ਭੁੱਖੜੀ ਨੇੜੇ ਵੀ ਪਾਈਪਲਾਈਨ ਪੰਚਰ ਹੋ ਗਈ ਹੈ। ਮੁੱਖ ਹਾਇਡਰ ਅਤੇ ਪਾਈਪਲਾਈਨ ਦੀ ਜ਼ਰੂਰੀ ਮੁਰੰਮਤ ਕਰਨ ਲਈ ਵਿਭਾਗ ਵੱਲੋਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦੋ ਦਿਨ ਲਈ ਪਾਣੀ ਦੀ ਬੰਦੀ ਲਈ ਗਈ ਹੈ। ਜਿਸ ਕਾਰਨ ਭਲਕੇ 1 ਅਕਤੂਬਰ ਅਤੇ 2 ਅਕਤੂਬਰ ਨੂੰ ਇੱਥੋਂ ਦੇ ਫੇਜ਼-1, ਫੇਜ਼-2, ਫੇਜ਼-3ਏ, ਫੇਜ਼-3ਬੀ1, ਫੇਜ਼-3ਬੀ-2, ਫੇਜ਼-4, ਫੇਜ਼-5, ਫੇਜ਼-6, ਫੇਜ਼-7 ਅਤੇ ਪਿੰਡ ਮਦਨਪੁਰਾ ਅਤੇ ਉਦਯੋਗਿਕ ਖੇਤਰ ਫੇਜ਼-1 ਤੋਂ ਫੇਜ਼-5 ਵਿੱਚ ਨਹਿਰੀ ਪਾਣੀ ਦੀ ਸਪਲਾਈ ਉਪਲਬਧਤਾ ਮੁਤਾਬਕ ਹੋਵੇਗੀ। ਅਧਿਕਾਰੀ ਨੇ ਦੱਸਿਆ ਕਿ ਭਲਕੇ ਮੰਗਲਵਾਰ ਨੂੰ ਸਵੇਰੇ ਪਾਣੀ ਦੀ ਸਪਲਾਈ ਪੂਰੇ ਪ੍ਰੈਸ਼ਰ ਨਾਲ ਹੋਵੇਗੀ ਅਤੇ ਦੁਪਹਿਰ ਵੇਲੇ ਪਾਣੀ ਦੀ ਸਪਲਾਈ ਬਿਲਕੁਲ ਵੀ ਨਹੀਂ ਹੋਵੇਗੀ। ਜਦੋਂਕਿ ਸ਼ਾਮ ਨੂੰ ਵੀ ਪਾਣੀ ਦੀ ਸਪਲਾਈ ਘੱਟ ਪੈ੍ਰਸ਼ਰ ਨਾਲ (ਪਾਣੀ ਦੀ ਉਪਲਬਧਤਾ ਅਨੁਸਾਰ) ਹੋਵੇਗੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਸਵੇਰੇ ਪਾਣੀ ਦੀ ਸਪਲਾਈ ਪਾਣੀ ਦੀ ਉਪਲਬਧਤਾ ਮੁਤਾਬਕ ਹੋਵੇਗੀ ਅਤੇ ਦੁਪਹਿਰ ਵੇਲੇ ਪਾਣੀ ਦੀ ਸਪਲਾਈ ਬਿਲਕੁਲ ਵੀ ਨਹੀਂ ਹੋਵੇਗੀ। ਜਦੋਂਕਿ ਸ਼ਾਮ ਨੂੰ ਪਾਣੀ ਦੀ ਸਪਲਾਈ ਘੱਟ ਪੈ੍ਰਸ਼ਰ ਨਾਲ ਹੋਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਅਗਲੇ ਦੋ ਦਿਨ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਅਤੇ ਮੁਰੰਮਤ ਕਾਰਜਾਂ ਦੌਰਾਨ ਜਲ ਸਪਲਾਈ ਵਿਭਾਗ ਨੂੰ ਆਪਣਾ ਪੂਰਾ ਸਹਿਯੋਗ ਦੇਣ। ਉਂਜ ਉਨ੍ਹਾਂ ਕਿਹਾ ਕਿ ਜਲ ਵਿਭਾਗ ਕੋਲ ਪਾਣੀ ਦੀ ਕੋਈ ਕਮੀ ਨਹੀਂ ਹੈ। ਕਸੌਲੀ ਤੋਂ ਪਾਣੀ ਦੀ ਸਿੱਧੀ ਸਪਲਾਈ ਵਾਲੀ ਪਾਈਪਲਾਈਨ ਲੀਕੇਜ ਹੋਣ ਕਾਰਨ ਮੁਰੰਮਤ ਦੇ ਚੱਲਦਿਆਂ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