ਯੰਗ ਇੰਡੀਆ ਐਡਵੈਂਚਰ ਰੇਸ ਰਾਸ਼ਟਰੀ ਮਿਲਟਰੀ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੀ

24 ਘੰਟਿਆਂ ਦੀ 100 ਕਿਲੋਮੀਟਰ ਸਾਇਕਲਿੰਗ, ਟਰੈਕਿੰਗ ਤੇ ਰਾਫ਼ਟਿੰਗ ਰੇਸ ਹੋਈ

ਨਿਊਜ਼ ਡੈਸਕ, ਪਟਿਆਲਾ, 13 ਦਸੰਬਰ
ਐਡਵੈਂਚਰ ਰੇਸਿੰਗ ਫੈਡਰੇਸ਼ਨ ਆਫ਼ ਇੰਡੀਆ ਵਲੋਂ ਦੇਸ਼ ਦੇ ਨੌਜਵਾਨਾਂ ਨੂੰ ਮੁਬਾਇਲ, ਇੰਟਰਨੈਟ ਤੇ ਕੰਪਿਊਟਰ ਦੇ ਚੁੰਗਲ ’ਚੋਂ ਕੱਢਕੇ ਦੇਸ਼ ਦੇ ਖ਼ੂਬਸੂਰਤ ਇਲਾਕਿਆਂ ’ਚ ਲਿਜਾ ਕੇ ਐਡਵੈਂਚਰ ਰੇਸ ਕਰਵਾ ਕੇ ਸਿਹਤਮੰਦ ਬਣਾਉਣ ਦੇ ਮੰਤਵ ਨਾਲ ਹਿੰਦੁਸਤਾਨ ਦੇ ਪਛਮੀ ਤੱਟ ’ਤੇ ਏਸ਼ੀਆ ’ਚ ਅਪਣੀ ਕਿਸਮ ਦਾ ਪਹਿਲਾ ਯੰਗ ਇੰਡੀਆ ਐਡਵੈਂਚਰ ਰੇਸ 2016 ਅਤੇ ਮੀਡੀਆ ਐਡਵੈਂਚਰ ਚੈਲੈਂਜ ਕੱਪ ਕਰਵਾਇਆ ਗਿਆ।
ਕਰਨਾਟਕਾ ਅਤੇ ਗੋਆ ਦੇ ਪਹਾੜੀ, ਜੰਗਲੀ ਤੇ ਦਰਿਆਈ ਇਲਾਕਿਆਂ ਸਮੇਤ ਕਾਲੀ ਨਦੀ ਦਰਿਆ ਅਤੇ ਡੰਡੇਲੀ ਦੇ ਰਾਖਵੇਂ ਜੰਗਲਾਂ ਵਿੱਚ 24 ਘੰਟਿਆਂ ਦੀ ਇਸ 100 ਕਿਲੋਮੀਟਰ ਦੀ ਰੇਸ ਦੌਰਾਨ ਦੇਸ਼ ਭਰ ’ਚੋਂ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੀਆਂ 25 ਟੀਮਾਂ ਸਮੇਤ ਮੀਡੀਆ ਦੀਆਂ ਵੀ ਕੁਝ ਟੀਮਾਂ ਨੇ ਹਿਸਾ ਲਿਆ। ਇਨ੍ਹਾਂ ਰੇਸਿੰਗ ਮੁਕਾਬਲਿਆਂ ਦੀ ਸ਼ੁਰੂਆਤ ਸਮੇਂ ਗੋਆ ਦੇ ਉਪ ਮੁੱਖ ਮੰਤਰੀ ਫਰਾਂਸਿਜ ਡਿਸੂਜਾ ਅਤੇ ਮਹਾਰਾਸ਼ਟਰ ਤੋਂ ਰਾਜ ਸਭਾ ਮੈਂਬਰ ਸੰਭਾਜੀ ਰਾਜੇ ਛਤਰਪਤੀ ਨੇ ਝੰਡਾ ਦਿਖਾ ਕੇ ਟੀਮਾਂ ਨੂੰ ਰਵਾਨਾ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਏਮੇਰੀਟਸ ਲੋਕਮਾਨਿਆ ਮਲਟੀਪਰਪਜ ਕੋਰਪ ਸੁਸਾਇਟੀ ਦੇ ਚੇਅਰਮੈਨ ਸ੍ਰੀ ਕਿਰਨ ਠਾਕੁਰ ਨੇ ਕੀਤੀ।
