ਹਰਿਆਣਾ ਕਾਡਰ ਵਿੱਚ ਜੱਜ ਬਣੀ ਮੁਹਾਲੀ ਦੀ ਅਲਪਨਾ ਸਿੰਘ ਦਾ ਵਿਸ਼ੇਸ਼ ਸਨਮਾਨ

ਰਿਸ਼ਤਿਆਂ ਨਾਲ ਇਨਸਾਫ਼ ਕਰਨ ਵਾਲੀ ਧੀ ਤੋਂ ਲੋਕਾਂ ਨੂੰ ਵੱਡੀਆਂ ਆਸਾਂ: ਕੁਲਜੀਤ ਬੇਦੀ

ਨਬਜ਼-ਏ-ਪੰਜਾਬ, ਮੁਹਾਲੀ, 24 ਅਕਤੂਬਰ:
ਹਰਿਆਣਾ ਕਾਡਰ ਵਿੱਚ ਜੱਜ ਬਣੀ ਮੁਹਾਲੀ ਦੇ ਸੈਕਟਰ-48-ਸੀ ਦੀ ਵਸਨੀਕ ਅਲਪਨਾ ਸਿੰਘ ਦਾ ਅੱਜ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਹੋਰਨਾਂ ਪਤਵੰਤਿਆਂ ਨੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਕੌਂਸਲਰ ਕੁਲਵੰਤ ਸਿੰਘ ਕਲੇਰ ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-48ਸੀ ਦੇ ਪ੍ਰਧਾਨ ਗੁਰਮੇਜ ਸਿੰਘ ਠੇਕੇਦਾਰ ਵੀ ਮੌਜੂਦ ਸਨ। ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਮੁਹਾਲੀ ਅਤੇ ਪੰਜਾਬ ਲਈ ਇਹ ਵੱਡੇ ਮਾਣ ਦੀ ਗੱਲ ਹੈ ਕਿ ਸ਼ਹਿਰ ਦੀ ਬੇਟੀ ਨੇ ਸਖ਼ਤ ਮਿਹਨਤ ਨਾਲ ਵੱਡਾ ਮਾਅਰਕਾ ਮਾਰਦੇ ਹੋਏ ਜੱਜ ਦਾ ਅਹੁਦਾ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜੁਡੀਸ਼ਲ ਪ੍ਰੀਖਿਆ ਪਾਸ ਕਰਨ ਲਈ ਬਹੁਤ ਮਿਹਨਤ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਧੀਆਂ ਵਿੱਚ ਇਨਸਾਫ਼ ਦੀ ਸ਼ਕਤੀ ਹੋਰ ਵੀ ਵੱਧ ਹੁੰਦੀ ਹੈ ਕਿਉਂਕਿ ਧੀਆਂ ਨਾ ਸਿਰਫ਼ ਧੀ ਦਾ ਸਗੋਂ ਭੈਣ ਦਾ, ਮਾਂ ਦਾ ਤੇ ਹੋਰ ਸਾਰੇ ਰਿਸ਼ਤਿਆਂ ਵਿੱਚ ਵਿਚਰਦੇ ਹੋਏ ਪੂਰਾ ਇਨਸਾਫ਼ ਕਰਦੀ ਹੈ। ਹੁਣ ਜਦੋਂ ਉਹ ਜੱਜ ਦੀ ਕੁਰਸੀ ’ਤੇ ਬੈਠੇਗੀ ਤਾਂ ਉਸ ਕੋਲੋਂ ਇਨਸਾਫ਼ ਦੀ ਆਸ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ। ਉਨ੍ਹਾਂ ਅਲਪਨਾ ਸਿੰਘ ਦੇ ਪਿਤਾ ਜਰਨੈਲ ਸਿੰਘ ਅਤੇ ਮਾਤਾ ਪਰਵੀਨ ਕੌਰ ਨੂੰ ਵੀ ਸਨਮਾਨਿਤ ਕੀਤਾ।
ਇਸ ਮੌਕੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਸਕੱਤਰ ਬੀਕੇ ਸ਼ਾਰਦਾ, ਕੈਸ਼ੀਅਰ ਹਰਜੀਤ ਸਿੰਘ ਨਾਰੰਗ, ਬਲਬੀਰ ਸਿੰਘ, ਜਸਵੰਤ ਸਿੰਘ, ਅਸ਼ੋਕ ਕੁਮਾਰ, ਕੇਸੀ ਭਾਟੀਆ, ਦਵਿੰਦਰ ਠਾਕੁਰ, ਗੁਰਦੁਆਰਾ ਕਮੇਟੀ ਦੇ ਮੈਂਬਰ ਨਰਿੰਦਰ ਸਿੰਘ, ਮਲਵਿੰਦਰ ਸਿੰਘ, ਅਮਰਜੀਤ ਸਿੰਘ ਮਹਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ ਕੈਬਨਿਟ ਮੰਤਰੀ…