ਭਾਰਤੀ ਫ਼ੌਜ ਦੇ ਸਾਬਕਾ ਮੁਖੀ ਅਤੇ ਫੈਡਰੇਸ਼ਨ ਦੇ ਪ੍ਰਧਾਨ ਜਨਰਲ ਜੇ.ਜੇ. ਸਿੰਘ ਦੀ ਅਗਵਾਈ ਹੇਠ ਹੋਈ ਇਸ ਐਡਵੈਂਚਰ ਮੁਕਾਬਲੇ ਦੀ ਰੇਸ ਦੇ ਤਿੰਨੇ ਈਵੈਂਟ ਸਾਇਕਲਿੰਗ, ਟ੍ਰੈਕਿੰਗ ਤੇ ਰਾਫ਼ਟਿੰਗ ਰਾਸ਼ਟਰੀ ਮਿਲਟਰੀ ਸਕੂਲ, ਬੇਲਗਾਮ ਦੇ ਵਿਦਿਆਰਥੀਆਂ ਦੀ ਟੀਮ ਨੇ ਜਿਤ ਕੇ 1 ਲੱਖ ਰੁਪਏ ਦਾ ਨਕਦ ਇਨਾਮ ਹਾਸਲ ਕੀਤਾ। ਨੈਸ਼ਨਲ ਡੀਫੈਂਸ ਅਕੈਡਮੀ ਦੀ ਟੀਮ ਨੇ ਦੂਜਾ ਇਨਾਮ ਜਿੱਤ ਕੇ 60 ਹਜ਼ਾਰ ਰੁਪਏ ਅਤੇ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਦੀ ਟੀਮ ਨੇ ਦੂਜੇ ਰਨਰਅਪ ਰਹਿਕੇ 40 ਹਜਾਰ ਰੁਪਏ ਨਕਦ ਇਨਾਮ ਹਾਸਲ ਕੀਤਾ।
ਦੂਹਰੇ ਮੁਕਾਬਲਿਆਂ ਵਿੱਚ ਨੈਸ਼ਨਲ ਡਿਫੈਂਸ ਅਕੈਡਮੀ ਦੀ ਟੀਮ ਬੀ ਨੇ ਇੱਕ ਲੱਖ ਰੁਪਏ ਦਾ ਪਹਿਲਾ ਤੇ ਜੇਜੇਟੀ ਝੁੰਨਝੁਨਾ ਰਾਜਸਥਾਨ ਦੀ ਟੀਮ ਨੇ ਦੂਜੇ ਥਾਂ ’ਤੇ ਰਹਿ ਕੇ 60 ਹਜ਼ਾਰ ਰੁਪਏ ਦਾ ਇਨਾਮ ਜਿਤਿਆ। ਇਸੇ ਤਰ੍ਹਾਂ ਮੀਡੀਆ ਐਡਵੈਂਚਰ ਚੈਲੇਂਜ ’ਚ ਦਿੱਲੀ ਤੋਂ ਐਨਡੀਟੀਵੀ ਦੀ ਟੀਮ ਨੇ 1 ਲੱਖ ਰੁਪਏ ਦਾ ਪਹਿਲਾ ਅਤੇ ਅਸਾਮ ਤੋਂ ਬ੍ਰਹਮਪੁੱਤਰਾ ਬੁਆਏਜ ਦੀ ਟੀਮ ਨੇ ਰਨਰਅਪ ਰਹਿ ਕੇ 60 ਹਜ਼ਾਰ ਰੁਪਏ ਦਾ ਇਨਾਮ ਜਿਤਿਆ। ਇਸ ਦੌਰਾਨ ਰੇਸਿੰਗ ਡਾਇਰੈਕਟਰ ਕਰਨਲ ਪੀਐਸ ਚੌਹਾਨ, ਫੈਡਰੇਸ਼ਨ ਦੇ ਅਹੁਦੇਦਾਰ ਲੈਫਟੀਨੈਂਟ ਜਨਰਲ ਪਰਨਾਇਕ, ਪੇ੍ਰਮ ਵਿਸ਼ਿਸਟਾ, ਮੈਡਮ ਗਾਇਤਰੀ ਤੇ ਹੋਰ ਮੌਜੂਦ ਰਹੇ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…